Inderjit Nikku: ਇੰਦਰਜੀਤ ਨਿੱਕੂ ਦਾ ਨਵਾਂ ਗਾਣਾ ‘ਤੇਰੀ ਮਾਂ ਨੇ’ ਹੋਇਆ ਹਿੱਟ, ਇੱਕ ਮਿਲੀਅਨ ਤੋਂ ਵੱਧ ਲੋਕਾਂ ਨੇ ਦੇਖਿਆ
Teri Maa Ne Inderjit Nikku: ਇੰਦਰਜੀਤ ਨਿੱਕੂ ਦਾ ਨਵਾਂ ਗਾਣਾ ‘ਤੇਰੀ ਮਾਂ ਨੇ’ ਹਿੱਟ ਹੋ ਗਿਆ ਹੈ। ਇਸ ਗੀਤ ਸਾਰਿਆਂ ਦਾ ਖੂਬ ਪਿਆਰ ਮਿਲ ਰਿਹਾ ਹੈ। ਇਹੀ ਨਹੀਂ ਗੀਤ ਦੀ ਵੀਡੀਓ ਵੀ ਲੋਕਾਂ ਨੂੰ ਕਾਫ਼ੀ ਪਸੰਦ ਆ ਰਹੀ ਹੈ।
Inderjit Nikku Teri Maa Ne: ਪੰਜਾਬੀ ਸਿੰਗਰ ਇੰਦਰਜੀਤ ਨਿੱਕੂ ਇੰਨੀਂ ਦਿਨੀਂ ਖੂਬ ਲਾਈਮਲਾਈਟ ‘ਚ ਬਣੇ ਹੋਏ ਹਨ। ਉਹ ਇੰਨੀਂ ਆਸਟਰੇਲੀਆ ਟੂਰ ‘ਤੇ ਹਨ। ਉਹ ਆਸਟਰੇਲੀਆ ਦੇ ਵੱਖ ਵੱਖ ਸ਼ਹਿਰਾਂ ‘ਚ ਮਿਊਜ਼ਿਕ ਸ਼ੋਅਜ਼ ਕਰ ਰਹੇ ਹਨ। ਇਸ ਦੇ ਨਾਲ ਨਾਲ ਉਨ੍ਹਾਂ ਦਾ ਨਵਾਂ ਗਾਣਾ ‘ਤੇਰੀ ਮਾਂ ਨੇ’ ਹਿੱਟ ਹੋ ਗਿਆ ਹੈ। ਇਸ ਗੀਤ ਸਾਰਿਆਂ ਦਾ ਖੂਬ ਪਿਆਰ ਮਿਲ ਰਿਹਾ ਹੈ। ਇਹੀ ਨਹੀਂ ਗੀਤ ਦੀ ਵੀਡੀਓ ਵੀ ਲੋਕਾਂ ਨੂੰ ਕਾਫ਼ੀ ਪਸੰਦ ਆ ਰਹੀ ਹੈ। ਇਸ ਗਾਣੇ ਚ ਕਰਤਾਰ ਚੀਮਾ ਤੇ ਸਾਵਨ ਰੂਪੋਵਾਲੀ ਮੁੱਖ ਭੂਮਿਕਾ ‘ਚ ਹਨ। ਦੋਵਾਂ ਦੀ ਕੈਮਿਸਟਰੀ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਕਰਤਾਰ ਚੀਮਾ ਦੀ ਪਰਸਨੈਲਿਟੀ ਹਰ ਵਾਰ ਦੀ ਤਰ੍ਹਾਂ ਸ਼ਾਨਦਾਰ ਲੱਗ ਰਹੀ ਹੈ। ਇੰਦਰਜੀਤ ਨਿੱਕੂ ਦੀ ਅਵਾਜ਼ ‘ਚ ਇਹ ਗਾਣਾ ਬਹੁਤ ਪਿਆਰਾ ਲੱਗ ਰਿਹਾ ਹੈ।
ਦਸ ਦਈਏ ਕਿ ਇੰਦਰਜੀਤ ਨਿੱਕੂ ਨੇ ਪਰਮੀਸ਼ ਵਰਮਾ ਦੇ ਗਾਣੇ ਮੇਹਰਬਾਨੀ ਨਾਲ ਪੰਜਾਬੀ ਇੰਡਸਟਰੀ ‘ਚ ਕਮਬੈਕ ਕੀਤਾ ਸੀ। ਇਸ ਤੋਂ ਬਾਅਦ ਹੁਣ ਤੱਕ ਉਨ੍ਹਾਂ ਨੇ ਕਈ ਗਾਣੇ ਗਾਏ ਹਨ, ਪਰ ‘ਤੇਰੀ ਮਾਂ ਨੇ’ ਗਾਣੇ ਨੂੰ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਦੇ ਬੋਲ ਆਲਾਪ ਨੇ ਲਿਖੇ ਹਨ, ਜਦਕਿ ਮਿਊਜ਼ਿਕ ਫਰੀਕ ਸਿੰਘ ਨੇ ਦਿੱਤਾ ਹੈ। ਇਸ ਗੀਤ ਨੂੰ ਮਿਊਜ਼ਿਕਲ ਰਾਇਡ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।
View this post on Instagram
ਕਾਬਿਲੇਗ਼ੌਰ ਹੈ ਕਿ ਇੰਦਰਜੀਤ ਨਿੱਕੂ ਦੀ ਅਗਸਤ ਮਹੀਨੇ ‘ਚ ਬਾਬਾ ਬਾਗੇਸ਼ਵਰ ਦੇ ਦਰਬਾਰ ਤੋਂ ਵੀਡੀਓ ਵਾਇਰਲ ਹੋਈ ਸੀ। ਇਸ ਵੀਡੀਓ ‘ਚ ਨਿੱਕੂ ਰੋ ਰੋ ਕੇ ਬਾਬੇ ਨੂੰ ਆਪਣੇ ਬੁਰੇ ਸਮੇਂ ਦੀ ਕਹਾਣੀ ਦੱਸ ਰਹੇ ਸੀ। ਇਸ ਤੋਂ ਬਾਅਦ ਪੂਰਾ ਪੰਜਾਬ ਤੇ ਪੰਜਾਬੀ ਇੰਡਸਟਰੀ ਨਿੱਕੂ ਦੇ ਸਪੋਰਟ ‘ਚ ਖੜੀ ਨਜ਼ਰ ਆਈ ਹੈ। ਉਸ ਤੋਂ ਬਾਅਦ ਨਿੱਕੂ ਨੇ ਪਰਮੀਸ਼ ਵਰਮਾ, ਗਿੱਪੀ ਗਰੇਵਾਲ ਤੇ ਦਿਲਜੀਤ ਦੋਸਾਂਝ ਵਰਗੇ ਦਿੱਗਜ ਕਲਾਕਾਰਾਂ ਦੇ ਨਾਲ ਕੰਮ ਕੀਤਾ ਤੇ ਹੁਣ ਨਿੱਕੂ ਆਸਟਰੇਲੀਆ ‘ਚ ਸ਼ੋਅ ਕਰ ਰਹੇ ਹਨ।