(Source: ECI/ABP News)
ਗਿੱਪੀ ਗਰੇਵਾਲ ਨੇ ਕੀਤਾ ਆਪਣੀ ਆਉਣ ਵਾਲੀ ਫ਼ਿਲਮ `ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ` ਦਾ ਐਲਾਨ, ਇਸ ਲੁੱਕ `ਚ ਨਜ਼ਰ ਆਉਣਗੇ ਗਿੱਪੀ
Gippy Grewal New Movie: ਗਿੱਪੀ ਗਰੇਵਾਲ ਨੇ 2023 ਲਈ ਆਪਣੇ ਇੱਕ ਹੋਰ ਪ੍ਰਾਜੈਕਟ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣੀ ਫ਼ਿਲਮ `ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ` ਦਾ ਫ਼ਰਸਟ ਲੁੱਕ ਪੋਸਟਰ ਰਿਲੀਜ਼ ਕਰ ਦਿੱਤਾ ਹੈ
![ਗਿੱਪੀ ਗਰੇਵਾਲ ਨੇ ਕੀਤਾ ਆਪਣੀ ਆਉਣ ਵਾਲੀ ਫ਼ਿਲਮ `ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ` ਦਾ ਐਲਾਨ, ਇਸ ਲੁੱਕ `ਚ ਨਜ਼ਰ ਆਉਣਗੇ ਗਿੱਪੀ punjabi singer actor gippy grewal announces his next movie uchhian ne gallan tere yaar diyan actor shares first look poster of the movie ਗਿੱਪੀ ਗਰੇਵਾਲ ਨੇ ਕੀਤਾ ਆਪਣੀ ਆਉਣ ਵਾਲੀ ਫ਼ਿਲਮ `ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ` ਦਾ ਐਲਾਨ, ਇਸ ਲੁੱਕ `ਚ ਨਜ਼ਰ ਆਉਣਗੇ ਗਿੱਪੀ](https://feeds.abplive.com/onecms/images/uploaded-images/2022/10/06/a854048edcaf6715399aa7d433f83ae61665024946792469_original.jpg?impolicy=abp_cdn&imwidth=1200&height=675)
Gippy Grewal Announces His Upcoming Film: ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਨੇ ਹਾਲ ਹੀ `ਕੈਰੀ ਆਨ ਜੱਟਾ 3` ਦੀ ਸ਼ੂਟਿੰਗ ਖਤਮ ਕੀਤੀ ਹੈ। ਉਨ੍ਹਾਂ ਦੀ ਫ਼ਿਲਮ `ਹਨੀਮੂਨ` ਵੀ ਇਸੇ ਮਹੀਨੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੇ ਨਾਲ ਹੀ ਗਿੱਪੀ ਗਰੇਵਾਲ ਨੇ ਫ਼ੈਨਜ਼ ਨੂੰ ਇੱਕ ਹੋਰ ਤੋਹਫ਼ਾ ਦੇ ਦਿੱਤਾ ਹੈ। ਜੀ ਹਾਂ, ਗਿੱਪੀ ਗਰੇਵਾਲ ਨੇ 2023 ਲਈ ਆਪਣੇ ਇੱਕ ਹੋਰ ਪ੍ਰਾਜੈਕਟ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣੀ ਫ਼ਿਲਮ `ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ` ਦਾ ਫ਼ਰਸਟ ਲੁੱਕ ਪੋਸਟਰ ਰਿਲੀਜ਼ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪੋਸਟਰ `ਚ ਗਿੱਪੀ ਗਰੇਵਾਲ ਦਾ ਫ਼ਰਸਟ ਲੁੱਕ ਵੀ ਸਾਹਮਣੇ ਆ ਗਿਆ ਹੈ। ਗਿੱਪੀ ਦੇ ਕਿਰਦਾਰ ਬਾਰੇ ਕੁੱਝ ਕਿਹਾ ਨਹੀਂ ਜਾ ਸਕਦਾ, ਪਰ ਉਨ੍ਹਾਂ ਦੇ ਨਵੇਂ ਲੁੱਕ ਨੂੰ ਦੇਖ ਇਹ ਅੰਦਾਜ਼ਾ ਜ਼ਰੂਰ ਲਗਾਇਆ ਜਾ ਸਕਦਾ ਹੈ ਕਿ ਉਹ ਆਪਣੀਆਂ ਬਾਕੀ ਫ਼ਿਲਮਾਂ ਨਾਲੋਂ ਥੋੜ੍ਹਾ ਹਟ ਕੇ ਕਿਰਦਾਰ ਨਿਭਾਉਣ ਵਾਲੇ ਹਨ।
ਇਸ ਮੌਕੇ ਗਿੱਪੀ ਗਰੇਵਾਲ ਨੇ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤਾ, ਜਿਸ ਵਿੱਚ ਉਹ ਅਲੱਗ ਲੁੱਕ `ਚ ਨਜ਼ਰ ਆ ਰਹੇ ਹਨ। ਸਿੰਗਰ ਦੀ ਇਸ ਅਲੱਗ ਲੁੱਕ ਨੂੰ ਦੇਖ ਕੇ ਉਨ੍ਹਾਂ ਦੇ ਫ਼ੈਨਜ਼ ਕਾਫ਼ੀ ਉਤਸ਼ਾਹਿਤ ਹਨ। ਫ਼ਿਲਮ ਦਾ ਫ਼ਰਸਟ ਲੁੱਕ ਵੀਡੀਓ ਸ਼ੇਅਰ ਗਿੱਪੀ ਨੇ ਕੈਪਸ਼ਨ `ਚ ਲਿਖਿਆ, "ਜਿਹਦੀ ਰਗ ਵਿੱਚ ਫ਼ਤਿਹ, ਉਹਦੀ ਜੱਗ ਵਿੱਚ ਫ਼ਤਿਹ।"
View this post on Instagram
ਦਸ ਦਈਏ ਕਿ ਇਹ ਫ਼ਿਲਮ 8 ਮਾਰਚ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ `ਚ ਗਿੱਪੀ ਗਰੇਵਾਲ ਤੇ ਤਾਨੀਆ ਦੀ ਜੋੜੀ ਨੂੰ ਦਰਸ਼ਕ ਪਰਦੇ ਤੇ ਦੇਖ ਸਕਣਗੇ। ਗਿੱਪੀ ਤੇ ਤਾਨੀਆ ਤੋਂ ਇਲਾਵਾ ਫ਼ਿਲਮ `ਚ ਰਾਜਦੀਪ ਸ਼ੋਕਰ, ਰੇਨੂ ਕੌਸ਼ਲ, ਸ਼ਵੇਤਾ ਤਿਵਾਰੀ, ਅਨੀਤਾ ਦੇਵਗਨ, ਨਿਰਮਲ ਰਿਸ਼ੀ ਤੇ ਹਰਦੀਪ ਗਿੱਲ ਵੀ ਮੁੱਖ ਕਿਰਦਾਰਾਂ `ਚ ਨਜ਼ਰ ਆਉਣ ਵਾਲੇ ਹਨ। ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਫ਼ਿਲਮ ਨੂੰ ਜ਼ੀ ਸਟੂਡੀਓਜ਼, ਪੰਕਜ ਬਤਰਾ ਤੇ ਪ੍ਰੀਤਾ ਬਤਰਾ ਮਿਲ ਕੇ ਪ੍ਰੋਡਿਊਸ ਕਰ ਰਹੇ ਹਨ। ਫ਼ਿਲਮ ਦੀ ਕਹਾਣੀ ਰਾਕੇਸ਼ ਧਵਨ ਨੇ ਲਿਖੀ ਹੈ, ਜਦਕਿ ਫ਼ਿਲਮ ਖੁਦ ਪੰਕਜ ਬਤਰਾ ਡਾਇਰੈਕਟ ਕਰਨ ਜਾ ਰਹੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)