ਜੈਸਮੀਨ ਸੈਂਡਲਾਸ ਦਾ ਨਫਰਤ ਕਰਨ ਵਾਲਿਆਂ ਨੂੰ ਜਵਾਬ, ਬੋਲੀ- 'ਕੁੜੀਆਂ ਨੂੰ ਖੁੱਲ੍ਹ ਕੇ ਜਿਉਂਦਾ ਦੇਖ ਲੋਕਾਂ ਨੂੰ ਬਰਦਾਸ਼ਤ ਨਹੀਂ....'
Jasmine Sandlas Pics: ਜੈਸਮੀਨ ਸੈਂਡਲਾਸ ਨੇ ਨਫਰਤ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ। ਜੈਸਮੀਨ ਨੇ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਦੇ ਨਾਲ ਕੈਪਸ਼ਨ 'ਚ ਗਾਇਕਾ ਨੇ ਕਾਫੀ ਲੰਬਾ ਚੌੜਾ ਨੋਟ ਵੀ ਲਿਖਿਆ ਹੈ
Jasmine Sandlas Post: ਜੈਸਮੀਨ ਸੈਂਡਲਾਸ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾ ਹੈ। ਇਸ ਦੇ ਨਾਲ ਨਾਲ ਉਹ ਆਪਣੇ ਬੋਲਡ ਤੇ ਬੇਬਾਕ ਅੰਦਾਜ਼ ਲਈ ਵੀ ਜਾਣੀ ਜਾਂਦੀ ਹੈ। ਜੈਸਮੀਨ ਸੈਂਡਲਾਸ ਆਪਣੇ ਗੀਤਾਂ ਨਾਲੋਂ ਵੱਧ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਚਰਚਾ 'ਚ ਰਹਿੰਦੀ ਹੈ। ਜੈਸਮੀਨ ਨੇ ਕਈ ਵਾਰ ਬੋਲਡ ਅਵਤਾਰ 'ਚ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਪਰ ਕਈ ਵਾਰ ਉਸ ਨੂੰ ਇਸ ਸਭ ਦੀ ਵਜ੍ਹਾ ਕਰਕੇ ਟਰੋਲ ਵੀ ਹੋਣਾ ਪੈਂਦਾ ਹੈ।
ਹੁਣ ਜੈਸਮੀਨ ਸੈਂਡਲਾਸ ਨੇ ਨਫਰਤ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਜੈਸਮੀਨ ਨੇ ਆਪਣੀਆਂ ਕੁੱਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਦੇ ਨਾਲ ਕੈਪਸ਼ਨ 'ਚ ਗਾਇਕਾ ਨੇ ਕਾਫੀ ਲੰਬਾ ਚੌੜਾ ਨੋਟ ਵੀ ਲਿਿਖਿਆ ਹੈ। ਉਸ ਨੇ ਕਿਹਾ, 'ਮੈਨੂੰ ਆਪਣੀ ਜ਼ਿਆਦਾਤਰ ਜ਼ਿੰਦਗੀ 'ਚ ਆਪਣੇ ਬਾਰੇ ਇਹੀ ਸੁਣਨ ਨੂੰ ਮਿਿਲਿਆ ਕਿ ਮੈਂ ਬਹੁਤ ਰੂਡ ਹਾਂ। ਮੈਂ ਇਹ ਗੱਲ ਦਾ ਅਹਿਸਾਸ ਕੀਤਾ ਕਿ ਜਦੋਂ ਤੁਸੀਂ ਆਪਣੇ ਦਿਲ ਦੀ ਗੱਲ ਖੁੱਲ੍ਹ ਕੇ ਕਰਦੇ ਹੋ ਅਤੇ ਆਪਣੇ ਲਈ ਸਟੈਂਡ ਲੈਂਦੇ ਹੋ, ਤਾਂ ਲੋਕਾਂ ਲਈ ਤੁਹਾਨੂੰ ਕੰਟਰੋਲ ਕਰਨਾ ਔਖਾ ਹੋ ਜਾਂਦਾ ਹੈ। ਇਸੇ ਲਈ ਸਾਨੂੰ ਰੂਡ ਕਿਹਾ ਜਾਂਦਾ ਹੈ। ਮੈਨੂੰ ਹਮੇਸ਼ਾ ਇਹੀ ਸਿਖਾਇਆ ਗਿਆ ਕਿ ਔਰਤ ਹੋਣ ਦੇ ਨਾਤੇ ਮੈਂ ਚੰਗੀ ਤਰ੍ਹਾਂ ਪੇਸ਼ ਆਉਣਾ ਹੈ ਤਾਂ ਕਿ ਮੇਰੇ ਆਲੇ ਦੁਆਲੇ ਦੇ ਲੋਕ ਮੇਰੇ ਤੋਂ ਪਰੇਸ਼ਾਨ ਨਾ ਹੋਣ। ਖਾਸ ਕਰਕੇ ਪੰਜਾਬੀ ਔਰਤ ਹੋਣ ਦੇ ਨਾਤੇ ਮੈਨੂੰ ਹਮੇਸ਼ਾ ਹੌਲੀ ਤੇ ਸੋਫਟ ਤਰੀਕੇ ਨਾਲ ਬੋਲਣਾ ਚਾਹੀਦਾ ਹੈ, ਤਾਂ ਕਿ ਕਿਸੇ ਨੂੰ ਬੁਰਾ ਨਾ ਲੱਗੇ।'
