Afsana Khan: ਅਫਸਾਨਾ ਖਾਨ ਦੀ ਸਿਹਤ ਵਿਗੜੀ, ਜ਼ੀਰਕਪੁਰ ਦੇ ਹਸਪਤਾਲ 'ਚ ਭਰਤੀ
Afsana Khan Illness: ਅਫਸਾਨਾ ਖਾਨ ਦੀ ਤਬੀਅਤ ਵਿਗੜਨ ਤੋਂ ਬਾਅਦ ਉਸ ਨੂੰ ਜ਼ੀਰਕਪੁਰ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਇਸ ਦੀਆਂ ਤਸਵੀਰਾਂ ਗਾਇਕਾ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ
![Afsana Khan: ਅਫਸਾਨਾ ਖਾਨ ਦੀ ਸਿਹਤ ਵਿਗੜੀ, ਜ਼ੀਰਕਪੁਰ ਦੇ ਹਸਪਤਾਲ 'ਚ ਭਰਤੀ punjabi singer afsana khan admitted to zirakpur hospital Afsana Khan: ਅਫਸਾਨਾ ਖਾਨ ਦੀ ਸਿਹਤ ਵਿਗੜੀ, ਜ਼ੀਰਕਪੁਰ ਦੇ ਹਸਪਤਾਲ 'ਚ ਭਰਤੀ](https://feeds.abplive.com/onecms/images/uploaded-images/2023/01/14/86ab9da99c88d655b5fecaded00961331673661892567469_original.jpg?impolicy=abp_cdn&imwidth=1200&height=675)
ਅਮੈਲੀਆ ਪੰਜਾਬੀ ਦੀ ਰਿਪੋਰਟ
Afsana Khan Admitted To Hospital: ਪੰਜਾਬੀ ਗਾਇਕਾ ਅਫਸਾਨਾ ਖਾਨ ਦੇ ਫੈਨਜ਼ ਲਈ ਬੁਰੀ ਖਬਰ ਹੈ। ਗਾਇਕਾ ਦੀ ਤਬੀਅਤ ਵਿਗੜਨ ਤੋਂ ਬਾਅਦ ਉਸ ਨੂੰ ਜ਼ੀਰਕਪੁਰ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਇਸ ਦੀਆਂ ਤਸਵੀਰਾਂ ਗਾਇਕਾ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਸੀ। ਅਫਸਾਨਾ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਸ਼ੇਅਰ ਕੀਤੀਆਂ ਹਨ। ਤਸਵੀਰਾਂ ਸ਼ੇਅਰ ਕਰਦਿਆਂ ਗਾਇਕਾ ਨੇ ਕੈਪਸ਼ਨ 'ਚ ਲਿਿਖਆ, 'ਨੌਟ ਵੈਲ' ਯਾਨਿ ਕਿ ਠੀਕ ਨਹੀਂ ਹਾਂ। ਫਿਲਹਾਲ ਗਾਇਕਾ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।
ਅਫਸਾਨਾ ਦੇ ਕਰੀਬੀ ਨੇ ਏਬੀਪੀ ਸਾਂਝਾ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਅਫਸਾਨਾ ਖਾਨ ਡਿਪਰੈਸ਼ਨ ਯਾਨਿ ਤਣਾਅ ਦਾ ਸ਼ਿਕਾਰ ਹੈ। ਗਾਇਕਾ ਦਾ ਲੰਬੇ ਸਮੇਂ ਤੋਂ ਇਲਾਜ ਚੱਲ ਰਿਹਾ ਹੈ। ਅਫਸਾਨਾ ਦੇ ਕਰੀਬੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਡਿਪਰੈਸ਼ਨ ਕਰਕੇ ਐਂਗਜ਼ਾਇਟੀ ਅਟੈਕ ਯਾਨਿ ਕਿ ਦੌਰੇ ਪੈਂਦੇ ਹਨ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਹੀ ਅਫਸਾਨਾ ਡਿਪਰੈਸ਼ਨ 'ਚ ਚੱਲ ਰਹੀ ਹੈ।
View this post on Instagram
ਮੂਸੇਵਾਲਾ ਅਫਸਾਨਾ ਨੂੰ ਮੰਨਦਾ ਸੀ ਭੈਣ
ਸਿੱਧੂ ਮੂਸੇਵਾਲਾ ਅਫਸਾਨਾ ਖਾਨ ਨੂੰ ਆਪਣੀ ਭੈਣ ਮੰਨਦਾ ਸੀ। ਅਫਸਾਨਾ ਵੀ ਮੂਸੇਵਾਲਾ 'ਤੇ ਜਾਨ ਛਿੜਕਦੀ ਸੀ। ਜ਼ਾਹਰ ਹੈ ਕਿ ਮੂਸੇਵਾਲਾ ਦੀ ਮੌਤ ਨਾਲ ਗਾਇਕਾ ਨੂੰ ਡੂੰਘਾ ਸਦਮਾ ਲੱਗਿਆ ਸੀ। ਜਿਸ ਤੋਂ ਉਹ ਅੱਜ ਵੀ ਉੱਭਰਨ ਦੀ ਕੋਸ਼ਿਸ਼ ਕਰ ਰਹੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)