ਪੜਚੋਲ ਕਰੋ

ਪੰਜਾਬੀ ਗਾਇਕ ਅਲਫ਼ਾਜ਼ 'ਤੇ ਜਾਨਲੇਵਾ ਹਮਲਾ ਜਾਂ ਫਿਰ ਹਾਦਸਾ, ਮੁਹਾਲੀ ਦੇ ਐਸਪੀ ਔਲਖ ਨੇ ਦੱਸੀ ਹਕੀਕਤ

Punjabi Singer Alfaaz: ਮੁਹਾਲੀ ਦੇ ਐਸਪੀ ਏਐਸ ਔਲਖ ਨੇ ਦੱਸਿਆ ਕਿ ਸਿੰਗਰ ਅਲਫਾਜ ਤੇ ਉਨ੍ਹਾਂ ਦੇ ਤਿੰਨ ਸਾਥੀ ਪਾਲ ਢਾਬਾ ਬਨੂੜ-ਲਾਂਡਰਾ ਰੋਡ 'ਤੇ ਡਿਨਰ ਕਰਨ ਗਏ ਸੀ। ਉਸ ਵੇਲੇ ਰਾਤ 12.30 ਵਜੇ ਦਾ ਸਮਾਂ ਸੀ।

ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕ ਅਲਫ਼ਾਜ਼ 'ਤੇ ਜਾਨਲੇਵਾ ਹਮਲਾ ਹੋਇਆ ਹੈ। ਅਲਫਾਜ਼ 'ਤੇ ਇਹ ਹਮਲਾ ਮੁਹਾਲੀ ਦੇ ਇੱਕ ਰੈਸਟੋਰੈਂਟ 'ਚ ਮਾਮੂਲੀ ਤਕਰਾਰ ਤੋਂ ਬਾਅਦ ਕੀਤਾ ਗਿਆ। ਹਮਲੇ ਤੋਂ ਬਾਅਦ ਜ਼ਖਮੀ ਹੋਏ ਅਲਫਾਜ਼ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। 

ਇਸ ਬਾਰੇ ਮੁਹਾਲੀ ਦੇ ਐਸਪੀ ਏਐਸ ਔਲਖ ਨੇ ਦੱਸਿਆ ਕਿ ਸਿੰਗਰ ਅਲਫਾਜ ਤੇ ਉਨ੍ਹਾਂ ਦੇ ਤਿੰਨ ਸਾਥੀ ਪਾਲ ਢਾਬਾ ਬਨੂੜ-ਲਾਂਡਰਾ ਰੋਡ 'ਤੇ ਡਿਨਰ ਕਰਨ ਗਏ ਸੀ। ਉਸ ਵੇਲੇ ਰਾਤ 12.30 ਵਜੇ ਦਾ ਸਮਾਂ ਸੀ। ਢਾਬਾ ਮਾਲਕ ਦੀ ਆਪਣੇ ਕਰਿੰਦੇ ਨਾਲ ਬਹਿਸ ਚੱਲ ਰਹੀ ਸੀ। ਅਲਫਾਜ਼ ਨੇ ਢਾਬਾ ਮਾਲਕ ਨੂੰ ਕਰਮਚਾਰੀ ਦੇ ਪੈਸੇ ਦੇਣ ਲਈ ਕਿਹਾ ਸੀ।

ਢਾਬਾ ਦਾ ਕਰਮਚਾਰੀ ਵਿੱਕੀ ਟਾਟਾ ਐਸ ਲੈ ਕੇ ਜਾ ਰਿਹਾ ਸੀ ਤਾਂ ਹੈੱਡਲਾਈਟ ਨਾ ਚੱਲਦੀ ਹੋਣ ਕਰਕੇ ਰਾਤ ਦੇ ਹਨ੍ਹੇਰੇ ਵਿੱਚ ਅਲਫਾਜ ਨਾਲ ਟੱਕਰ ਹੋ ਗਈ। ਇਸ ਦੌਰਾਨ ਅਲਫਾਜ ਨੂੰ ਕਾਫੀ ਸੱਟਾਂ ਲੱਗੀਆਂ। ਅਲਫਾਜ ਫੋਰਟਿਸ ਅਸਪਤਾਲ ਵਿੱਚ ਦਾਖਲ ਹੈ ਤੇ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ। ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ।

