ਹਰ ਸਾਲ 33 ਘੰਟੇ ਤੱਕ ਘਟੇਗੀ ਇਨਸਾਨਾਂ ਦੀ ਨੀਂਦ, ਤਾਜ਼ਾ ਰਿਪੋਰਟ ‘ਚ ਹੈਰਾਨ ਕਰਨ ਵਾਲਾ ਖੁਲਾਸਾ; ਜਾਣੋ ਕਾਰਨ
ਇੱਕ ਤਾਜ਼ਾ ਖੋਜ ਵਿੱਚ ਚੌਕਾਣ ਵਾਲੇ ਖੁਲਾਸੇ ਹੋਏ ਹਨ। ਇਹ ਖੋਜ ਨੇਚਰ ਕਮਿਉਨੀਕੇਸ਼ਨਜ਼ ਵਿੱਚ ਪ੍ਰਕਾਸ਼ਿਤ ਹੋਈ ਹੈ। ਆਪਣੀ ਰਿਪੋਰਟ ਵਿੱਚ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਵੱਧ ਰਹੇ ਤਾਪਮਾਨ ਅਤੇ ਮੌਸਮੀ ਬਦਲਾਵਾਂ ਦੀ ਵਜ੍ਹਾ ਨਾਲ ਇਨਸਾਨਾਂ ਦੀ

ਵੱਧ ਰਹੇ ਤਾਪਮਾਨ ਅਤੇ ਮੌਸਮੀ ਬਦਲਾਅ ਇਨਸਾਨਾਂ ਦੀ ਰੋਜ਼ਾਨਾ ਜ਼ਿੰਦਗੀ ਨੂੰ ਪ੍ਰਭਾਵਿਤ ਕਰਨਗੇ। ਖ਼ਾਸ ਤੌਰ ‘ਤੇ ਨੀਂਦ ‘ਚ ਰੁਕਾਵਟ ਆ ਸਕਦੀ ਹੈ। 2099 ਤੱਕ ਜਲਵਾਯੂ ਪਰਿਵਰਤਨ ਦੇ ਕਾਰਨ ਹਰ ਵਿਅਕਤੀ ਦੀ ਨੀਂਦ ਵਿਚ ਸਾਲਾਨਾ 33.28 ਘੰਟੇ ਤੱਕ ਦੀ ਕਮੀ ਆ ਸਕਦੀ ਹੈ। ਇੱਕ ਤਾਜ਼ਾ ਖੋਜ ਵਿੱਚ ਚੌਕਾਣ ਵਾਲੇ ਖੁਲਾਸੇ ਹੋਏ ਹਨ। ਇਹ ਖੋਜ ਨੇਚਰ ਕਮਿਉਨੀਕੇਸ਼ਨਜ਼ ਵਿੱਚ ਪ੍ਰਕਾਸ਼ਿਤ ਹੋਈ ਹੈ। ਆਪਣੀ ਰਿਪੋਰਟ ਵਿੱਚ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਵੱਧ ਰਹੇ ਤਾਪਮਾਨ ਅਤੇ ਮੌਸਮੀ ਬਦਲਾਵਾਂ ਦੀ ਵਜ੍ਹਾ ਨਾਲ ਇਨਸਾਨਾਂ ਦੀ ਨੀਂਦ ‘ਚ 10.50 ਫ਼ੀਸਦੀ ਤੱਕ ਦੀ ਕਮੀ ਆ ਸਕਦੀ ਹੈ। ਚੀਨ ਵਿੱਚ 2,14,445 ਲੋਕਾਂ ‘ਤੇ ਖੋਜ ਕੀਤੀ ਗਈ, ਜਿਸ ਵਿੱਚ 2.3 ਕਰੋੜ ਦਿਨਾਂ ਦੀ ਨੀਂਦ ਦੇ ਅੰਕੜਿਆਂ ਦੀ ਅਧਿਐਨ ਕੀਤਾ ਗਿਆ।
ਅਧਿਐਨ ਦੇ ਨਤੀਜਿਆਂ ਵਿੱਚ ਵਿਗਿਆਨੀਆਂ ਨੇ ਪਾਇਆ ਕਿ ਜੇਕਰ ਤਾਪਮਾਨ 10 ਡਿਗਰੀ ਸੈਲਸੀਅਸ ਤੱਕ ਵਧਦਾ ਹੈ, ਤਾਂ ਇਨਸਾਨਾਂ ਦੀ ਨੀਂਦ ‘ਚ 20.1 ਫ਼ੀਸਦੀ ਦੀ ਕਮੀ ਆਵੇਗੀ। ਇਸ ਕਾਰਨ ਸੋਣ ਦੀ ਕੁੱਲ ਅਵਧੀ ‘ਚ 9.61 ਮਿੰਟ ਦੀ ਕਮੀ ਹੋ ਜਾਵੇਗੀ। ਵਧੇਰੇ ਉਮਰ ਦੇ ਲੋਕਾਂ, ਮਹਿਲਾਵਾਂ ਅਤੇ ਮੋਟਾਪੇ ਨਾਲ ਪੀੜਤ ਵਿਅਕਤੀਆਂ ‘ਤੇ ਇਸਦਾ ਵਧੇਰੇ ਅਸਰ ਦੇਖਣ ਨੂੰ ਮਿਲੇਗਾ।
