(Source: ECI/ABP News/ABP Majha)
ਐਮੀ ਵਿਰਕ ਨੇ ਦੇਖੀ ਫ਼ਿਲਮ `ਮੋਹ`, ਕਿਹਾ- ਇਹ ਪੰਜਾਬੀ ਸਿਨੇਮਾ ਦੀ ਬੈਸਟ ਫ਼ਿਲਮ, ਸਰਗੁਣ ਦੇ ਕੰਮ ਦੀ ਕੀਤੀ ਤਾਰੀਫ਼
Ammy Virk On Moh: ਐਮੀ ਵਿਰਕ ਨੇ ਇੱਕ ਪੋਸਟ ਸ਼ੇਅਰ ਕੀਤੀ, ਜਿਸ ਵਿੱਚ ਉਨ੍ਹਾਂ ਨੇ ਫ਼ਿਲਮ ਦੀ ਟੀਮ ਦੀਆਂ ਰੱਜ ਕੇ ਤਾਰੀਫ਼ਾਂ ਕੀਤੀਆਂ। ਸਰਗੁਣ ਮਹਿਤਾ, ਗੀਤਾਜ਼ ਬਿੰਦਰੱਖੀਆ ਤੇ ਜਗਦੀਪ ਸਿੱਧੂ ਦੀ ਤਸਵੀਰ ਸ਼ੇਅਰ ਕਰਦਿਆਂ ਐਮੀ ਨੇ ਲੰਬੀ ਚੌੜੀ ਪੋਸਟ ਲਿਖੀ
Moh Punjabi Movie: ਸਰਗੁਣ ਮਹਿਤਾ ਤੇ ਗੀਤਾਜ਼ ਬਿੰਦਰੱਖੀਆਂ ਸਟਾਰਰ ਫ਼ਿਲਮ `ਮੋਹ` 16 ਸਤੰਬਰ ਨੂੰ ਰਿਲੀਜ਼ ਲਈ ਤਿਆਰ ਹੈ। ਇਸ ਤੋਂ ਪਹਿਲਾਂ ਹੀ ਐਮੀ ਵਿਰਕ ਨੇ ਫ਼ਿਲਮ ਨੂੰ ਦੇਖ ਲਿਆ ਹੈ ਤੇ ਉਹ ਫ਼ਿਲਮ ਦੀ ਟੀਮ ਦੀ ਤਾਰੀਫ਼ ਕਰਦੇ ਥੱਕ ਨਹੀਂ ਰਹੇ ਹਨ। ਐਮੀ ਨੇ ਕਿਹਾ ਕਿ ਖਾਸ ਕਰਕੇ ਸਭ ਤੋਂ ਜ਼ਿਆਦਾ ਉਹ ਸਰਗੁਣ ਦੀ ਐਕਟਿੰਗ ਤੋਂ ਪ੍ਰਭਾਵਤ ਹੋਏ ਹਨ।
ਇਸ ਬਾਰੇ ਐਮੀ ਵਿਰਕ ਨੇ ਇੱਕ ਪੋਸਟ ਸ਼ੇਅਰ ਕੀਤੀ, ਜਿਸ ਵਿੱਚ ਉਨ੍ਹਾਂ ਨੇ ਫ਼ਿਲਮ ਦੀ ਟੀਮ ਦੀਆਂ ਰੱਜ ਕੇ ਤਾਰੀਫ਼ਾਂ ਕੀਤੀਆਂ। ਸਰਗੁਣ ਮਹਿਤਾ, ਗੀਤਾਜ਼ ਬਿੰਦਰੱਖੀਆ ਤੇ ਜਗਦੀਪ ਸਿੱਧੂ ਦੀ ਤਸਵੀਰ ਸ਼ੇਅਰ ਕਰਦਿਆਂ ਐਮੀ ਨੇ ਲੰਬੀ ਚੌੜੀ ਪੋਸਟ ਵੀ ਲਿਖੀ। ਜਿਸ ਵਿੱਚ ਐਮੀ ਨੇ ਲਿਖਿਆ, "`ਮੋਹ` ਦਾ ਸੱਚਾ ਤੇ ਸਟੀਕ ਰਿਵਿਊ: ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਸਰਗੁਣ ਮਹਿਤਾ ਤੋਂ। ਵਾਓ ਵਾਓ ਵਾਓ (ਬਹੁਤ ਸ਼ਾਨਦਾਰ)। ਸਰਗੁਣ ਤੂੰ ਕਿੱਥੋਂ ਆਈ ਆ? ਮੈਂ ਸਿਰਫ਼ ਪੰਜਾਬੀ ਫ਼ਿਲਮ ਦੀ ਗੱਲ ਨੀ ਕਰਦਾ, ਮੈਂ ਅੱਜ ਤੱਕ ਕਦੇ ਬਾਲੀਵੁੱਡ ਤੇ ਹਾਲੀਵੁੱਡ `ਚ ਵੀ ਕਿਸੇ ਕੁੜੀ ਨੂੰ ਇਨ੍ਹਾਂ ਸੋਹਣਾ ਕੰਮ ਕਰਦੇ ਨੀ ਦੇਖਿਆ। ਤੇ ਮੈਂ ਸਹੁੰ ਖਾ ਕੇ ਕਹਿੰਦਾ ਇਹ ਗੱਲ।"
