Punjabi Singer Gurlez Akhtar Gives Birth To Baby Girl: ਪੰਜਾਬੀ ਗਾਇਕਾ ਗੁਰਲੇਜ਼ ਅਖਤਰ ਦੇ ਘਰ ਖੁਸ਼ੀਆਂ ਆਈਆਂ ਹਨ। ਗਾਇਕਾ ਨੇ ਬੀਤੇ ਦਿਨ ਧੀ ਨੂੰ ਜਨਮ ਦਿੱਤਾ ਹੈ। ਉਸ ਨੇ ਸੋਸ਼ਲ ਮੀਡੀਆ 'ਤੇ ਇਹ ਖੁਸ਼ਖਬਰੀ ਫੈਨਜ਼ ਦੇ ਨਾਲ ਸ਼ੇਅਰ ਕੀਤੀ ਸੀ। 


ਇਹ ਵੀ ਪੜ੍ਹੋ: ਦੇਖੋ ਸੁਪਰਹਿੱਟ ਪੰਜਾਬੀ ਗਾਣਿਆਂ ਦੇ ਘਟੀਆ ਹਿੰਦੀ ਰੀਮੇਕ, ਜੋ ਹੋਏ ਬੁਰੀ ਤਰ੍ਹਾਂ ਫਲਾਪ


ਗੁਰਲੇਜ਼ ਅਖਤਰ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਦਿਆਂ ਕਿਹਾ, 'ਅਸੀਂ ਅਧਿਕਾਰਤ ਤੌਰ 'ਤੇ ਇੱਕ ਧੀ ਦੇ ਮਾਪੇ ਬਣ ਗਏ ਹਾਂ। ਸਾਡੀ ਜ਼ਿੰਦਗੀ ਪੂਰੀ ਹੋ ਗਈ ਹੈ। ਧੰਨਵਾਦ ਪਰਮਾਤਾਮਾ ਦਾ ਜਿਸ ਨੇ ਸਾਨੂੰ ਧੀ ਦੀ ਦਾਤ ਬਖਸ਼ੀ। ਸਾਡਾ ਪੁੱਤਰ ਦਾਨਵੀਰ ਛੋਟੀ ਭੈਣ ਦੇ ਆਉਣ ;ਤੇ ਬੇਹੱਦ ਖੁਸ਼ ਹੈ।' ਦੇਖੋ ਇਹ ਪਿਆਰੀ ਫੈਮਿਲੀ ਫੋਟੋ:









ਕਾਬਿਲੇਗ਼ੌਰ ਹੈ ਕਿ ਗੁਰਲੇਜ਼ ਅਖਤਰ ਦੀ ਪ੍ਰੈਗਨੈਂਸੀ ਦੀ ਖਬਰ ਕਦੇ ਵੀ ਮੀਡੀਆ 'ਚ ਨਹੀਂ ਆਈ। ਗਾਇਕਾ ਨੇ ਅਚਾਨਕ ਇਹ ਪੋਸਟ ਸ਼ੇਅਰ ਕਰ ਫੈਨਜ਼ ਨੂੰ ਹੈਰਾਨ ਕਰ ਦਿੱਤਾ ਹੈ। ਜਦੋਂ ਦੀ ਗੁਰਲੇਜ ਅਖਤਰ ਨੇ ਸੋਸ਼ਲ ਮੀਡੀਆ 'ਤੇ ਧੀ ਜੰਮਣ ਦੀ ਪੋਸਟ ਸ਼ੇਅਰ ਕੀਤੀ ਹੈ, ਉਸ ਨੂੰ ਢੇਰ ਸਾਰੀਆਂ ਵਧਾਈਆਂ ਮਿਲ ਰਹੀਆਂ ਹਨ।


ਇਹ ਵੀ ਪੜ੍ਹੋ: ਇਸ ਆਲੀਸ਼ਾਨ ਘਰ 'ਚ ਰਹਿੰਦੇ ਹਨ ਸਤਿੰਦਰ ਸਰਤਾਜ, ਗਾਇਕ ਨੇ ਦਿਖਾਈ ਆਪਣੇ ਘਰ ਦੀ ਝਲਕ


ਨਹੀਂ ਦਿਖਾਇਆ ਧੀ ਦਾ ਚਿਹਰਾ
ਦੱਸ ਦਈਏ ਕਿ ਗਾਇਕਾ ਨੇ ਜੋ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਉਸ 'ਚ ਉਸ ਨੇ ਆਪਣੀ ਧੀ ਦਾ ਚਿਹਰਾ ਨਹੀਂ ਦਿਖਾਇਆ ਹੈ। 


ਗੁਰਲੇਜ਼ ਅਖਤਰ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਇਸਦੇ ਨਾਲ ਹੀ ਗੁਰਲੇਜ਼ ਅਖਤਰ ਹਾਲ ਹੀ 'ਚ ਕਰਨ ਔਜਲਾ ਨਾਲ ਦੋ ਸਾਲ ਬਾਅਦ ਮੁੜ ਕੋਲੈਬ ਕਰਨ ਕਰਕੇ ਵੀ ਚਰਚਾ ਵਿੱਚ ਰਹੀ ਸੀ।


ਇਹ ਵੀ ਪੜ੍ਹੋ: ਰੀਨਾ ਰਾਏ ਨੇ 'ਵਾਰਿਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਸਿੰਘ 'ਤੇ ਕੱਸਿਆ ਤੰਜ, ਕਿਹਾ- ਦੀਪ ਦੇ ਨਾਂ 'ਤੇ ਨਫਰਤ ਨਾ ਫੈਲਾਓ