Jasbir Jassi: ਪੰਜਾਬੀ ਗਾਇਕ ਜਸਬੀਰ ਜੱਸੀ ਦਾ ਪੰਜਾਬ `ਚ ਡੇਰਾਵਾਦ `ਤੇ ਵੱਡਾ ਬਿਆਨ, ਕਿਹਾ- ਧਰਮ ਦਾ ਮਜ਼ਾਕ ਬਣਾਕੇ ਰੱਖ ਦਿੱਤਾ
Jasbir Jassi On Dera Culture: ਜਸਬੀਰ ਜੱਸੀ ਨੇ ਮੀਡੀਆ ਨਾਲ ਮੁਖਾਤਬ ਹੁੰਦਿਆਂ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਗੁਰੂ ਸਾਹਿਬਾਨ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਭੁੱਲ ਕੇ ਲੋਕ ਡੇਰਿਆਂ ਦਾ ਰੁਖ ਕਰ ਰਹੇ ਹਨ।
Jasbir Jassi Slams Dera Culture In Punjab: ਪੰਜਾਬੀ ਗਾਇਕ ਜਸਬੀਰ ਜੱਸੀ ਆਪਣੀ ਬੇਬਾਕੀ ਦੇ ਲਈ ਜਾਣੇ ਜਾਂਦੇ ਹਨ। ਉਹ ਹਮੇਸ਼ਾ ਪੰਜਾਬ ਦੇ ਹਰ ਮੁੱਦੇ ਤੇ ਖੁੱਲ ਕੇ ਆਪਣੀ ਰਾਏ ਰੱਖਦੇ ਹਨ। ਇੱਕ ਵਾਰ ਫ਼ਿਰ ਤੋਂ ਜਸਬੀਰ ਜੱਸੀ ਨੇ ਪੰਜਾਬ `ਚ ਡੇਰਾਵਾਦ ਦੇ ਵਧਦੇ ਚੱਲਨ ਤੇ ਵੱਡਾ ਬਿਆਨ ਦਿੱਤਾ ਹੈ, ਜਿਸ ਦੀ ਚਾਰੇ ਪਾਸੇ ਖੂਬ ਚਰਚਾ ਹੋ ਰਹੀ ਹੈ।
ਜਸਬੀਰ ਜੱਸੀ ਨੇ ਮੀਡੀਆ ਨਾਲ ਮੁਖਾਤਬ ਹੁੰਦਿਆਂ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਗੁਰੂ ਸਾਹਿਬਾਨ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਭੁੱਲ ਕੇ ਲੋਕ ਡੇਰਿਆਂ ਦਾ ਰੁਖ ਕਰ ਰਹੇ ਹਨ। ਇਸ ਦੇ ਨਾਲ ਹੀ ਜੱਸੀ ਨੇ ਕਿਹਾ ਕਿ ਮੈਨੂੰ ਦੇਖ ਕੇ ਸ਼ਰਮ ਆਉਂਦੀ ਹੈ ਕਿ ਲੋਕ ਕੀ ਕਰ ਰਹੇ ਹਨ। ਕੋਈ ਕਿਵੇਂ ਜਾ ਕੇ ਬਾਬਿਆਂ ਸਾਹਮਣੇ ਸਿਰ ਝੁਕਾ ਸਕਦਾ ਹੈ। ਕਿਵੇਂ ਕੋਈ ਜਾ ਕੇ ਇਨ੍ਹਾਂ ਕੋਲ ਆਪਣੇ ਦੁੱਖੜੇ ਰੋ ਸਕਦਾ ਹੈ। ਜੱਸੀ ਨੇ ਇਹ ਵੀ ਕਿਹਾ ਕਿ ਡੇਰਿਆਂ ਨੇ ਧਰਮ ਨੂੰ ਵਪਾਰ ਬਣਾ ਕੇ ਰੱਖ ਦਿੱਤਾ ਹੈ। ਧਰਮ ਤਾਂ ਬੱਸ ਹੁਣ ਮਜ਼ਾਕ ਬਣ ਕੇ ਰਹਿ ਗਿਆ ਹੈ।
View this post on Instagram
ਦਸ ਦਈਏ ਕਿ ਇਹ ਬਿਆਨ ਜੱਸੀ ਨੇ 1 ਨਵੰਬਰ ਨੂੰ ਦਿੱਤਾ ਸੀ, ਜਦੋਂ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਏ ਸੀ। ਇਸ ਦੌਰਾਨ ਮੀਡੀਆ ਨਾਲ ਮੁਖਾਤਬ ਹੁੰਦਿਆਂ ਜੱਸੀ ਨੇ ਇਹ ਵੱਡਾ ਬਿਆਨ ਦਿੱਤਾ ਸੀ। ਇਸ ਦੌਰਾਨ ਜੱਸੀ ਨੇ ਕਿਹਾ ਕਿ ਪੰਜਾਬ `ਚ ਹੁਣ ਕੋਈ ਕਲਾਸ ਹੀ ਨਹੀਂ ਰਹੀ। ਲੋਕਾਂ ਦਾ ਝੁਕਾਅ ਡੇਰਿਆਂ ਵੱਲ ਹੋ ਰਿਹਾ ਹੈ। ਲੋਕ ਗੁਰੂ ਸਾਹਿਬਾਨਾਂ ਦੀ ਸਿੱਖਿਆ ਨੂੰ ਭੁੱਲ ਰਹੇ ਹਨ। ਧਰਮ ਤਾਂ ਬੱਸ ਮਜ਼ਾਕ ਬਣ ਕੇ ਰਹਿ ਗਿਆ ਹੈ।