Kamal Khangura: ਪੰਜਾਬੀ ਮਾਡਲ ਕਮਲ ਖੰਗੂੜਾ ਛੁੱਟੀਆਂ ਮਨਾਉਣ ਲਈ ਕੈਨੇਡਾ ਤੋਂ ਆਈ ਪੰਜਾਬ, ਦੋਸਤਾਂ ਨੇ ਕੀਤਾ ਸ਼ਾਨਦਾਰ ਸਵਾਗਤ
Kamal Khangura In India: ਕਮਲ ਖੰਗੂੜਾ ਨੇ ਇੱਕ ਹੋਰ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ `ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਇੰਡੀਆ ਪਰਤਣ ਤੇ ਉਸ ਦੇ ਦੋਸਤ ਉਸ ਦਾ ਸ਼ਾਨਦਾਰ ਸਵਾਗਤ ਕਰ ਰਹੇ ਹਨ
Kamaldeep Kaur Khangura: ਪੰਜਾਬੀ ਮਾਡਲ ਕਮਲ ਖੰਗੂੜਾ ਇੰਨੀਂ ਦਿਨੀਂ ਛੁੱਟੀਆਂ ਮਨਾਉਣ ਲਈ ਕੈਨੇਡਾ ਤੋਂ ਪੰਜਾਬ ਆਈ ਹੋਈ ਹੈ। ਮਾਡਲ ਨੇ ਪਿਛਲੇ ਦਿਨੀਂ ਵੀਡੀਓ ਸ਼ੇਅਰ ਕਰ ਇਸ ਬਾਰੇ ਫ਼ੈਨਜ਼ ਨਾਲ ਜਾਣਕਾਰੀ ਸ਼ੇਅਰ ਕੀਤੀ ਸੀ। ਉਸ ਨੇ ਚੰਡੀਗੜ੍ਹ ਏਅਰਪੋਰਟ ਤੇ ਆਪਣੀ ਵੀਡੀਓ ਸ਼ੇਅਰ ਕੀਤੀ ਸੀ। ਜਿਸ ਵਿੱਚ ਅਦਾਕਾਰਾ ਏਅਰਪੋਰਟ ਲੁੱਕ `ਚ ਨਜ਼ਰ ਆਈ ਸੀ।
View this post on Instagram
ਹੁਣ ਗਾਇਕਾ, ਅਦਾਕਾਰਾ ਤੇ ਮਾਡਲ ਕਮਲ ਖੰਗੂੜਾ ਨੇ ਇੱਕ ਹੋਰ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ `ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਇੰਡੀਆ ਪਰਤਣ ਤੇ ਉਸ ਦੇ ਦੋਸਤ ਉਸ ਦਾ ਸ਼ਾਨਦਾਰ ਸਵਾਗਤ ਕਰ ਰਹੇ ਹਨ। ਵੀਡੀਓ `ਚ ਨਜ਼ਰ ਆ ਰਿਹਾ ਹੈ ਕਿ ਕਮਲ ਦੇ ਦੋਸਤਾਂ ਨੇ ਉਸ ਤੋਂ ਕੇਕ ਕਟਵਾ ਕੇ ਉਸ ਦਾ ਸ਼ਾਨਦਾਰ ਸਵਾਗਤ ਕੀਤਾ। ਕੇਕ ਉੱਪਰ `ਵੈਲਕਮ ਬੈਕ ਕਮਲ` ਲਿਖਿਆ ਨਜ਼ਰ ਆ ਰਿਹਾ ਹੈ। ਕਮਲ ਦੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
View this post on Instagram
ਦਸ ਦਈਏ ਕਿ ਇੱਕ ਸਮਾਂ ਸੀ ਜਦੋਂ ਇਹ ਮਾਡਲ ਪੰਜਾਬੀ ਇੰਡਸਟਰੀ ਤੇ ਰਾਜ ਕਰਦੀ ਸੀ। ਖੰਗੂੜਾ ਨੇ ਆਪਣੀ ਖੂਬਸੂਰਤੀ ਤੇ ਟੈਲੇਂਟ ਨਾਲ ਲੱਖਾਂ ਲੋਕਾਂ ਨੂੰ ਆਪਣਾ ਦੀਵਾਨਾ ਬਣਾਇਆ ਸੀ। ਇਹ ਗੱਲ ਨਹੀਂ ਕਿ ਅੱਜ ਇਨ੍ਹਾਂ ਲਈ ਲੋਕਾਂ ਦੀ ਦੀਵਾਨਗੀ ਘਟ ਗਈ ਹੈ। ਕਮਲਦੀਪ ਦੀ ਖੂਬਸੂਰਤੀ ਦਾ ਜਾਦੂ ਅੱਜ ਵੀ ਬਰਕਰਾਰ ਹੈ। ਉਹ 200 ਤੋਂ ਵੱਧ ਪੰਜਾਬੀ ਗਾਣਿਆਂ `ਚ ਮਾਡਲਿੰਗ ਕਰਦੀ ਨਜ਼ਰ ਆਈ ਹੈ। ਛੁੱਟੀਆਂ, ਵਿਆਹ ਕਰਤਾ, ਹਿੱਕ ਠੋਕ ਕੇ ਤੇ ਹੋਰ ਕਈ ਗੀਤ ਉਨ੍ਹਾਂ ਦੇ ਯਾਦਗਾਰੀ ਗਾਣੇ ਹਨ।