Debi Makhsoorpuri Shayari: ਪੰਜਾਬੀ ਸਿੰਗਰ ਦੇਬੀ ਮਖਸੂਸਪੁਰੀ ਲੈਜੇਂਡ ਗਾਇਕ ਹਨ। ਉਹ ਆਪਣੀ ਸਾਫ਼ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਹਨ। ਖਾਸ ਕਰਕੇ ਟੁੱਟੇ ਦਿਲ ਦੇ ਲੋਕ ਉਨ੍ਹਾਂ ਦੇ ਜ਼ਬਰਦਸਤ ਫ਼ੈਨਜ਼ ਹਨ। ਦੇਬੀ ਮਖਸੂਸਪੁਰੀ ਹੁਣ ਭਾਵੇਂ ਪੰਜਾਬੀ ਇੰਡਸਟਰੀ `ਚ ਘੱਟ ਐਕਟਿਵ ਹਨ, ਪਰ ਉਹ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਆਪਣੇ ਫ਼ੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਇਸ ਦਰਮਿਆਨ ਦੇਬੀ ਮਖਸੂਸਪੁਰੀ ਦੀ ਇੱਕ ਵੀਡੀਓ ਸਾਹਮਣੇ ਆ ਰਹੀ ਹੈ, ਜਿਸ ਨੂੰ ਲੋਕ ਸੋਸ਼ਲ ਮੀਡੀਆ ਤੇ ਕਾਫ਼ੀ ਪਸੰਦ ਕਰ ਰਹੇ ਹਨ।
ਇਸ ਵੀਡੀਓ `ਚ ਮਖਸੂਸਪੁਰੀ ਸ਼ਾਇਰੀ ਸੁਣਾ ਰਹੇ ਹਨ। ਉਨ੍ਹਾਂ ਨੇ ਇਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਹੈ, ਜਿਸ `ਚ ਉਨ੍ਹਾਂ ਨੇ ਕੈਪਸ਼ਨ ਲਿਖੀ, "ਕੁਝ ਸਵਾਲ ਨੇ ਐਸੇ।" ਉਨ੍ਹਾਂ ਦੀ ਇਸ ਵੀਡੀਓ ਨੂੰ ਹਰ ਕੋਈ ਪਸੰਦ ਕਰ ਰਿਹਾ ਹੈ, ਜਿਸ ਦਾ ਪਤਾ ਉਨ੍ਹਾਂ ਦੀ ਪੋਸਟ ਤੇ ਲਾਈਕ ਤੇ ਕਮੈਂਟ ਦੇਖ ਕੇ ਲੱਗਦਾ ਹੈ। ਦੇਖੋ ਵੀਡੀਓ:
ਕਾਬਿਲੇਗ਼ੌਰ ਹੈ ਕਿ ਦੇਬੀ ਮਖਸੂਸਪੁਰੀ ਆਪਣੇ ਸਮੇਂ ਦੇ ਲੈਜੇਂਡ ਗਾਇਕ ਰਹੇ ਹਨ। ਉਨ੍ਹਾਂ ਨੇ ਇੰਡਸਟਰੀ ਨੂੰ ਇੱਕ ਤੋਂ ਬਾਅਦ ਇੱਕ ਜ਼ਬਰਦਸਤ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫ਼ੀ ਲੰਮੀ ਹੈ। ਉਹ ਇੰਨੀਂ ਪੰਜਾਬੀ ਇੰਡਸਟਰੀ `ਚ ਘੱਟ ਐਕਟਿਵ ਹਨ, ਪਰ ਉਹ ਵਿਦੇਸ਼ਾਂ `ਚ ਮਿਊਜ਼ਿਕ ਸ਼ੋਅਜ਼ ਕਰਦੇ ਰਹਿੰਦੇ ਹਨ। ਉਨ੍ਹਾਂ ਦੇ ਮਿਊਜ਼ਿਕ ਸ਼ੋਅਜ਼ ਨੂੰ ਉਨ੍ਹਾਂ ਦੇ ਫ਼ੈਨਜ਼ ਭਰਵਾਂ ਹੁੰਗਾਰਾ ਦਿੰਦੇ ਹਨ।
ਇਹ ਵੀ ਪੜ੍ਹੋ: ਪਰਮੀਸ਼ ਵਰਮਾ ਦੇ ਮੰਮੀ-ਡੈਡੀ ਬੇਟੇ ਨੂੰ ਮਿਲਣ ਪਹੁੰਚੇ ਕੈਨੇਡਾ, ਮਾਪਿਆਂ ਨੂੰ ਦੇਖ ਗਾਇਕ ਹੋਇਆ ਭਾਵੁਕ