Jasbir Jassi Tribute To Surinder Shinda: ਪੰਜਾਬੀ ਇੰਡਸਟਰੀ ਦੇ ਲੈਜੇਂਡਰੀ ਗਾਇਕ ਸੁਰਿੰਦਰ ਛਿੰਦਾ ਜੀ ਇਸ ਦੁਨੀਆ ਤੋਂ ਰੁਖਸਤ ਹੋ ਚੁੱਕੇ ਹਨ। ਉਨ੍ਹਾਂ ਨੇ ਬੁੱਧਵਾਰ ਦੀ ਸਵੇਰ ਲੁਧਿਆਣਾ ਦੇ ਡੀਐਮਸੀ ਹਸਪਤਾਲ 'ਚ ਆਖਰੀ ਸਾਹ ਲਏ। ਉਨ੍ਹਾਂ ਦੀ ਮੌਤ 'ਤੇ ਪੂਰੇ ਪੰਜਾਬ 'ਚ ਗਮ ਦਾ ਮਾਹੌਲ ਹੈ। ਉਨ੍ਹਾਂ ਦੀ ਮੌਤ 'ਤੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਵੱਲੋਂ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਸੀ। 


ਇਹ ਵੀ ਪੜ੍ਹੋ: ਅਮਰੀਕਨ ਗਾਇਕਾ ਸੀਆ ਨਾਲ ਕੋਲੈਬ ਕਰਨਗੇ ਦਿਲਜੀਤ ਦੋਸਾਂਝ, ਦਿਲਜੀਤ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਕੀਤੀਆਂ ਸ਼ੇਅਰ


ਇਸ ਦਰਮਿਆਨ ਗਾਇਕ ਜਸਬੀਰ ਜੱਸੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਉਹ ਬਰਿੱਟ ਏਸ਼ੀਆ ਚੈਨਲ 'ਤੇ ਬੋਲਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸੁਰਿੰਦਰ ਛਿੰਦਾ ਜੀ ਬਹੁਤ ਵੱਡੇ ਆਰਟਿਸਟ ਸੀ। ਉਹ ਬਕਮਾਲ ਕਲਾਕਾਰ ਸਨ। ਉਨ੍ਹਾਂ  ਦੀ ਬੁਲੰਦ ਆਵਾਜ਼ ਅਜਿਹੀ ਸੀ ਕਿ ਜਦੋਂ ਉਹ ਸਟੇਜ 'ਤੇ ਗਾਉਣ ਆਉਂਦੇ ਸੀ ਤਾਂ ਸਪੀਕਰਾਂ ਦੀਆਂ ਜਾਲੀਆਂ ਕੰਬਣ ਲੱਗ ਜਾਂਦੀਆਂ ਸੀ। ਬਹੁਤ ਸਾਰੇ ਆਰਟਿਸਟ ਇੰਡਸਟਰੀ 'ਚ ਉੱਚਾ ਗਾਉਂਦੇ ਹਨ, ਪਰ ਉੱਚਾ ਗਾਉਣਾ ਕੋਈ ਵੱਡੀ ਗੱਲ ਨਹੀਂ। ਸੁਰਿੰਦਰ ਛਿੰਦਾ ਜੀ ਅਜਿਹੇ ਆਰਟਿਸਟ ਸਨ, ਜੋ ਉੱਚਾ ਵੀ ਗਾਉਂਦੇ ਸੀ ਤੇ ਸੁਰ ਵਿੱਚ ਵੀ ਗਾਉਂਦੇ ਸੀ। ਜੱਸੀ ਨੇ ਛਿੰਦਾ ਬਾਰੇ ਹੋਰ ਕੀ ਕਿਹਾ ਦੇਖੋ ਇਸ ਵੀਡੀਓ 'ਚ:









ਕਾਬਿਲੇਗ਼ੌਰ ਹੈ ਕਿ ਸੁਰਿੰਦਰ ਛਿੰਦਾ ਪੰਜਾਬੀ ਇੰਡਸਟਰੀ ਦੇ ਲੈਜੇਂਡਰੀ ਗਾਇਕ ਸਨ। ਉਨ੍ਹਾਂ ਦੇ ਗਾਏ ਗੀਤ ਅੱਜ ਤੱਕ ਲੋਕਾਂ ਦੀ ਜ਼ੁਬਾਨ 'ਤੇ ਹਨ। ਉਹ ਪਿਛਲੇ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸੀ। ਉਨ੍ਹਾਂ ਦੇ ਕਰੀਅਰ ਬਾਰੇ ਗੱਲ ਕਰੀਏ ਤਾਂ ਉਨ੍ਹਾਂ ਦਾ ਸੰਗੀਤਕ ਸਫਰ ਬੜਾ ਹੀ ਕਮਾਲ ਦਾ ਰਿਹਾ ਹੈ। ਉਨ੍ਹਾਂ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ।


ਸ਼ਿੰਦਾ ਦਾ ਪਹਿਲਾ ਗਾਣਾ 'ਉੱਚਾ ਬੁਰਜ ਲਾਹੌਰ ਦਾ'ਸੀ। ਇਸ ਗੀਤ ਨੂੰ ਦਰਸ਼ਕਾਂ ਤੇ ਸਰੋਤਿਆਂ ਦਾ ਅਥਾਹ ਪਿਆਰ ਮਿਿਲਿਆ ਸੀ। ਇਸ ਤਰ੍ਹਾਂ ਸ਼ਿੰਦਾ ਆਪਣੇ ਪਹਿਲੇ ਹੀ ਗੀਤ ਤੋਂ ਸਟਾਰ ਬਣ ਗਏ ਸੀ। ਇਸ ਤੋਂ ਬਾਅਦ 1979 'ਚ ਉਨ੍ਹਾਂ ਦੀ ਪਹਿਲੀ ਐਲਬਮ  ਰਿਲੀਜ਼ ਹੋਈ, ਜੋ ਕਿ ਬਹੁਤ ਹੀ ਜ਼ਿਆਦਾ ਹਿੱਟ ਰਹੀ ਸੀ। ਹੁਣ ਤੱਕ ਸ਼ਿੰਦਾ ਦੀਆਂ 46 ਐਲਬਮਾਂ ਰਿਲੀਜ਼ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੁਪਰਹਿੱਟ ਰਹੀਆਂ ਹਨ। ਉਨ੍ਹਾਂ ਦੀਆਂ ਸੁਪਰਹਿੱਟ ਐਲਬਮਾਂ 'ਚ 'ਜੱਟ ਜਿਉਣਾ ਮੌੜ', 'ਪੁੱਤ ਜੱਟਾਂ ਦੇ', 'ਬਲਵੀਰੋ ਭਾਬੀ' ਤੇ 'ਬਦਲਾ ਲੈ ਲਈ ਸੋਹਣਿਆ' ਵਰਗੀਆਂ ਐਲਬਮਾਂ ਸ਼ਾਮਲ ਹਨ।


ਇਹ ਵੀ ਪੜ੍ਹੋ: ਜਸਵਿੰਦਰ ਭੱਲਾ ਨੇ ਕੁੜੀਆਂ ਨੂੰ ਕਿਹਾ 'ਡਰਾਮੇਬਾਜ਼', ਔਰਤਾਂ ਨੇ ਦਿੱਤੀ ਨਸੀਹਤ, ਕਿਹਾ- 'ਭੱਲਾ ਸਾਬ੍ਹ ਤੁਹਾਨੂੰ ਇਹ ਸ਼ੋਭਾ ਨਹੀਂ ਦਿੰਦਾ'