Harbhajan Mann Video: ਪੰਜਾਬ 'ਚ ਮਾਹੌਲ ਇੰਨੀਂ ਦਿਨੀਂ ਕਾਫੀ ਤਣਾਅਪੂਰਨ ਚੱਲ ਰਿਹਾ ਹੈ। ਪੂਰੀ ਦੁਨੀਆ 'ਚ ਪੰਜਾਬ ਦੇ ਮਾਹੌਲ ਨੂੰ ਲੈਕੇ ਚਿੰਤਾ ਦਾ ਆਲਮ ਹੈ। ਇਸ ਦੌਰਾਨ ਪੰਜਾਬੀ ਇੰਡਸਟਰੀ ਦੇ ਕਲਾਕਾਰ ਵੀ ਸੋਸ਼ਲ ਮੀਡੀਆ 'ਤੇ ਪੋਸਟਾਂ ਸ਼ੇਅਰ ਕਰ ਆਪਣੀ ਚਿੰਤਾ ਜਤਾ ਰਹੇ ਹਨ।
ਪੰਜਾਬੀ ਗਾਇਕ ਹਰਭਜਨ ਮਾਨ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਪੰਜਾਬ ਦੇ ਵਿਗੜ ਰਹੇ ਮਾਹੌਲ 'ਤੇ ਡੂੰਘੀ ਚਿੰਤਾ ਜਤਾਈ ਹੈ। ਉਨ੍ਹਾਂ ਨੇ ਵੀਡੀਓ 'ਚ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਲਗਾਈਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ 'ਚ ਕਿਹਾ, 'ਪੰਜਾਬ ਵੱਸਦਾ ਗੁਰਾਂ ਦੇ ਨਾਂ 'ਤੇ। ਸਰਬੱਤ ਦਾ ਭਲਾ।' ਦੇਖੋ ਇਹ ਵਡਿੀਓ:
ਹਰਭਜਨ ਮਾਨ ਦੀ ਇਸ ਵੀਡੀਓ 'ਤੇ ਫੈਨਜ਼ ਖੂਬ ਕਮੈਂਟ ਕਰ ਰਹੇ ਹਨ। ਸਭ ਨੂੰ ਇਹੀ ਚਿੰਤਾ ਹੈ ਕਿ ਆਖਰ ਪੰਜਾਬ ਦਾ ਮਾਹੌਲ ਕਦੋਂ ਠੀਕ ਹੋਵੇਗਾ।
ਕਾਬਿਲੇਗ਼ੌਰ ਹੈ ਕਿ 18 ਮਾਰਚ ਨੂੰ ਜਦੋਂ 'ਵਾਰਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ, ਉਸ ਤੋਂ ਬਾਅਦ ਤੋਂ ਹੀ ਮਾਹੌਲ ਕਾਫੀ ਖਰਾਬ ਹੈ। ਪੰਜਾਬ 'ਚ ਖਰਾਬ ਮਾਹੌਲ ਨੂੰ ਦੇਖਦਿਆਂ 3 ਦਿਨਾਂ ਤੱਕ ਇੰਟਰਨੈੱਟ ਸੇਵਾਵਾਂ ਠੱਪ ਰਹੀਆਂ ਸੀ। ਦੂਜੇ ਪਾਸੇ, ਹਰਭਜਨ ਮਾਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਐਲਬਮ 'ਮਾਇ ਵੇਅ-ਮੈਂ ਤੇ ਮੇਰੇ ਗੀਤ' ਹਾਲ ਹੀ 'ਚ ਰਿਲੀਜ਼ ਹੋਈ ਸੀ। ਇਸ ਐਲਬਮ ਨੂੰ ਮਾਨ ਨੇ ਪੰਜਾਬੀ ਇੰਡਸਟਰੀ 'ਚ 30 ਸਾਲ ਪੂਰੇ ਹੋਣ ਦੀ ਖੁਸ਼ੀ 'ਚ ਰਿਲੀਜ਼ ਕੀਤਾ ਸੀ। ਇਸ ਐਲਬਮ ਦੇ ਗਾਣਿਆਂ ਨੂੰ ਕਾਫੀ ਜ਼ਿਆਂਦਾ ਪਸੰਦ ਕੀਤਾ ਗਿਆ ਸੀ। ਇਸ ਦੇ ਨਾਲ ਨਾਲ ਹਰਭਜਨ ਮਾਨ ਇਸੇ ਸਾਲ 'ਸਤਰੰਗੀ ਪੀਂਗ' ਵਰਲਡ ਟੂਰ ਵੀ ਕਰਨ ਜਾ ਰਹੇ ਹਨ।
ਇਹ ਵੀ ਪੜ੍ਹੋ: ਸਤਿੰਦਰ ਸੱਤੀ ਨੂੰ ਕੈਨੇਡਾ 'ਚ ਮਿਲਿਆ ਇੱਕ ਹੋਰ ਵੱਡਾ ਸਨਮਾਨ, ਓਕਵਿਲਾ ਸ਼ਹਿਰ ਦੇ ਮੇਅਰ ਨੇ ਕੀਤਾ ਸਨਮਾਨਤ