Delhi news:  ਕੇਜਰੀਵਾਲ ਸਰਕਾਰ ਨੇ ਦਿੱਲੀ ਵਿੱਚ 4 ਦਿਨਾਂ ਨੂੰ ਡ੍ਰਾਈ ਡੇਅ ਐਲਾਨਿਆ ਹੈ। ਜਨਮ ਅਸ਼ਟਮੀ, ਮੁਹੱਰਮ, ਸੁਤੰਤਰਤਾ ਦਿਵਸ ਅਤੇ ਈਦ ਵਾਲੇ ਦਿਨ ਡ੍ਰਾਈ ਡੇਅ ਰਹਿਣਗੇ, ਯਾਨੀ ਇਸ ਦਿਨ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਦਿੱਲੀ ਸਰਕਾਰ ਨੇ ਇਹ ਫੈਸਲਾ ਇਸ ਗੱਲ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਲਿਆ ਹੈ ਕਿ ਆਉਣ ਵਾਲੇ ਤਿਉਹਾਰਾਂ ਨੂੰ ਸ਼ਾਂਤੀਪੂਰਵਕ ਅਤੇ ਸੁਚਾਰੂ ਢੰਗ ਨਾਲ ਮਨਾਇਆ ਜਾ ਸਕੇ। ਫਿਲਹਾਲ ਜੁਲਾਈ ਤੋਂ ਸਤੰਬਰ ਤੱਕ ਲਈ ਇਹ ਐਲਾਨ ਕੀਤਾ ਗਿਆ ਹੈ।


ਜਿਹੜੀਆਂ ਤਰੀਕਾਂ ਨੂੰ ਡ੍ਰਾਈ ਡੇਅ ਐਲਾਨਿਆ ਗਿਆ ਹੈ ਉਨ੍ਹਾਂ ਵਿੱਚ ਮੁਹੱਰਮ (29 ਜੁਲਾਈ), ਸੁਤੰਤਰਤਾ ਦਿਵਸ (15 ਅਗਸਤ), ਜਨਮ ਅਸ਼ਟਮੀ (7 ਸਤੰਬਰ) ਅਤੇ ਈਦ (28 ਸਤੰਬਰ) ਸ਼ਾਮਲ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਹਾ ਕਿ ਇਸ ਕਦਮ ਦਾ ਉਦੇਸ਼ ਧਾਰਮਿਕ ਅਤੇ ਰਾਸ਼ਟਰੀ ਤਿਉਹਾਰਾਂ ਦੌਰਾਨ ਇੱਕ ਸਨਮਾਨਜਨਕ ਅਤੇ ਗੰਭੀਰ ਮਾਹੌਲ ਨੂੰ ਯਕੀਨੀ ਬਣਾਉਣਾ ਹੈ।


ਇਹ ਵੀ ਪੜ੍ਹੋ: Korean Boys Beard Facts: ਕੋਰੀਆ ਦੇ ਮੁੰਡਿਆਂ ਨੂੰ ਦਾੜ੍ਹੀ ਕਿਉਂ ਨਹੀਂ ਆਉਂਦੀ? ਤੁਸੀਂ ਵੀ ਜਾਣੋ ਅਸਲ ਵਜ੍ਹਾ


ਡ੍ਰਾਈ ਡੇਅ  'ਤੇ ਰਾਸ਼ਟਰੀ ਰਾਜਧਾਨੀ 'ਚ ਸ਼ਰਾਬ ਦੀ ਵਿਕਰੀ ਅਤੇ ਸੇਵਨ 'ਤੇ ਪਾਬੰਦੀ ਹੋਵੇਗੀ। ਇਨ੍ਹਾਂ ਦਿਨਾਂ ਦੇ ਨਾਲ-ਨਾਲ 2 ਅਕਤੂਬਰ ਗਾਂਧੀ ਜਯੰਤੀ ਕਰਕੇ ਵੀ ਡ੍ਰਾਈ ਡੇਅ ਰਹੇਗਾ। ਇਸ ਦੇ ਨਾਲ ਹੀ ਗਣੇਸ਼ ਚਤੁਰਥੀ 'ਤੇ ਵੀ ਦਿੱਲੀ 'ਚ ਡ੍ਰਾਈ ਡੇਅ ਐਲਾਨਿਆ ਜਾ ਸਕਦਾ ਹੈ। ਦਿੱਲੀ ਸਰਕਾਰ ਹਰ ਤਿੰਨ ਮਹੀਨਿਆਂ ਬਾਅਦ ਡ੍ਰਾਈ ਡੇਅ ਦੀ ਲਿਸਟ ਜਾਰੀ ਕਰਦੀ ਹੈ।


ਪਿਛਲੇ ਸਾਲ ਦਿੱਲੀ ਦੇ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਨੇ ਵੀ ਛਠ ਪੂਜਾ ਨੂੰ ਡ੍ਰਾਈ ਡੇਅ ਐਲਾਨਿਆ ਸੀ। ਹਾਲਾਂਕਿ ਇਸ ਸਾਲ ਹੁਣ ਤੱਕ ਇਸ ਸਬੰਧ 'ਚ ਕੋਈ ਐਲਾਨ ਨਹੀਂ ਕੀਤਾ ਗਿਆ ਹੈ। 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Delhi Ordinance : ਦਿੱਲੀ ਦੇ ਆਰਡੀਨੈਂਸ ਨਾਲ ਜੁੜਿਆ ਬਿੱਲ ਸੋਮਵਾਰ ਨੂੰ ਸੰਸਦ 'ਚ ਕੀਤਾ ਜਾਵੇਗਾ ਪੇਸ਼