Neeru Bajwa: ਨੀਰੂ ਬਾਜਵਾ ਦੀ ਫ਼ਿਲਮ `ਚੱਲ ਜਿੰਦੀਏ` ਦਾ ਮੋਸ਼ਨ ਪੋਸਟਰ ਰਿਲੀਜ਼, ਫ਼ਿਲਮ ਦੀ ਰਿਲੀਜ਼ ਦਾ ਵੀ ਹੋਇਆ ਐਲਾਨ
Neeru Bajwa New Movie: ਨੀਰੂ ਬਾਜਵਾ ਨੇ ਆਪਣੀ ਆਉਣ ਵਾਲੀ ਫ਼ਿਲਮ `ਚੱਲ ਜਿੰਦੀਏ` ਦਾ ਮੋਸ਼ਨ ਪੋਸਟਰ ਜਾਰੀ ਕੀਤਾ ਹੈ। ਦੱਸ ਦਈਏ ਕਿ ਉਨ੍ਹਾਂ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਪੇਜ ਤੇ ਪੋਸਟਰ ਜਾਰੀ ਕੀਤਾ
Neeru Bajwa Chal Jindiye: ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾ ਹੈ। ਇਸ ਦੇ ਨਾਲ ਨਾਲ ਉਹ ਪਾਲੀਵੁੱਡ ਦੀ ਸਭ ਤੋਂ ਮਹਿੰਗੀ ਅਭਿਨੇਤਰੀ ਵੀ ਹੈ। ਇਸ ਸਾਲ ਸਭ ਤੋਂ ਵੱਧ ਫ਼ਿਲਮਾਂ ਕਰਨ ਦਾ ਰਿਕਾਰਡ ਵੀ ਨੀਰੂ ਬਾਜਵਾ ਦੇ ਨਾਂ ਹੈ। ਉਨ੍ਹਾਂ ਦੀਆਂ ਸਭ ਤੋਂ ਜ਼ਿਆਦਾ ਫ਼ਿਲਮਾਂ ਇਸ ਸਾਲ ਰਿਲੀਜ਼ ਹੋਈਆਂ ਹਨ।
ਨੀਰੂ ਬਾਜਵਾ ਨੇ ਆਪਣੀ ਆਉਣ ਵਾਲੀ ਫ਼ਿਲਮ `ਚੱਲ ਜਿੰਦੀਏ` ਦਾ ਮੋਸ਼ਨ ਪੋਸਟਰ ਜਾਰੀ ਕੀਤਾ ਹੈ। ਦੱਸ ਦਈਏ ਕਿ ਉਨ੍ਹਾਂ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਪੇਜ ਤੇ ਪੋਸਟਰ ਜਾਰੀ ਕੀਤਾ। ਇਸ ਦੇ ਨਾਲ ਨਾਲ ਅਦਾਕਾਰਾ ਨੇ ਫ਼ਿਲਮ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕਰ ਦਿੱਤਾ ਹੈ।
View this post on Instagram
ਦੱਸ ਦਈਏ ਕਿ `ਚੱਲ ਜਿੰਦੀਏ` ਫ਼ਿਲਮ 24 ਮਾਰਚ 2023 ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੀ ਸਟਾਰ ਕਾਸਟ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਨੀਰੂ ਬਾਜਵਾ ਦੇ ਨਾਲ ਕੁਲਵਿੰਦਰ ਬਿੱਲਾ, ਗੁਰਪ੍ਰੀਤ ਘੁੱਗੀ, ਜੱਸ ਬਾਜਵਾ, ਅਦਿਤੀ ਸ਼ਰਮਾ ਤੇ ਰੁਪਿੰਦਰ ਰੂਪੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਫ਼ਿਲਮ `ਚ ਐਕਟਿੰਗ ਕਰਨ ਦੇ ਨਾਲ ਨਾਲ ਕੁਲਵਿੰਦਰ ਬਿੱਲਾ ਇਸ ਫ਼ਿਲਮ ਨੂੰ ਪ੍ਰੋਡਿਊਸ ਵੀ ਕਰ ਰਹੇ ਹਨ। ਉਹ ਹੈਰੀ ਕਾਹਲੋਂ ਤੇ ਸੰਤੋਸ਼ ਸੁਭਾਸ਼ ਨਾਲ ਮਿਲ ਕੇ ਇਸ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ।
ਨੀਰੂ ਬਾਜਵਾ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾਂ ਇਸ ਸਾਲ ਉਨ੍ਹਾਂ ਦੀਆਂ ਕਈ ਫ਼ਿਲਮਾਂ ਰਿਲੀਜ਼ ਹੋਈਆਂ, ਜਿਨ੍ਹਾਂ ਵਿੱਚ `ਲੌਂਗ ਲਾਚੀ 2`, ਕ੍ਰਿਮੀਨਲ, ਮਾਂ ਦਾ ਲਾਡਲਾ ਵਰਗੀਆਂ ਫ਼ਿਲਮਾਂ ਸ਼ਾਮਲ ਹਨ।