ਐਸਪੀ ਏਐਸ ਔਲਖ ਨੇ ਦੱਸਿਆ ਕਿ ਅਲਫਾਜ ਨੇ ਬਿਆਨ ਦਰਜ ਕਰਵਾਏ ਸੀ। ਉਨ੍ਹਾਂ ਦੇ ਬਿਆਨ ਦੇ ਆਧਾਰ 'ਤੇ ਐਫਆਈਆਰ ਦਰਜ ਕਰ ਲਈ ਹੈ ਤੇ ਵਿੱਕੀ ਨੂੰ ਗ੍ਰਿਫਤਾਰ ਕਰ ਲਿਆ ਹੈ। ਹਨੀ ਸਿੰਘ ਨੇ ਵੀ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਮੁਹਾਲੀ ਪੁਲਿਸ ਦਾ ਧੰਨਵਾਦ ਕੀਤਾ ਹੈ।

ਦੱਸ ਦਈਏ ਕਿ ਬੀਤੇ ਦਿਨੀਂ ਅਲਫਾਜ਼ 'ਤੇ ਮੋਹਾਲੀ ਦੇ ਇਕ ਰੈਸਟੋਰੈਂਟ 'ਚ ਮਾਮੂਲੀ ਤਕਰਾਰ ਤੋਂ ਬਾਅਦ ਇਹ ਹਮਲਾ ਹੋਇਆ ਸੀ। ਅਲਫਾਜ਼ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਫ਼ਿਲਹਾਲ ਅਲਫਾਜ਼ ਦੀ ਸਿਹਤ 'ਚ ਪਹਿਲਾਂ ਨਾਲੋਂ ਕਾਫ਼ੀ ਸੁਧਾਰ ਹੈ।

ਨੀ ਸਿੰਘ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕਰਕੇ ਅਲਫਾਜ਼ 'ਤੇ ਹੋਏ ਹਮਲੇ ਦੀ ਜਾਣਕਾਰੀ ਦਿੱਤੀ ਸੀ। ਹਨੀ ਸਿੰਘ ਵੱਲੋਂ ਪੋਸਟ ਕੀਤੀ ਗਈ ਤਸਵੀਰ 'ਚ ਅਲਫ਼ਾਜ਼ ਹਸਪਤਾਲ ਦੇ ਬੈੱਡ 'ਤੇ ਬੇਹੋਸ਼ੀ ਦੀ ਹਾਲਤ 'ਚ ਨਜ਼ਰ ਆ ਰਿਹਾ ਹੈ। ਉਸ ਦੇ ਸਰੀਰ 'ਤੇ ਪੱਟੀਆਂ ਬੰਨ੍ਹੀਆਂ ਹੋਈਆਂ ਹਨ। ਉਸ ਦੇ ਸਿਰ 'ਤੇ ਗੰਭੀਰ ਸੱਟ ਲੱਗੀ ਹੈ। ਹਨੀ ਸਿੰਘ ਨੇ ਇਸ ਤਸਵੀਰ ਨਾਲ ਲਿਖਿਆ ਕਿ ''ਇਸ ਹਮਲੇ ਪਿੱਛੇ ਜੋ ਵੀ ਹੈ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।''

