(Source: ECI/ABP News)
Jenny Johal: ਜੈਨੀ ਜੌਹਲ ਨੇ ਸਿੱਧੂ ਮੂਸੇਵਾਲਾ ਦੀ ਤਸਵੀਰ ਕੀਤੀ ਸ਼ੇਅਰ, ਕਿਹਾ- ਬੇਬਾਕ ਕਲਮਾਂ ਕਦੇ ਨਹੀਂ ਮਰਦੀਆਂ
Jenny Johal Post On Sidhu Moosewala; ਜੈਨੀ ਜੌਹਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕੁੱਝ ਪੋਸਟਾਂ ਪਾਈਆਂ ਹਨ, ਜਿਨ੍ਹਾਂ ਵਿੱਚ ਗਾਇਕਾ ਦਾ ਬੇਬਾਕ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ
![Jenny Johal: ਜੈਨੀ ਜੌਹਲ ਨੇ ਸਿੱਧੂ ਮੂਸੇਵਾਲਾ ਦੀ ਤਸਵੀਰ ਕੀਤੀ ਸ਼ੇਅਰ, ਕਿਹਾ- ਬੇਬਾਕ ਕਲਮਾਂ ਕਦੇ ਨਹੀਂ ਮਰਦੀਆਂ punjabi singer jenny johal shares sidhu moosewala picture on her social media account says bebaak kalmaa kade nahi mardiya Jenny Johal: ਜੈਨੀ ਜੌਹਲ ਨੇ ਸਿੱਧੂ ਮੂਸੇਵਾਲਾ ਦੀ ਤਸਵੀਰ ਕੀਤੀ ਸ਼ੇਅਰ, ਕਿਹਾ- ਬੇਬਾਕ ਕਲਮਾਂ ਕਦੇ ਨਹੀਂ ਮਰਦੀਆਂ](https://feeds.abplive.com/onecms/images/uploaded-images/2022/10/11/33a197bec1cce1a301cacb057cddc2991665474651543469_original.jpg?impolicy=abp_cdn&imwidth=1200&height=675)
Jenny Johal Sidhu Moosewala: ਪੰਜਾਬੀ ਸਿੰਗਰ ਜੈਨੀ ਜੌਹਲ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ `ਚ ਗਾਇਕਾ ਦਾ ਗਾਣਾ `ਲੈਟਰ ਟੂ ਸੀਐਮ` ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਲੈਕੇ ਵਿਵਾਦ ਕਾਫ਼ੀ ਭਖਿਆ ਹੋਇਆ ਹੈ। ਪੰਜਾਬੀ ਇੰਡਸਟਰੀ ਤੋਂ ਲੈਕੇ ਪੰਜਾਬ ਦੀ ਸਿਆਸਤ ਤੱਕ ਗਰਮਾ ਗਈ ਹੈ।
ਇਸੇ ਵਿਵਾਦ ਦੇ ਦਰਮਿਆਨ ਜੈਨੀ ਜੌਹਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕੁੱਝ ਪੋਸਟਾਂ ਪਾਈਆਂ ਹਨ, ਜਿਨ੍ਹਾਂ ਵਿੱਚ ਗਾਇਕਾ ਦਾ ਬੇਬਾਕ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਪਹਿਲੀ ਪੋਸਟ ਵਿੱਚ ਜੌਹਲ ਨੇ ਸਿੱਧੂ ਮੂਸੇਵਾਲਾ ਦੀ ਤਸਵੀਰ ਸ਼ੇਅਰ ਕੀਤੀ, ਜਿਸ ਦੇ ਨਾਲ ਉਸ ਨੇ ਕੈਪਸ਼ਨ ਲਿਖੀ, "ਬੇਬਾਕ ਕਲਮਾਂ ਕਦੇ ਨਹੀਂ ਮਰਦੀਆਂ, ਭਾਵੇਂ ਜਿਸਮ ਹੋ ਜਾਵੇ ਸ਼ਾਰ।"
ਦੂਜੀ ਪੋਸਟ ਵਿੱਚ ਜੌਹਲ ਨੇ ਆਪਣੀ ਤਸਵੀਰ ਸ਼ੇਅਰ ਕਰ ਕੈਪਸ਼ਨ `ਚ ਲਿਖਿਆ, "ਕਲਮ ਨਹੀਂ ਰੁਕਣੀ, ਨਿੱਤ ਨਵਾਂ ਹੁਣ ਗਾਣਾ ਆਊ।"
ਕਾਬਿਲੇਗ਼ੌਰ ਹੈ ਕਿ ਪੰਜਾਬੀ ਗਾਇਕਾ ਜੈਨੀ ਜੌਹਲ ਦਾ ਗਾਣਾ `ਲੈਟਰ ਟੂ ਸੀਐਮ` ਸ਼ਨੀਵਾਰ ਨੂੰ ਰਿਲੀਜ਼ ਹੋਇਆ ਸੀ। ਇਸ ਗੀਤ ਵਿੱਚ ਗਾਇਕਾ ਨੇ ਮੂਸੇਵਾਲਾ ਲਈ ਇਨਸਾਫ਼ ਮੰਗਿਆ ਸੀ ਤੇ ਨਾਲ ਹੀ ਸੀਐਮ ਭਗਵੰਤ ਮਾਨ ਤੇ ਤਿੱਖੇ ਹਮਲੇ ਵੀ ਕੀਤੇ ਸੀ। ਇਸ ਗੀਤ `ਚ ਜੌਹਲ ਨੇ ਪੰਜਾਬ ਸਰਕਾਰ ਵੱਲੋਂ ਮੂਸੇਵਾਲਾ ਦੀ ਸਕਿਉਰਟੀ ਵਾਪਸ ਲੈਣ ਦੀ ਗੱਲ ਵੀ ਕਹੀ ਸੀ।
View this post on Instagram
ਇਸ ਤੋਂ ਬਾਅਦ ਪੰਜਾਬ ਸਰਕਾਰ ਦੀ ਸ਼ਿਕਾਇਤ ਤੇ ਇਸ ਗੀਤ ਨੂੰ ਯੂਟਿਊਬ ਤੋਂ ਹਟਵਾ ਦਿੱਤਾ ਗਿਆ ਸੀ। ਇਹੀ ਨਹੀਂ ਜੌਹਲ ਖਿਲਾਫ਼ ਕੇਸ ਦਰਜ ਕਰਨ ਦੀ ਗੱਲ ਵੀ ਸਾਹਮਣੇ ਆ ਰਹੀ ਸੀ, ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਮਾਪੇ ਗਾਇਕਾ ਦੇ ਹੱਕ `ਚ ਬੋਲੇ ਸੀ ਕਿ ਜਿਹਨੇ ਕੁੜੀ ਨੂੰ ਹੱਥ ਲਾਇਆ ਤਾਂ ਠੀਕ ਨਹੀਂ ਹੋਵੇਗਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)