Carry On Jatta 3: `ਕੈਰੀ ਆਨ ਜੱਟਾ 3` ਦੀ ਸ਼ੂਟਿੰਗ ਦੇ ਆਖਰੀ ਦਿਨ ਕਵਿਤਾ ਕੌਸ਼ਿਕ ਦੀਆਂ ਅੱਖਾਂ ਹੋਈਆਂ ਨਮ, ਦੇਖੋ ਵੀਡੀਓ
Kavita Kaushik: ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਫ਼ਿਲਮ ਦੀ ਪੂਰੀ ਸਟਾਰ ਕਾਸਟ ਇੱਕ ਦੂਜੇ ਨੂੰ ਮਿਲਦੀ ਹੋਈ ਨਜ਼ਰ ਆ ਰਹੀ ਹੈ । ਪਰ ਇਸੇ ਦੌਰਾਨ ਅਦਾਕਾਰਾ ਕਵਿਤਾ ਕੌਸ਼ਿਕ ਭਾਵੁਕ ਨਜ਼ਰ ਆਈ ਅਤੇ ਸ਼ੂਟਿੰਗ ਦਾ ਪੈਕਅੱਪ ਹੋਣ ਤੋਂ ਬਾਅਦ ਇਮੋਸ਼ਨਲ ਹੋ ਗਈ
Kavita Kaushik Carry On Jatta 3: ਫ਼ਿਲਮ ਕੈਰੀ ਆਨ ਜੱਟਾ -3 (Carry On Jattta 3) ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ । ਜਿਸ ਦਾ ਇੱਕ ਵੀਡੀਓ (Video) ਵੀ ਸਾਹਮਣੇ ਆਇਆ ਹੈ। ਇਹ ਵੀਡੀਓ ‘ਕੈਰੀ ਆਨ ਜੱਟਾ-3’ ਦੀ ਫ਼ਿਲਮ ਦੇ ਸ਼ੂਟਿੰਗ ਦੇ ਆਖਰੀ ਦਿਨ ਹੈ । ਇਸ ਵੀਡੀਓ ਨੂੰ ਜਸਵਿੰਦਰ ਭੱਲਾ (Jaswinder Bhalla) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।
ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਫ਼ਿਲਮ ਦੀ ਪੂਰੀ ਸਟਾਰ ਕਾਸਟ ਇੱਕ ਦੂਜੇ ਨੂੰ ਮਿਲਦੀ ਹੋਈ ਨਜ਼ਰ ਆ ਰਹੀ ਹੈ । ਪਰ ਇਸੇ ਦੌਰਾਨ ਅਦਾਕਾਰਾ ਕਵਿਤਾ ਕੌਸ਼ਿਕ ਭਾਵੁਕ ਨਜ਼ਰ ਆਈ ਅਤੇ ਸ਼ੂਟਿੰਗ ਦਾ ਪੈਕਅੱਪ ਹੋਣ ਤੋਂ ਬਾਅਦ ਇਮੋਸ਼ਨਲ ਹੋ ਗਈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਜਸਵਿੰਦਰ ਭੱਲਾ ਨੇ ਲਿਖਿਆ ਕਿ ‘ਕੈਰੀ ਆਨ ਜੱਟਾ -੩ ਦੇ ਸ਼ੂਟ ‘ਤੇ ਕਵਿਤਾ ਕੌਸ਼ਿਕ ਜੀ ਆਪਣੇ ਲਾਸਟ ਡੇਅ ‘ਤੇ ਇਮੋਸ਼ਨਲ ਹੁੰਦੇ ਹੋਏ।
View this post on Instagram
ਕੀ ਕਦੇ ਤੁਸੀਂ ਸੋਚਿਆ ਕਿ ਤੁਹਾਨੂੰ ਸਾਰਿਆਂ ਨੂੰ ਹਸਾਉਣ ਵਾਲੇ, ਵਿੱਛੜਣ ਵੇਲੇ ਏਨਾਂ ਭਾਵੁਕ ਹੋ ਸਕਦੇ ਨੇ’। ਜਸਵਿੰਦਰ ਭੱਲਾ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਖੂਬ ਰਿਐਕਸ਼ਨ ਆ ਰਹੇ ਹਨ । ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਲੈ ਕੇ ਆ ਰਹੇ ਹਨ ।
ਜਲਦ ਹੀ ਉਨ੍ਹਾਂ ਦੀ ਫ਼ਿਲਮ ‘ਹਨੀਮੂਨ’ ਵੀ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ਨੂੰ ਲੈ ਕੇ ਗਿੱਪੀ ਗਰੇਵਾਲ ਲਗਾਤਾਰ ਪ੍ਰਮੋਸ਼ਨ ‘ਚ ਜੁਟੇ ਹੋਏ ਹਨ । ਗਿੱਪੀ ਗਰੇਵਾਲ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਜਿਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹੋਏ ਅਤੇ ਅਦਾਕਾਰੀ ‘ਚ ਉਨ੍ਹਾਂ ਨੂੰ ਕਾਫੀ ਕਾਮਯਾਬੀ ਮਿਲੀ ।