Tania: ਪੰਜਾਬੀ ਅਦਾਕਾਰਾ ਤਾਨੀਆ ਦਾ ਵੀਡੀਓ ਹੋ ਰਿਹਾ ਵਾਇਰਲ, ਨੰਨ੍ਹੇ ਜਿਹੇ ਕਤੂਰੇ ਨਾਲ ਲਾਡ ਲੜਾਉਂਦੀ ਆਈ ਨਜ਼ਰ
Punjabi Actress Tania Video: ਅਦਾਕਾਰਾ ਤਾਨੀਆ ਦੀ ਇੱਕ ਵੀਡੀਓ ਖੂਬ ਪਸੰਦ ਕੀਤੀ ਜਾ ਰਹੀ ਹੈ, ਜਿਸ ਵਿੱਚ ਉਹ ਇੱਕ ਛੋਟੇ ਜਿਹੇ ਬੇਬੀ ਦੇ ਨਾਲ ਖੂਬ ਲਾਡ ਲੜਾਉਂਦੀ ਨਜ਼ਰ ਆ ਰਹੀ ਹੈ। ਤਾਨੀਆ ਦੀ ਇਸ ਵੀਡੀਓ ਨੂੰ ਖੂਬ ਸਾਰਾ ਪਿਆਰ ਮਿਲ ਰਿਹਾ ਹੈ।
ਅਮੈਲੀਆ ਪੰਜਾਬੀ ਦੀ ਰਿਪੋਰਟ
Tania Video: ਅਦਾਕਾਰਾ ਤਾਨੀਆ ਪੰਜਾਬੀ ਸਿਨੇਮਾ ਦਾ ਉੱਭਰਦਾ ਹੋਇਆ ਸਿਤਾਰਾ ਹੈ। ਉਸ ਨੂੰ ਆਪਣੀ ਦਮਦਾਰ ਐਕਟਿੰਗ ਦੇ ਨਾਲ ਨਾਲ ਕਿਊਟ ਅੰਦਾਜ਼ ਲਈ ਵੀ ਜਾਣਿਆ ਜਾਂਦਾ ਹੈ। ਉਸ ਦੀ ਮਾਸੂਮੀਅਤ ਤੇ ਕਿਊਟਨੈੱਸ ਦੇ ਲੱਖਾਂ ਫੈਨਜ਼ ਹਨ। ਉਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ।
ਹੁਣ ਅਦਾਕਾਰਾ ਤਾਨੀਆ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤੀ ਜਾ ਰਹੀ ਹੈ, ਜਿਸ ਵਿੱਚ ਉਹ ਇੱਕ ਛੋਟੇ ਜਿਹੇ ਬੇਬੀ ਦੇ ਨਾਲ ਖੂਬ ਲਾਡ ਲੜਾਉਂਦੀ ਨਜ਼ਰ ਆ ਰਹੀ ਹੈ। ਤਾਨੀਆ ਦੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਖੂਬ ਸਾਰਾ ਪਿਆਰ ਮਿਲ ਰਿਹਾ ਹੈ। ਇਹ ਛੋਟਾ ਜਿਹਾ ਬੇਬੀ ਦਰਅਸਲ ਇੱਕ ਪਿਆਰਾ ਜਿਹਾ ਕਤੂਰਾ ਹੈ, ਜੋ ਨਵਾਂ ਨਵਾਂ ਪੈਦਾ ਹੋਇਆ ਲੱਗਦਾ ਹੈ। ਠੰਢ ਕਰਕੇ ਇਸ ਬੱਚੇ ਨੂੰ ਕੰਬਲ 'ਚ ਲਪੇਟਿਆ ਹੋਇਆ ਹੈ ਅਤੇ ਤਾਨੀਆ ਇਸ ਨੂੰ ਗੋਦੀ 'ਚ ਚੁੱਕ ਕੇ ਉਸ ਕਤੂਰੇ ਦੇ ਨਾਲ ਗੱਲਾਂ ਕਰਦੀ ਨਜ਼ਰ ਆ ਰਹੀ ਹੈ। ਇਹ ਛੋਟਾ ਜਿਹਾ ਕਤੁਰਾ ਸਭ ਦਾ ਖੂਬ ਦਿਲ ਜਿੱਤ ਰਿਹਾ ਹੈ। ਤਾਨੀਆ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਮਿੱਠੜੇ'। ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਸਾਲ 2023 ਤਾਨੀਆ ਲਈ ਕਾਫੀ ਵਧੀਆ ਰਿਹਾ ਹੈ। ਉਹ ਪਿਛਲੇ ਸਾਲ ਫਿਲਮ 'ਗੋਡੇ ਗੋਡੇ ਚਾਅ' 'ਚ ਨਜ਼ਰ ਆਈ ਸੀ। ਇਸ ਫਿਲਮ 'ਚ ਉਸ ਨੇ ਨਿੱਕੋ ਦਾ ਕਿਰਦਾਰ ਨਿਭਾਇਆ ਸੀ। ਆਪਣੇ ਕਿਰਦਾਰ ਦੇ ਨਾਲ ਤਾਨੀਆ ਨੇ ਸਭ ਦਾ ਦਿਲ ਜਿੱਤ ਲਿਆ ਸੀ। ਇਸ ਦੇ ਨਾਲ ਨਾਲ ਪਿਛਲੇ ਸਾਲ ਹੀ ਤਾਨੀਆ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਆਪਣੇ ਕਰੀਅਰ ਦੇ 5 ਸਾਲ ਪੂਰੇ ਕੀਤੇ ਸੀ। ਵਰਕਫਰੰਟ ਦੀ ਗੱਲ ਕਰੀਏ ਤਾਂ ਤਾਨੀਆ ਇੰਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਮਿੱਠੜੇ' ਦੀ ਸ਼ੂਟਿੰਗ ਕਰ ਰਹੀ ਹੈ। ਇਸ ਫਿਲਮ ਨੂੰ ਅੰਬਰਦੀਪ ਸਿੰਘ ਡਾਇਰੈਕਟ ਕਰ ਰਹੇ ਹਨ। ਫਿਲਮ ਇਸੇ ਸਾਲ ਜੁਲਾਈ 'ਚ ਰਿਲੀਜ਼ ਹੋਣ ਜਾ ਰਹੀ ਹੈ।
ਇਹ ਵੀ ਪੜ੍ਹੋ: ਧੀ ਈਰਾ ਦੇ ਵਿਆਹ 'ਚ ਕਾਫੀ ਇਮੋਸ਼ਨਲ ਹੋ ਗਏ ਸੀ ਆਮਿਰ ਖਾਨ, ਬਾਰ-ਬਾਰ ਅੱਖਾਂ 'ਚ ਆਏ ਹੰਝੂ, ਵੀਡੀਓ ਵਾਇਰਲ