Diljit Dosanjh: ਦਿਲਜੀਤ ਦੋਸਾਂਝ ਨੇ ਐਲਬਮ 'ਗੋਸਟ' ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ, ਸ਼ੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਮਜ਼ੇਦਾਰ ਪੋਸਟ
Diljit Dosanjh Album Ghost: ਕੋਚੈਲਾ ਗੁਰੂ ਦਿਲਜੀਤ ਦੋਸਾਂਝ ਪੰਜਾਬੀ ਸਿਨੇਮਾ ਜਗਤ ਦੇ ਨਾਲ-ਨਾਲ ਦੁਨੀਆ ਭਰ ਵਿੱਚ ਵੱਖਰਾ ਮੁਕਾਮ ਹਾਸਿਲ ਕਰ ਚੁੱਕਿਆ ਹੈ। ਇਨ੍ਹੀਂ ਦਿਨੀਂ ਗਾਇਕ ਆਪਣੀ ਐਲਬਮ ਘੋਸਟ ਨੂੰ ਲੈ ਸੁਰਖੀਆਂ ਬਟੋਰ ਰਿਹਾ ਹੈ।
Diljit Dosanjh Announces Release Date Of Album Ghost: ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹਨ। ਇਹੀ ਨਹੀਂ ਕੋਚੈਲਾ ਪਰਫਾਰਮੈਂਸ ਤੋਂ ਬਾਅਦ ਦਿਲਜੀਤ ਗਲੋਬਲ ਸਟਾਰ ਬਣ ਕੇ ਉੱਭਰੇ ਹਨ। ਪਿਛਲੇ ਕੁੱਝ ਸਮੇਂ 'ਚ ਦਿਲਜੀਤ ਦੋਸਾਂਝ ਦਾ ਨਾਮ ਕਈ ਵਿਦੇਸ਼ੀ ਕਲਾਕਾਰਾਂ ਨਾਲ ਵੀ ਜੁੜਿਆ ਹੈ, ਜਿਨ੍ਹਾਂ ਦੇ ਨਾਲ ਦਿਲਜੀਤ ਕੋਲੈਬ ਕਰਦੇ ਨਜ਼ਰ ਆਏ ਹਨ।
ਹੁਣ ਦਿਲਜੀਤ ਦੋਸਾਂਝ ਨੂੰ ਲੈਕੇ ਇੱਕ ਹੋਰ ਅਪਡੇਟ ਸਾਹਮਣੇ ਆ ਰਹੀ ਹੈ। ਇਹ ਤਾਂ ਸਭ ਜਾਣਦੇ ਹਨ ਕਿ ਪਿਛਲੇ ਲੰਬੇ ਸਮੇਂ ਤੋਂ ਦਿਲਜੀਤ ਆਪਣੀ ਮੋਸਟ ਅਵੇਟਿਡ ਐਲਬਮ 'ਗੋਸਟ' ਨੂੰ ਲੈਕੇ ਸੁਰਖੀਆਂ 'ਚ ਹਨ। ਦਿਲਜੀਤ ਨੇ ਹੁਣ ਤੱਕ ਆਪਣੀ ਐਲਬਮ ਦੀ ਰਿਲੀਜ਼ ਡੇਟ ਨੂੰ ਲੈਕੇ ਸਸਪੈਂਸ ਬਣਾ ਕੇ ਰੱਖਿਆ ਹੋਇਆ ਸੀ, ਪਰ ਹੁਣ ਗਾਇਕ ਨੇ ਸਸਪੈਂਸ ਤੋੜਦਿਆਂ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ।
ਦਿਲਜੀਤ ਨੇ ਇੱਕ ਬੇਹੱਦ ਮਜ਼ੇਦਾਰ ਪੋਸਟ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਦੱਸਿਆ ਕਿ 'ਗੋਸਟ' ਐਲਬਮ 29 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਬਾਅਦ ਤੋਂ ਹੀ ਫੈਨਜ਼ ਕਾਫੀ ਐਕਸਾਇਟਡ ਨਜ਼ਰ ਆ ਰਹੇ ਹਨ। ਦੇਖੋ ਦਿਲਜੀਤ ਦੀ ਇਹ ਪੋਸਟ:
View this post on Instagram
ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਨੇ ਆਪਣੀ ਮੇਹਨਤ ਤੇ ਟੈਲੇਂਟ ਦੇ ਦਮ 'ਤੇ ਬਾਲੀਵੁੱਡ ਤੱਕ ਨਾਮ ਕਮਾਇਆ ਹੈ । ਕੋਚੈਲਾ ਪਰਫਾਰਮੈਂਸ ਤੋਂ ਬਾਅਦ ਹੁਣ ਦਿਲਜੀਤ ਗਲੋਬਲ ਸਟਾਰ ਬਣ ਕੇ ਉਭਰੇ ਹਨ। ਵਰਕਫਰੰਟ ਦੀ ਗੱਲ ਕਰਿਏ ਤਾਂ ਐਲਬਮ 'ਗੋਸਟ' ਦੇ ਨਾਲ-ਨਾਲ ਦਿਲਜੀਤ ਆਪਣੀ ਫਿਲਮ ਅਮਰ ਸਿੰਘ ਚਮਕੀਲਾ ਨੂੰ ਲੈ ਵੀ ਸੁਰਖੀਆਂ ਵਿੱਚ ਹਨ। ਦਿਲਜੀਤ ਨੂੰ ਆਖਰੀ ਵਾਰ ਫਿਲਮ ਜੋੜੀ ਵਿੱਚ ਵੇਖਿਆ ਗਿਆ ਸੀ ।