Diljit Dosanjh: 'ਰੱਬ ਕਰੇ ਚੰਨ 'ਤੇ ਪਰਫਾਰਮ ਕਰਨ ਵਾਲਾ ਵੀ ਪਹਿਲਾ ਕਲਾਕਾਰ ਹੋਵੇ', ਇੰਦਰਜੀਤ ਨਿੱਕੂ ਨੇ ਦਿਲਜੀਤ ਦੋਸਾਂਝ ਦੀ ਕੀਤੀ ਰੱਜ ਕੇ ਤਾਰੀਫ
Inderjit Nikku: ਇੰਦਰਜੀਤ ਨਿੱਕੂ ਨੇ ਦਿਲਜੀਤ ਦੋਸਾਂਝ ਦੀ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਇਸ ਦੇ ਨਾਲ ਨਾਲ ਉਨ੍ਹਾਂ ਨੇ ਦਿਲਜੀਤ ਦੋਸਾਂਝ ਦੀ ਰੱਜ ਕੇ ਤਾਰੀਫ ਕੀਤੀ।
Inderjit Nikku On Diljit Dosanjh: ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਨੇ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੇ ਕੋਚੈਲਾ ਮਿਊਜ਼ਿਕ ਫੈਸਟੀਵਲ 'ਚ ਧਮਾਕੇਦਾਰ ਪਰਫਾਰਮੈਂਸ ਦਿੱਤੀ। ਪੂਰੀ ਦੁਨੀਆ 'ਚ ਦਿਲਜੀਤ ਦੋਸਾਂਝ ਦੀ ਚਰਚਾ ਹੋ ਰਹੀ ਹੈ। ਇਸ ਦੌਰਾਨ ਪੰਜਾਬੀ ਇੰਡਸਟਰੀ ਦੇ ਕਲਾਕਾਰ ਲਗਾਤਾਰ ਦੋਸਾਂਝ ਨੂੰ ਵਧਾਈਆਂ ਦੇ ਰਹੇ ਹਨ।
ਹੁਣ ਇੰਦਰਜੀਤ ਨਿੱਕੂ ਨੇ ਦਿਲਜੀਤ ਦੋਸਾਂਝ ਦੀ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਇਸ ਦੇ ਨਾਲ ਨਾਲ ਉਨ੍ਹਾਂ ਨੇ ਦਿਲਜੀਤ ਦੋਸਾਂਝ ਦੀ ਰੱਜ ਕੇ ਤਾਰੀਫ ਕੀਤੀ। ਸੋਸ਼ਲ ਮੀਡੀਆ 'ਤੇ ਦਿਲਜੀਤ ਨਾਲ ਆਪਣੀ ਤਸਵੀਰ ਸ਼ੇਅਰ ਕਰਦਿਆਂ ਨਿੱਕੂ ਨੇ ਕਿਹਾ, 'ਦਿਲਜੀਤ ਪੰਜਾਬੀ ਮਾਂ ਬੋਲੀ ਸਦਕਾ ਤੈਨੂੰ ਪੰਜਾਬੀਅਤ ਤੇ ਪੰਜਾਬੀਆਂ ਦਾ ਇੱਕ ਵਾਰ ਫ਼ੇਰ ਮਾਣ ਵਧਾਉਣ ਲਈ ਬਹੁਤ ਬਹੁਤ ਵਧਾਈ… ਅੱਜ coachella ਚ’ ਪਰਫ਼ੋਮ ਕਰਨ ਵਾਲਾ ਤੂੰ ਪਹਿਲਾ ਪੰਜਾਬੀ ਐ, ਵਾਹਿਗੁਰੂ ਜੀ ਅੱਗੇ ਅਰਦਾਸ ਐ ਕਿ ਤੂੰ ਐਨੀ ਤਰੱਕੀ ਕਰੇਂ, ਆਉਣ ਵਾਲੇ ਸਮੇਂ ਚ’ ਚੰਨ ਤੇ ਪਰਫ਼ੋਮ ਕਰਨ ਵਾਲਾ ਵੀ ਪਹਿਲਾ ਪੰਜਾਬੀ ਤੂੰ ਹੀ ਹੋਵੇਂ…'
View this post on Instagram
ਕਾਬਿਲੇਗ਼ੌਰ ਹੈ ਕਿ ਦਿਲਜੀਤ ਨੇ 16 ਅਪ੍ਰੈਲ ਨੂੰ ਕੋਚੈਲਾ 'ਚ ਸ਼ਾਨਦਾਰ ਪਰਫਾਰਮੈਂਸ ਦਿੱਤੀ ਸੀ। ਹੁਣ ਤੁਹਾਨੂੰ ਦੱਸ ਦਈਏ ਕਿ ਕੋਚੈਲੇ ਮਿਊਜ਼ਿਕ ਫੈਸਟੀਵਲ 'ਚ ਕਲਾਕਾਰ ਦੀ ਇੱਕ ਹੋਰ ਪਰਫਾਰਮੈਂਸ ਹੋਵੇਗੀ। ਦਿਲਜੀਤ ਕੋਚੈਲਾ ਦੇ ਮੰਚ 'ਤੇ 22 ਅਪ੍ਰੈਲ ਨੂੰ ਫਿਰ ਤੋਂ ਪਰਫਾਰਮ ਕਰਦੇ ਨਜ਼ਰ ਆਉਣਗੇ। ਇਸ ਬਾਰੇ ਦਿਲਜੀਤ ਦੋਸਾਂਝ ਨੇ ਖੁਦ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਫੈਨਜ਼ ਨੂੰ ਜਾਣਕਾਰੀ ਦਿੱਤੀ ਹੈ।
ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਨੇ ਪੰਜਾਬੀਆਂ ਦੀ ਨਾ ਸਿਰਫ ਦੇਸ਼ ਸਗੋਂ ਵਿਦੇਸ਼ ਵਿੱਚ ਵੀ ਬੱਲੇ-ਬੱਲੇ ਕਰਵਾਈ ਹੈ। ਦੱਸ ਦੇਈਏ ਕਿ ਫਿਲਮ ਚਮਕੀਲਾ ਤੋਂ ਬਾਅਦ ਕਲਾਕਾਰ ਕੋਚੈਲਾ 'ਚ ਆਪਣੀ ਪਰਫਾਰਮ ਨੂੰ ਲੈ ਸੁਰਖੀਆਂ ਬਟੋਰ ਰਹੇ ਹਨ। ਇਸ ਵਿਚਕਾਰ ਖਾਸ ਗੱਲ ਇਹ ਹੈ ਕਿ ਦਿਲਜੀਤ ਦੋਸਾਂਝ ਕੋਚੈਲਾ ਵਿੱਚ ਪਰਫਾਰਮ ਕਰਨ ਵਾਲੇ ਪਹਿਲੇ ਭਾਰਤੀ ਹਨ। ਇਸ ਲਈ ਇਹ ਪੰਜਾਬੀਆਂ ਲਈ ਵੀ ਮਾਣ ਵਾਲੀ ਗੱਲ ਹੈ।
ਇਹ ਵੀ ਪੜ੍ਹੋ: ਰਣਬੀਰ ਕਪੂਰ ਨੇ ਸਭ ਦੇ ਸਾਹਮਣੇ ਬੌਬੀ ਦਿਓਲ ਨੂੰ ਕੀਤਾ ਕਿਸ, ਵੀਡੀਓ ਹੋ ਰਿਹਾ ਵਾਇਰਲ