(Source: ECI/ABP News)
Karan Aujla: ਕਰਨ ਔਜਲਾ ਦੇ ਹਮਸ਼ਕਲ ਨੂੰ ਦੇਖ ਲੋਕ ਹੈਰਾਨ, ਪੰਜਾਬੀ ਗਾਇਕ ਦੀ ਕਾਰਬਨ ਕਾਪੀ ਲੱਗਦਾ ਹੈ ਇਹ ਸ਼ਖਸ, ਵੀਡੀਓ ਵਾਇਰਲ
Karan Aujla Look Alike :ਪੰਜਾਬੀ ਗਾਇਕ ਕਰਨ ਔਜਲਾ ਦਾ ਵੀ ਇੱਕ ਹਮਸ਼ਕਲ ਸਾਹਮਣੇ ਆਇਆ ਹੈ। ਇਸ ਹਮਸ਼ਕਲ ਸ਼ਖਸ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ।
![Karan Aujla: ਕਰਨ ਔਜਲਾ ਦੇ ਹਮਸ਼ਕਲ ਨੂੰ ਦੇਖ ਲੋਕ ਹੈਰਾਨ, ਪੰਜਾਬੀ ਗਾਇਕ ਦੀ ਕਾਰਬਨ ਕਾਪੀ ਲੱਗਦਾ ਹੈ ਇਹ ਸ਼ਖਸ, ਵੀਡੀਓ ਵਾਇਰਲ punjabi singer karan aujla s look alike s video will amaze you watch here Karan Aujla: ਕਰਨ ਔਜਲਾ ਦੇ ਹਮਸ਼ਕਲ ਨੂੰ ਦੇਖ ਲੋਕ ਹੈਰਾਨ, ਪੰਜਾਬੀ ਗਾਇਕ ਦੀ ਕਾਰਬਨ ਕਾਪੀ ਲੱਗਦਾ ਹੈ ਇਹ ਸ਼ਖਸ, ਵੀਡੀਓ ਵਾਇਰਲ](https://feeds.abplive.com/onecms/images/uploaded-images/2024/02/19/d298b8b22de188f28068dd6b7a1edde81708359329683469_original.png?impolicy=abp_cdn&imwidth=1200&height=675)
Karan Aujla Look Alike Video: ਭਾਰਤ 'ਚ ਸੈਲੇਬਸ ਨੂੰ ਲੈਕੇ ਅਲੱਗ ਕਿਸਮ ਦੀ ਦੀਵਾਨਗੀ ਹੈ। ਭਾਰਤੀ ਲੋਕ ਆਪਣੇ ਮਨਪਸੰਦ ਸੈਲੇਬਸ ਵਰਗੇ ਲੁੱਕ ਅਪਣਾ ਕੇ ਬੜੇ ਖੁਸ਼ ਹੁੰਦੇ ਹਨ। ਹਾਲ ਹੀ 'ਚ ਪੰਜਾਬੀ ਗਾਇਕ ਕਾਕਾ ਦਾ ਹਮਸ਼ਕਲ ਕਾਫੀ ਵਾਇਰਲ ਹੋਇਆ ਸੀ। ਇਸ ਤੋਂ ਬਾਅਦ ਹੁਣ ਪੰਜਾਬੀ ਗਾਇਕ ਕਰਨ ਔਜਲਾ ਦਾ ਵੀ ਇੱਕ ਹਮਸ਼ਕਲ ਸਾਹਮਣੇ ਆਇਆ ਹੈ। ਇਸ ਹਮਸ਼ਕਲ ਸ਼ਖਸ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ।
ਵੀਡੀਓ ਨੂੰ ਦੇਖ ਕੇ ਅਸਲੀ ਤੇ ਨਕਲੀ ਦੀ ਪਛਾਣ ਮੁਸ਼ਕਲ ਹੈ। ਇਹ ਵੀਡੀਓ ਨੂੰ ਦੇਖ ਕੇ ਲੋਕ ਕਹਿ ਰਹੇ ਹਨ ਕਿ ਇਹ ਸ਼ਖਸ ਤਾਂ ਬਿਲਕੁਲ ਕਰਨ ਔਜਲਾ ਦੀ ਕਾਪੀ ਹੈ। ਵੀਡੀਓ 'ਤੇ ਲੋਕ ਕਾਫੀ ਮਜ਼ੇਦਾਰ ਕਮੈਂਟਸ ਵੀ ਕਰ ਰਹੇ ਹਨ। ਇਸ ਤੋਂ ਪਹਿਲਾਂ ਕਿ ਅਸੀਂ ਤੁਹਾਨੂੰ ਕਮੈਂਟਸ ਦਿਖਾਈਏ, ਤੁਸੀਂ ਦੇਖੋ ਇਹ ਵੀਡੀਓ:
View this post on Instagram
ਲੋਕਾਂ ਨੇ ਕੀਤੇ ਅਜਿਹੇ ਕਮੈਂਟ
ਦੱਸ ਦਈਏ ਕਿ ਕਰਨ ਔਜਲਾ ਦੇ ਹਮਸ਼ਕਲ ਦਾ ਵੀਡੀਓ ਰੱਜ ਕੇ ਵਾਇਰਲ ਹੋ ਰਿਹਾ ਹੈ। ਲੋਕ ਉਸ ਨੂੰ ਔਜਲਾ ਦੀ ਕਾਰਬਨ ਕਾਪੀ ਦੱਸ ਰਹੇ ਹਨ। ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਿਖਿਆ, 'ਜੂਪੀਟਰ ਗ੍ਰਹਿ ਤੋਂ ਆਇਆ ਹੋਇਆ ਕਰਨ ਔਜਲਾ'। ਇੱਕ ਹੋਰ ਸ਼ਖਸ ਨੇ ਕਮੈਂਟ ਕੀਤਾ, 'ਕਿਹੜੇ ਗ੍ਰਹਿ ਤੋਂ ਆਇਆ ਹੈਂ ਤੂੰ?' ਪੜ੍ਹੋ ਇਹ ਕਮੈਂਟਸ:
ਕਾਬਿਲੇਗ਼ੌਰ ਹੈ ਕਿ ਕਰਨ ਔਜਲਾ ਇੰਨੀਂ ਦਿਨੀਂ ਮੁੰਬਈ 'ਚ ਹੈ। ਉਹ ਮੁੰਬਈ 'ਚ ਲਾਈਵ ਸ਼ੋਅ ਲਾਉਣ ਆਇਆ ਹੋਇਆ ਸੀ। ਇਸ ਦਰਮਿਆਨ ਉਸ ਨੇ ਵਿੱਕੀ ਕੌਸ਼ਲ ਨਾਲ ਵੀ ਮੁਲਾਕਾਤ ਕੀਤੀ। ਵਰਕਫਰੰਟ ਦੀ ਗੱਲ ਕਰੀਏ ਤਾਂ ਕਰਨ ਔਜਲਾ ਦੀ ਨਵੀਂ ਐਲਬਮ 'ਸਟ੍ਰੀਟ ਡਰੀਮਜ਼' ਹਾਲ ਹੀ 'ਚ ਰਿਲੀਜ਼ ਹੋਈ ਹੈ। ਇਸ ਐਲਬਮ 'ਚ ਔਜਲਾ ਨੇ ਰੈਪਰ ਡਿਵਾਈਨ ਨਾਲ ਕੋਲੈਬ ਕੀਤਾ ਹੈ। ਇਸ ਐਲਬਮ ਦੇ ਗੀਤਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)