ਟਾਪ ਹੈਡਲਾਈਨ

Govinda: ਗੋਵਿੰਦਾ ਨੇ ਆਤਮ ਹੱਤਿਆ ਦੀ ਕੀਤੀ ਕੋਸ਼ਿਸ਼? ਮਸ਼ਹੂਰ ਅਦਾਕਾਰ ਬੋਲਿਆ- ਨਰਮਦਾ ਨਦੀ ’ਚ...
Govinda: ਗੋਵਿੰਦਾ ਨੇ ਆਤਮ ਹੱਤਿਆ ਦੀ ਕੀਤੀ ਕੋਸ਼ਿਸ਼? ਮਸ਼ਹੂਰ ਅਦਾਕਾਰ ਬੋਲਿਆ- ਨਰਮਦਾ ਨਦੀ ’ਚ...
Punjabi Singer Marriage Trouble: ਮਸ਼ਹੂਰ ਪੰਜਾਬੀ ਗਾਇਕ ਦਾ ਟੁੱਟਣ ਵਾਲਾ ਵਿਆਹੁਤਾ ਰਿਸ਼ਤਾ? ਜਾਣੋ ਸੋਸ਼ਲ ਮੀਡੀਆ 'ਤੇ ਕਿਉਂ ਛਿੜੀ ਚਰਚਾ...?
ਮਸ਼ਹੂਰ ਪੰਜਾਬੀ ਗਾਇਕ ਦਾ ਟੁੱਟਣ ਵਾਲਾ ਵਿਆਹੁਤਾ ਰਿਸ਼ਤਾ? ਜਾਣੋ ਸੋਸ਼ਲ ਮੀਡੀਆ 'ਤੇ ਕਿਉਂ ਛਿੜੀ ਚਰਚਾ...?
E20 ਪੈਟਰੋਲ 'ਤੇ ਮੁੜ ਬੋਲੇ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ, ਕਿਹਾ- ਸ਼ੁੱਧ ਪੈਟਰੋਲ ਸਸਤਾ ਕਰੋ
E20 ਪੈਟਰੋਲ 'ਤੇ ਮੁੜ ਬੋਲੇ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ, ਕਿਹਾ- ਸ਼ੁੱਧ ਪੈਟਰੋਲ ਸਸਤਾ ਕਰੋ
Nikita Rawal Video : ਅਦਾਕਾਰਾ ਨਿਕਿਤਾ ਰਾਵਲ ਨੂੰ  ਨੂੰ ਫੈਨ ਨੇ ਜ਼ਬਰਦਸਤੀ ਕੀਤਾ KISS, ਵਾਇਰਲ ਹੋਇਆ ਵੀਡੀਓ 
Nikita Rawal Video : ਅਦਾਕਾਰਾ ਨਿਕਿਤਾ ਰਾਵਲ ਨੂੰ  ਨੂੰ ਫੈਨ ਨੇ ਜ਼ਬਰਦਸਤੀ ਕੀਤਾ KISS, ਵਾਇਰਲ ਹੋਇਆ ਵੀਡੀਓ 