ਅਮਰੀਕਾ, ਚੀਨ ਅਤੇ ਬ੍ਰਿਟੇਨ ਦੀ ਆਮ ਆਬਾਦੀ ਵਿੱਚ ਨੀਂਦ ਦੀ ਗੁਣਵੱਤਾ ਖ਼ਰਾਬ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਹਰ 3 ਵਿੱਚੋਂ 1 ਵਿਅਕਤੀ ਘੱਟ ਨੀਂਦ ਦੀ ਸਮੱਸਿਆ ਨਾਲ ਪੀੜਤ ਪਾਇਆ ਗਿਆ ਹੈ। ਇਸ ਕਰਕੇ, ਇਨ੍ਹਾਂ ਸਮੱਸਿਆਵਾਂ ਦੀ ਪਛਾਣ ਕਰਨੀ ਜਰੂਰੀ ਹੈ। ਖੋਜ ਵਿੱਚ ਇਹ ਵੀ ਪਤਾ ਲੱਗਿਆ ਹੈ ਕਿ ਗਰਮ ਅਤੇ ਨਮ ਦਿਨਾਂ ਵਿੱਚ ਨੀਂਦ ਘੱਟ ਆਉਂਦੀ ਹੈ, ਜਦਕਿ ਠੰਡੇ ਮੌਸਮ ਅਤੇ ਮੀਂਹ ਦੌਰਾਨ ਚੰਗੀ ਨੀਂਦ ਆਉਂਦੀ ਹੈ।
10 ਡਿਗਰੀ ਪਾਰਾ ਵੱਧਣ ਨਾਲ ਕੀ ਹੋਵੇਗਾ?
ਜੇਕਰ ਤਾਪਮਾਨ 10 ਡਿਗਰੀ ਸੈਲਸੀਅਸ ਵੱਧਦਾ ਹੈ, ਤਾਂ ਇਨਸਾਨਾਂ ਦੀ ਨੀਂਦ 20.1% ਤੱਕ ਘੱਟ ਸਕਦੀ ਹੈ। ਸੋਣ ਦੀ ਕੁੱਲ ਅਵਧੀ ਵਿੱਚ 9.61 ਮਿੰਟ ਦੀ ਕਮੀ ਆ ਸਕਦੀ ਹੈ।ਵਧੇਰੇ ਉਮਰ ਦੇ ਵਿਅਕਤੀਆਂ, ਮਹਿਲਾਵਾਂ ਅਤੇ ਮੋਟਾਪੇ ਨਾਲ ਪੀੜਤ ਲੋਕਾਂ ‘ਤੇ ਇਸਦਾ ਵਧੇਰੇ ਪ੍ਰਭਾਵ ਪੈ ਸਕਦਾ ਹੈ।
ਤਾਪਮਾਨ ਵੱਧਣ ਨਾਲ ਨੀਂਦ ‘ਤੇ ਪੈਣ ਵਾਲਾ ਅਸਰ
- ਨੀਂਦ ਦੀ ਅਵਧੀ ‘ਚ 20.1% ਤੱਕ ਦੀ ਕਮੀ ਆ ਸਕਦੀ ਹੈ।
- ਗਹਿਰੀ ਨੀਂਦ ‘ਚ ਸਭ ਤੋਂ ਵੱਧ 2.82% ਤੱਕ ਘਟ ਹੋ ਸਕਦੀ ਹੈ।
- ਨੀਂਦ ਦੀ ਕੁੱਲ ਅਵਧੀ ‘ਚ 9.67 ਮਿੰਟ ਦੀ ਕਮੀ ਹੋ ਸਕਦੀ ਹੈ।
- ਬਜ਼ੁਰਗਾਂ ਅਤੇ ਮਹਿਲਾਵਾਂ ‘ਤੇ ਇਸਦਾ ਵਧੇਰੇ ਪ੍ਰਭਾਵ ਪੈ ਸਕਦਾ ਹੈ।
ਅਧਿਐਨ ‘ਚ ਹੋਰ ਕੀ-ਕੀ ਖੁਲਾਸੇ ਹੋਏ?
ਵੱਧ ਤਾਪਮਾਨ ਵਿੱਚ ਨੀਂਦ ਦੇਰੀ ਨਾਲ ਆਉਂਦੀ ਹੈ, ਅਤੇ ਲੋਕ ਜਲਦੀ ਜਾਗ ਜਾਂਦੇ ਹਨ।
ਗਹਿਰੀ ਨੀਂਦ ਦੀ ਅਵਧੀ ਘੱਟ ਜਾਂਦੀ ਹੈ।
ਥਕਾਵਟ ਅਤੇ ਸਿਹਤ ਨਾਲ ਜੁੜੀਆਂ ਹੋਰ ਸਮੱਸਿਆਵਾਂ ਵਧਣ ਲੱਗਦੀਆਂ ਹਨ।
ਹਰ 3 ਵਿੱਚੋਂ 1 ਵਿਅਕਤੀ ਨੀਂਦ ਦੀ ਸਮੱਸਿਆ ਨਾਲ ਪੀੜਤ ਹੈ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )






