View this post on Instagram
ਅੱਗੇ ਐਮੀ ਨੇ ਲਿਖਿਆ, "ਤੇ ਗੀਤਾਜ਼ਬਿੰਦਰੱਖੀਆ ਵੀਰੇ ਤੁਹਾਡੇ ਤੋਂ ਬਿਨਾਂ ਕੋਈ ਹੋਰ ਇਹ ਫ਼ਿਲਮ ਕਰ ਨੀ ਸਕਦਾ ਸੀ। ਇਸ ਤੋਂ ਜ਼ਿਆਦਾ ਮੈਂ ਕੀ ਲਿਖਾਂ? ਸੁਰਜੀਤ ਬਿੰਦਰੱਖੀਆ ਸਾਬ ਨੂੰ ਤੁਹਾਡੇ ਤੇ ਮਾਣ ਹੋਵੇਗਾ।"
ਅੱਗੇ ਐਮੀ ਨੇ ਫ਼ਿਲਮ ਦੇ ਡਾਇਰੈਕਟਰ ਜਗਦੀਪ ਸਿੱਧੂ ਬਾਰੇ ਲਿਖਿਆ, "ਤੇ ਤੂੰ ਜਗਦੀਪ ਸਿੱਧੂ, ਮੈਨੂੰ ਤੇਰੇ ਤੇ ਪਰਾਊਡ (ਮਾਣ) ਆ ਵੀ ਤੁਸੀਂ ਸਾਰਾ ਕੁੱਝ ਛੱਡ ਕੇ ਆ ਫ਼ਿਲਮ ਬਣਾਈ ਤੇ ਇੱਦਾਂ ਦੀ ਬਣਾਈ। ਮੈਨੂੰ ਮਾਣ ਆ ਵੀ ਮੈਂ ਤੇਰਾ ਭਰਾ ਹਾਂ। ਇਹ ਫ਼ਿਲਮ ਤੇਰੀ ਅੱਜ ਤੱਕ ਦੀ ਸਭ ਤੋਂ ਬੈਸਟ ਫ਼ਿਲਮ ਆ।"
ਇਸ ਤੋਂ ਵਿਰਕ ਨੇ ਬੀ ਪਰਾਕ ਤੇ ਜਾਨੀ ਦੀ ਵੀ ਤਾਰੀਫ਼ ਕੀਤੀ। ਉਨ੍ਹਾਂ ਲਿਖਿਆ, "ਜਾਨੀ ਵੀਰੇ ਐਂਡ ਵਾਲੇ ਸ਼ੇਰ ਨੇ ਜਾਨ ਕੱਢ ਦਿੱਤੀ। ਬਹੁਤ ਈ ਕਮਾਲ ਓਵੀਰੇ ਤੁਸੀਂ। ਤੇ ਬੀ ਪਰਾਕ ਪਾਜੀ ਤੁਹਾਡੇ ਬਿਨਾਂ ਫ਼ਿਲਮਾਂ ਨਹੀਂ ਚੱਲ ਸਕਦੀਆਂ। ਸਿਰ ਝੁਕਦਾ ਤੁਹਾਡੇ ਟੈਲੇਂਟ ਸਾਹਮਣੇ। ਸੱਜਣੋ 16 ਨੂੰ ਫ਼ਿਲਮ ਰਿਲੀਜ਼ ਹੋ ਜਾਣੀ।"
ਕਾਬਿਲੇਗ਼ੌਰ ਹੈ ਕਿ ਮੋਹ ਫ਼ਿਲਮ 16 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਵਿੱਚ ਸਰਗੁਣ ਮਹਿਤਾ ਤੇ ਗੀਤਾਜ਼ ਬਿੰਦਰੱਖੀਆ ਮੁੱਖ ਭੂਮਿਕਾਵਾਂ `ਚ ਨਜ਼ਰ ਆ ਰਹੇ ਹਨ। ਫ਼ਿਲਮ ਦੇ ਗੀਤ ਤੇ ਡਾਇਲੌਗ ਪਹਿਲਾਂ ਹੀ ਹਿੱਟ ਹੋ ਚੁੱਕੇ ਹਨ। ਇਸ ਦੇ ਨਾਲ ਹੀ ਟਰੇਲਰ `ਚ ਦਰਸ਼ਕਾਂ ਨੇ ਸਰਗੁਣ ਤੇ ਗੀਤਾਜ਼ ਦੀ ਕੈਮਿਸਟਰੀ ਨੂੰ ਕਾਫ਼ੀ ਪਸੰਦ ਕੀਤਾ। ਹੁਣ ਦੇਖਣਾ ਇਹ ਹੈ ਕਿ ਪੰਜਾਬੀ ਇਸ ਫ਼ਿਲਮ ਨੂੰ ਸਿਨੇਮਾਘਰਾਂ ;ਚ ਕਿੰਨਾ ਪਿਆਰ ਦਿੰਦੇ ਹਨ।