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Weather Update : ਪੰਜਾਬ-ਚੰਡੀਗੜ੍ਹ 'ਚ ਮੌਸਮ ਨੇ ਲਈ ਕਰਵਟ, ਮੀਂਹ ਦਾ ਅਲਰਟ,   ਅਗਲੇ 7 ਦਿਨ ਮੀਂਹ ਦੀ ਸੰਭਾਵਨਾ   
Punjab Weather Update : ਪੰਜਾਬ-ਚੰਡੀਗੜ੍ਹ 'ਚ ਮੌਸਮ ਨੇ ਲਈ ਕਰਵਟ, ਮੀਂਹ ਦਾ ਅਲਰਟ,   ਅਗਲੇ 7 ਦਿਨ ਮੀਂਹ ਦੀ ਸੰਭਾਵਨਾ   
Punjab News: ਪੰਜਾਬ ਤੋਂ ਵੱਡੀ ਖਬਰ, ਤਹਿਸੀਲ ਕੰਪਲੈਕਸ 'ਚ ਚੱਲੀ ਗੋਲੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਜਾਣੋ ਕਿਵੇਂ...
ਪੰਜਾਬ ਤੋਂ ਵੱਡੀ ਖਬਰ, ਤਹਿਸੀਲ ਕੰਪਲੈਕਸ 'ਚ ਚੱਲੀ ਗੋਲੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਜਾਣੋ ਕਿਵੇਂ...
Govinda: ਗੋਵਿੰਦਾ ਨੇ ਆਤਮ ਹੱਤਿਆ ਦੀ ਕੀਤੀ ਕੋਸ਼ਿਸ਼? ਮਸ਼ਹੂਰ ਅਦਾਕਾਰ ਬੋਲਿਆ- ਨਰਮਦਾ ਨਦੀ ’ਚ...
Govinda: ਗੋਵਿੰਦਾ ਨੇ ਆਤਮ ਹੱਤਿਆ ਦੀ ਕੀਤੀ ਕੋਸ਼ਿਸ਼? ਮਸ਼ਹੂਰ ਅਦਾਕਾਰ ਬੋਲਿਆ- ਨਰਮਦਾ ਨਦੀ ’ਚ...
Police Transfers: ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, IPS-DSP ਅਫਸਰਾਂ ਸਣੇ 54 ਮੁਲਾਜ਼ਮਾਂ ਦੇ ਤਬਾਦਲੇ, CM ਦੇ ਸੁਰੱਖਿਆ ਅਹੁਦੇ ਤੋਂ ਹਟਾਇਆ ਗਿਆ ਇਹ ਅਫਸਰ; ਵੇਖੋ ਲਿਸਟ...
ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, IPS-DSP ਅਫਸਰਾਂ ਸਣੇ 54 ਮੁਲਾਜ਼ਮਾਂ ਦੇ ਤਬਾਦਲੇ, CM ਦੇ ਸੁਰੱਖਿਆ ਅਹੁਦੇ ਤੋਂ ਹਟਾਇਆ ਗਿਆ ਇਹ ਅਫਸਰ; ਵੇਖੋ ਲਿਸਟ...
ਚੰਡੀਗੜ੍ਹ ਦੇ 4 ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, 15 ਅਗਸਤ ਦੇ ਪ੍ਰੋਗਰਾਮਾਂ ਤੋਂ ਦੂਰ ਰਹਿਣ ਦੀ ਦਿੱਤੀ ਚੇਤਾਵਨੀ; ਮੱਚੀ ਸਨਸਨੀ
ਚੰਡੀਗੜ੍ਹ ਦੇ 4 ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, 15 ਅਗਸਤ ਦੇ ਪ੍ਰੋਗਰਾਮਾਂ ਤੋਂ ਦੂਰ ਰਹਿਣ ਦੀ ਦਿੱਤੀ ਚੇਤਾਵਨੀ; ਮੱਚੀ ਸਨਸਨੀ
Punjabi Singer Marriage Trouble: ਮਸ਼ਹੂਰ ਪੰਜਾਬੀ ਗਾਇਕ ਦਾ ਟੁੱਟਣ ਵਾਲਾ ਵਿਆਹੁਤਾ ਰਿਸ਼ਤਾ? ਜਾਣੋ ਸੋਸ਼ਲ ਮੀਡੀਆ 'ਤੇ ਕਿਉਂ ਛਿੜੀ ਚਰਚਾ...?
ਮਸ਼ਹੂਰ ਪੰਜਾਬੀ ਗਾਇਕ ਦਾ ਟੁੱਟਣ ਵਾਲਾ ਵਿਆਹੁਤਾ ਰਿਸ਼ਤਾ? ਜਾਣੋ ਸੋਸ਼ਲ ਮੀਡੀਆ 'ਤੇ ਕਿਉਂ ਛਿੜੀ ਚਰਚਾ...?
FSSAI Action: ਦੁਨੀਆ ਦੀ ਸਭ ਤੋਂ ਵੱਡੀ ਸ਼ਰਾਬ ਕੰਪਨੀ 'ਤੇ FSSAI ਦੀ ਕਾਰਵਾਈ, ਵੋਦਕਾ ਅਤੇ ਵ੍ਹਿਸਕੀ ਦਾ ਸਟਾਕ ਜਬਤ
FSSAI Action: ਦੁਨੀਆ ਦੀ ਸਭ ਤੋਂ ਵੱਡੀ ਸ਼ਰਾਬ ਕੰਪਨੀ 'ਤੇ FSSAI ਦੀ ਕਾਰਵਾਈ, ਵੋਦਕਾ ਅਤੇ ਵ੍ਹਿਸਕੀ ਦਾ ਸਟਾਕ ਜਬਤ
11 ਅਗਸਤ ਨੂੰ ਕਿੰਨੇ ਦਾ ਮਿਲ ਰਿਹਾ 1 ਲੀਟਰ ਪੈਟਰੋਲ? ਜਾਣ ਲਓ ਅੱਜ ਦੇ ਰੇਟ
11 ਅਗਸਤ ਨੂੰ ਕਿੰਨੇ ਦਾ ਮਿਲ ਰਿਹਾ 1 ਲੀਟਰ ਪੈਟਰੋਲ? ਜਾਣ ਲਓ ਅੱਜ ਦੇ ਰੇਟ
Embed widget