ਅੱਗੇ ਜੈਸਮੀਨ ਨੇ ਕਿਹਾ, 'ਜਦੋਂ ਵੱਡੀ ਹੋ ਰਹੀ ਸੀ ਤਾਂ ਮੈਂ ਦੇਖਿਆ ਕਿ ਜ਼ਿਆਦਾਤਰ ਔਰਤਾਂ ਦੱਬ ਕੇ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਨਵੇਂ ਜ਼ਮਾਨੇ 'ਚ ਵੀ ਇਹੀ ਸਭ ਚੱਲ ਰਿਹਾ ਹੈ। ਰੂਡ ਹੋਣ ਦੇ ਨਾਲ ਨਾਲ ਮੈਨੂੰ ਕਈ ਹੋਰ ਵੀ ਨਾਮ ਦਿੱਤੇ ਗਏ। ਇਨ੍ਹਾਂ ਵਿੱਚ ਮੈਨੂੰ ਜਾਨਣ ਵਾਲੇ ਤੇ ਕਈ ਵਾਰ ਅਨਜਾਣ ਲੋਕ ਵੀ ਸ਼ਾਮਲ ਸਨ। ਕਈ ਸਾਲਾਂ ਤੱਕ ਮੈਨੂੰ ਇਹੀ ਲੱਗਦਾ ਰਿਹਾ ਕਿ ਸ਼ਾਇਦ ਮੇਰੀ ਇਹੀ ਪਛਾਣ ਹੈ। ਇਨ੍ਹਾਂ ਸਾਲਾਂ ਦਾ ਸਭ ਤੋਂ ਬੁਰਾ ਹਿੱਸਾ ਇਹ ਸੀ ਕਿ ਲੋਕਾਂ ਦੇ ਤਾਅਨੇ ਸੁਣਦੇ ਸੁਣਦੇ ਮੈਂ ਇਹ ਭੁੱਲ ਗਈ ਸੀ ਕਿ ਮੈਂ ਅਸਲ ਵਿੱਚ ਕੌਣ ਹਾਂ। ਇਹ ਸਭ ਗੱਲਾਂ ਤੁਹਾਡੀ ਅੰਦਰੂਨੀ ਆਵਾਜ਼ ਤੇ ਬੁੱਧੀ ਨੂੰ ਨਚੋੜ ਕੇ ਰੱਖ ਦਿੰਦੀਆਂ ਹਨ। ਇਹ ਸਭ ਨਾਮ ਤੇ ਨਿੰਦਾ ਮੈਨੂੰ ਉਨ੍ਹਾਂ ਲੋਕਾਂ ਤੋਂ ਮਿਲੀ, ਜੋ ਖੁਦ ਆਪਣੀ ਜ਼ਿੰਦਗੀ 'ਚ ਨਾਖੁਸ਼ ਸੀ। ਮੈਂ ਆਪਣੇ ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਦੇਖੀਆਂ ਹਨ। ਪਰ ਹੁਣ ਮੈਂ ਇਸ ਸਭ 'ਤੇ ਧਿਆਨ ਨਹੀਂ ਦਿੰਦੀ ਕਿਉਂਕਿ ਮੇਰਾ ਰਾਹ ਵੱਖਰਾ ਹੈ ਤੇ ਇਹ ਸਾਰੀਆਂ ਗੱਲਾਂ ਤੋਂ ਮੈਨੂੰ ਫਰਕ ਨਹੀਂ ਪੈਂਦਾ। ਮੇਰੀ ਇੱਛਾ ਹੈ ਕਿ ਕਾਸ਼ ਦੂਜੇ ਲੋਕ ਵੀ ਸਾਡੀਆਂ ਭਾਵਨਾਵਾਂ ਨੂੰ ਸਮਝਣ। ਮੈਂ ਬਿਲਕੁਲ ਆਪਣੀ ਦਾਦੀ ਪਿਆਰ ਕੌਰ ਵਰਗੀ ਹਾਂ। ਮੈਂ 100 ਕਹਾਣੀਆਂ ਸ਼ੁਰੂ ਤਾਂ ਕਰ ਲੈਂਦੀ ਹਾਂ, ਪਰ ਇਹ ਪਤਾ ਨਹੀਂ ਹੁੰਦਾ ਕਿ ਇਨ੍ਹਾਂ ਕਹਾਣੀਆਂ ਨੂੰ ਖਤਮ ਕਿਵੇਂ ਕਰਨਾ ਹੈ। ਓਕੇ ਬਾਏ।'
View this post on Instagram
ਕਾਬਿਲੇਗ਼ੌਰ ਹੈ ਕਿ ਜੈਸਮੀਨ ਸੈਂਡਲਾਸ ਨੂੰ ਅਕਸਰ ਹੀ ਨਫਰਤ ਦਾ ਸ਼ਿਕਾਰ ਹੋਣਾ ਪੈਂਦਾ ਹੈ, ਪਰ ਹੁਣ ਉਸ ਨੇ ਇਸ ਸਭ 'ਤੇ ਆਪਣੀ ਚੁੱਪੀ ਤੋੜ ਕੇ ਨਫਰਤ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ।