Diljit Dosanjh To Collab With Australian Singer Sia: ਦਿਲਜੀਤ ਦੋਸਾਂਝ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਦਿਲਜੀਤ ਨੇ ਆਪਣੀ ਮੇਹਨਤ ਤੇ ਟੈਲੇਂਟ ਦੇ ਦਮ 'ਤੇ ਪੰਜਾਬੀ ਇੰਡਸਟਰੀ 'ਚ ਹੀ ਨਹੀਂ, ਬਲਕਿ ਬਾਲੀਵੁੱਡ 'ਚ ਵੀ ਵੱਡਾ ਨਾਮ ਕਮਾਇਆ ਹੈ। ਹੁਣ ਕੋਚੈਲਾ ਪਰਫਾਰਮੈਂਸ ਤੋਂ ਬਾਅਦ ਦਿਲਜੀਤ ਗਲੋਬਲ ਸਟਾਰ ਬਣ ਗਏ ਹਨ। ਇੱਥੋਂ ਤੱਕ ਕਿ ਹਾਲੀਵੁੱਡ ਕਲਾਕਾਰ ਵੀ ਦਿਲਜੀਤ ਦੇ ਮੁਰੀਦ ਹੋ ਗਏ ਹਨ।

  


ਇਹ ਵੀ ਪੜ੍ਹੋ: ਜਸਵਿੰਦਰ ਭੱਲਾ ਨੇ ਕੁੜੀਆਂ ਨੂੰ ਕਿਹਾ 'ਡਰਾਮੇਬਾਜ਼', ਔਰਤਾਂ ਨੇ ਦਿੱਤੀ ਨਸੀਹਤ, ਕਿਹਾ- 'ਭੱਲਾ ਸਾਬ੍ਹ ਤੁਹਾਨੂੰ ਇਹ ਸ਼ੋਭਾ ਨਹੀਂ ਦਿੰਦਾ' 


ਹਾਲ ਹੀ 'ਚ ਦਿਲਜੀਤ ਨੇ ਐਲਾਨ ਕੀਤਾ ਸੀ ਕਿ ਉਹ ਆਪਣੀ ਆਉਣ ਵਾਲੀ ਐਲਬਮ 'ਗੋਸਟ' ਲਈ ਅਮਰੀਕਨ ਰੈਪਰ ਏ ਬੂਗੀ ਵਿਦ ਏ ਹੂਡੀ ਨਾਲ ਕੋਲੈਬ ਕਰਨਗੇ। ਹੁਣ ਦਿਲਜੀਤ ਇੱਕ ਹੋਰ ਵਿਸ਼ਵ ਪ੍ਰਸਿੱਧ ਹਾਲੀਵੁੱਡ ਕਲਾਕਾਰ ਨਾਲ ਕੋਲੈਬ ਕਰਨ ਜਾ ਰਹੇ ਹਨ। ਉਹ ਕਲਾਕਾਰ ਹੋਰ ਕੋਈ ਨਹੀਂ, ਸੀਆ ਹੈ। ਜੀ ਹਾਂ, ਤੁਸੀਂ ਸੀਆ ਦਾ ਨਾਮ ਤਾਂ ਜ਼ਰੂਰ ਸੁਣਿਆ ਹੋਵੇਗਾ। ਨਾਮ ਨਹੀਂ ਸੁਣਿਆ ਤਾਂ ਉਸ ਦਾ ਗਾਣਾ ਤਾਂ ਸੁਣਿਆ ਹੀ ਹੋਵੇਗਾ। ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਟਰੈਂਡ ਕਰਦਾ ਰਹਿੰਦਾ ਹੈ। ਇਹ ਗਾਣਾ ਹੈ 'ਅਨਸਟੌਪੇਬਲ'। ਅਨਸਟੌਪੇਬਲ ਗਾਣੇ ਨੂੰ ਤੁਸੀਂ ਸੋਸ਼ਲ ਮਡਿੀਆ 'ਤੇ ਰੀਲਾਂ ਦੇਖਦੇ ਹੋਏ ਅਕਸਰ ਹੀ ਸੁਣਿਆ ਹੋਵੇਗਾ। ਇਹ ਉਹੀ ਗਾਇਕਾ ਸੀਆ ਹੈ। 






ਦਿਲਜੀਤ ਦੀ ਸੋਸ਼ਲ ਮੀਡੀਆ ਪੋਸਟ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਸੀਆ ਨਾਲ ਕਿਸੇ ਗੀਤ ਲਈ ਕੋਲੈਬ ਕਰ ਰਹੇ ਹਨ। ਇਹੀ ਨਹੀਂ ਉਨ੍ਹਾਂ ਨੂੰ ਕੁੱਝ ਰਿਕਾਰਡ ਕਰਦੇ ਵੀ ਦੇਖਿਆ ਜਾ ਸਕਦਾ ਹੈ। ਦਿਲਜੀਤ ਦੋਸਾਂਝ ਨੇ ਇਸ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਦੇਖੋ ਇਹ ਤਸਵੀਰਾਂ:









ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਨੇ ਅਪ੍ਰੈਲ ਮਹੀਨੇ ਵਿੱਚ ਕੈਲੀਫੋਰਨੀਆ ਦੇ ਕੌਚੈਲਾ ਮਿਊਜ਼ਿਕ ਫੈਸਟੀਵਲ 'ਚ ਪਰਫਾਰਮ ਕੀਤਾ ਸੀ। ਇਸ ਤੋਂ ਬਾਅਦ ਉਹ ਪੂਰੀ ਦੁਨੀਆ ਖਾਸ ਕਰਕੇ ਅਮਰੀਕਾ 'ਚ ਛਾਏ ਹੋਏ ਹਨ। 


ਇਹ ਵੀ ਪੜ੍ਹੋ: ਅਕਸ਼ੇ ਕੁਮਾਰ ਦੀ ਫਿਲਮ ਨੂੰ ਰਿਲੀਜ਼ ਤੋਂ ਪਹਿਲਾਂ ਵੱਡਾ ਝਟਕਾ, ਸੈਂਸਰ ਬੋਰਡ ਨੇ 'OMG 2' ਨੂੰ ਦਿੱਤਾ A ਸਰਟੀਫਿਕੇਟ, ਮੇਕਰਸ ਨੂੰ ਨਾਮੰਜ਼ੂਰ'