Babbu Maan: ਬੱਬੂ ਮਾਨ ਦਾ ਨਵਾਂ ਗਾਣਾ 'ਦੋ ਟੁਕੜੇ' ਲੋਕਾਂ ਨੂੰ ਨਹੀਂ ਆਇਆ ਪਸੰਦ, ਕਿਹਾ- ਹਿੰਦੀ ਨਹੀਂ ਪੰਜਾਬੀ ਗਾਣੇ ਗਾਓ ਮਾਨ ਸਾਬ
Babbu Maan New Song: 10 ਜਨਵਰੀ ਨੂੰ ਮਾਨ ਦਾ ਨਵਾਂ ਗਾਣਾ ''ਦੋ ਟੁਕੜੇ'' ਰਿਲੀਜ਼ ਹੋਇਆ ਹੈ। ਜੋ ਕਿ ਜ਼ਿਆਦਾਤਰ ਦਰਸ਼ਕਾਂ ਤੇ ਸਰੋਤਿਆਂ ਨੂੰ ਪਸੰਦ ਨਹੀਂ ਆ ਰਿਹਾ। ਲੋਕ ਗਾਣੇ 'ਚ ਬੱਬੂ ਮਾਨ ਦੀ ਲੁੱਕ ਨੂੰ ਨਾਪਸੰਦ ਕਰ ਰਹੇ ਹਨ
Babbu Maan Trolled For His New Song Do Tukde: ਪੰਜਾਬੀ ਸਿੰਗਰ ਬੱਬੂ ਮਾਨ ਇੰਨੀਂ ਦਿਨੀਂ ਕਾਫੀ ਚਰਚਾ ਵਿੱਚ ਹਨ। ਦਰਅਸਲ, 10 ਜਨਵਰੀ ਨੂੰ ਮਾਨ ਦਾ ਨਵਾਂ ਗਾਣਾ ''ਦੋ ਟੁਕੜੇ'' ਰਿਲੀਜ਼ ਹੋਇਆ ਹੈ। ਜੋ ਕਿ ਜ਼ਿਆਦਾਤਰ ਦਰਸ਼ਕਾਂ ਤੇ ਸਰੋਤਿਆਂ ਨੂੰ ਪਸੰਦ ਨਹੀਂ ਆ ਰਿਹਾ ਹੈ। ਇਸ ਦੇ ਦੋ ਕਾਰਨ ਦੱਸੇ ਜਾ ਰਹੇ ਹਨ। ਇੱਕ ਤਾਂ ਲੋਕ ਗਾਣੇ 'ਚ ਬੱਬੂ ਮਾਨ ਦੀ ਲੁੱਕ ਨੂੰ ਨਾਪਸੰਦ ਕਰ ਰਹੇ ਹਨ ਤੇ ਦੂਜਾ ਇਹ ਗਾਣਾ ਮਾਨ ਨੇ ਹਿੰਦੀ ਵਿੱਚ ਗਾਇਆ ਹੈ।
ਇਹ ਅਸੀਂ ਨਹੀਂ ਕਹਿ ਰਹੇ ਇਹ ਕਹਿਣਾ ਹੈ ਬੱਬੂ ਮਾਨ ਦੇ ਕਈ ਫੈਨਜ਼ ਦਾ। ਜੀ ਹਾਂ, ਬੱਬੂ ਮਾਨ ਨੇ ਨਵੇਂ ਸਾਲ ਦਾ ਪਹਿਲਾ ਗੀਤ ਰਿਲੀਜ਼ ਕੀਤਾ, ਤਾਂ ਲੋਕ ਕਾਫੀ ਐਕਸਾਇਟਡ ਨਜ਼ਰ ਆ ਰਹੇ ਸੀ। ਕਿਉਂਕਿ ਪੰਜਾਬ 'ਚ ਬੱਬੂ ਮਾਨ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਉਨ੍ਹਾਂ ਦੇ ਗੀਤਾਂ ਦੀ ਲੋਕ ਬੇਸਵਰੀ ਨਾਲ ਉਡੀਕ ਕਰਦੇ ਹਨ। ਪਰ ਇਸ ਵਾਰ ਲੱਗਦਾ ਹੈ ਕਿ ਲੋਕਾਂ ਨੂੰ ਨਿਰਾਸ਼ਾ ਹੋਈ ਹੈ। ਇਸ ਦਾ ਪਤਾ ਬੱਬੂ ਮਾਨ ਦੀ ਇਸ ਪੋਸਟ ਨੂੰ ਦੇਖ ਕੇ ਲੱਗਦਾ ਹੈ। ਪਹਿਲਾਂ ਤਾਂ ਤੁਸੀਂ ਦੇਖੋ ਇਹ ਪੋਸਟ:
View this post on Instagram
ਇਸ ਗਾਣੇ ਰਾਹੀਂ ਬੱਬੂ ਮਾਨ ਲੋਕਾਂ ਨੂੰ ਇੰਪਰੈੱਸ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੇ। ਇੱਕ ਯੂਜ਼ਰ ਨੇ ਗਾਣੇ 'ਚ ਬੱਬੂ ਮਾਨ ਦੀ ਲੁੱਕ 'ਤੇ ਸਵਾਲ ਚੁੱਕੇ। ਇੱਕ ਹੋਰ ਯੂਜ਼ਰ ਨੇ ਕਿਹਾ ਕਿ 'ਮਾਨ ਸਾਬ ਸਾਨੂੰ ਹਿੰਦੀ ਨਹੀਂ ਪੰਜਾਬੀ ਗਾਣੇ ਚਾਹੀਦੇ।' ਇਸ ਪੋਸਟ ;ਤੇ ਲੋਕ ਇਹੀ ਕਮੈਂਟ ਕਰ ਰਹੇ ਹਨ ਕਿ ਉਨ੍ਹਾਂ ਨੂੰ ਮਾਨ ਤੋਂ ਪੰਜਾਬੀ ਗਾਣੇ ਚਾਹੀਦੇ ਨਾ ਕਿ ਹਿੰਦੀ।
ਕਾਬਿਲੇਗ਼ੌਰ ਹੈ ਕਿ ਬੱਬੂ ਮਾਨ ਪੰਜਾਬੀ ਇੰਡਸਟਰੀ ਦਾ ਵੱਡਾ ਨਾਮ ਹੈ। ਉਨ੍ਹਾਂ ਦੇ ਗਾਏ ਗੀਤ ਅੱਜ ਤੱਕ ਲੋਕਾਂ ਦੀ ਜ਼ੁਬਾਨ 'ਤੇ ਹਨ। ਉਨ੍ਹਾਂ ਨੇ ਆਪਣੇ ਹੁਣ ਤੱਕ ਦੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗੀਤ ਦਿੱਤੇ ਹਨ।