karan Aujla: ਪੰਜਾਬੀ ਗਾਇਕ ਕਰਨ ਔਜਲਾ ਨੂੰ ਵਿੱਕੀ ਕੌਸ਼ਲ ਨੇ ਦਿੱਤਾ ਸਪੈਸ਼ਲ ਗਿਫਟ, ਖਾ ਕੇ ਬੋਲਿਆ ਗਾਇਕ- 'ਬਾਈ ਬਹੁਤ ਸਵਾਦ ਸੀ...'
Vicky Kaushal: ਕਰਨ ਔਜਲਾ ਦੀ ਇੱਕ ਹੋਰ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਬਾਲੀਵੱੁਡ ਐਕਟਰ ਵਿੱਕੀ ਕੌਸ਼ਲ ਨਾਲ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ਕਰਨ ਔਜਲਾ ਵਿੱਕੀ ਕੌਸ਼ਲ ਦੇ ਘਰ ਪਹੁੰਚਿਆ ਸੀ।
Karan Aujla Meets Vicky Kaushal: ਪੰਜਾਬੀ ਗਾਇਕ ਕਰਨ ਔਜਲਾ ਇੰਨੀਂ ਦਿਨੀਂ ਮੁੰਬਈ ਵਿੱਚ ਹੈ। ਇੱਥੇ ਹਾਲ ਹੀ 'ਚ ਗਾਇਕ ਦਾ ਲਾਈਵ ਸ਼ੋਅ ਸੀ, ਜਿਸ ਵਿੱਚ ਉਸ ਨੇ ਧਮਾਕੇਦਾਰ ਪਰਫਾਰਮੈਂਸ ਦਿੱਤੀ। ਇਸ ਦਰਮਿਆਨ ਸੋਸ਼ਲ ਮੀਡੀਆਂ 'ਤੇ ਔਜਲਾ ਦੇ ਕਈ ਵੀਡੀਓਜ਼ ਤੇ ਫੋਟੋਜ਼ ਵੀ ਵਾਇਰਲ ਹੋਏ ਸੀ।
ਹੁਣ ਕਰਨ ਔਜਲਾ ਦੀ ਇੱਕ ਹੋਰ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਬਾਲੀਵੱੁਡ ਐਕਟਰ ਵਿੱਕੀ ਕੌਸ਼ਲ ਨਾਲ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ਬਾਲੀਵੁੱਡ ਐਕਟਰ ਨੇ ਗਾਇਕ ਦੀ ਖੂਬ ਖਾਤਿਰਦਾਰੀ ਕੀਤੀ। ਵਿੱਕੀ ਦੀ ਖਾਤਿਰਦਾਰੀ ਤੇ ਖਾਣੇ ਦੀ ਵੀ ਔਜਲਾ ਨੇ ਰੱਜ ਕੇ ਤਾਰੀਫ ਕੀਤੀ। ਸੋਸ਼ਲ ਮੀਡੀਆ 'ਤੇ ਕਰਨ ਔਜਲਾ ਨੇ ਸਟੋਰੀ ਸ਼ੇਅਰ ਕਰ ਕਿਹਾ ਸੀ, 'ਵਿੱਕੀ ਕੌਸ਼ਲ 22 ਖੀਰ ਬਹੁਤ ਸਵਾਦ ਸੀ।' ਦੂਜੇ ਪਾਸੇ ਵਿੱਕੀ ਕੌਸ਼ਲ ਨੇ ਵੀ ਕਰਨ ਔਜਲਾ ਦੀ ਸਟੋਰੀ ਨੂੰ ਆਪਣੇ ਇੰਸਟਾ 'ਤੇ ਰੀਪੋਸਟ ਕੀਤਾ ਸੀ। ਇਸ ਤਸਵੀਰ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਦੇਖੋ ਇਹ ਤਸਵੀਰ:
View this post on Instagram
ਕਾਬਿਲੇਗ਼ੌਰ ਹੈ ਕਿ ਕਰਨ ਔਜਲਾ ਖਾਣ ਪੀਣ ਦਾ ਕਾਫੀ ਸ਼ੌਕੀਨ ਹੈ, ਉਹ ਪਿਛਲੇ ਦਿਨੀਂ ਮੁੰਬਈ 'ਚ ਵੜਾ ਪਾਵ ਖਾਂਦੇ ਹੋਏ ਨਜ਼ਰ ਆਇਆ ਸੀ। ਜਿਸ ਦਾ ਵੀਡੀਓ ਕਾਫੀ ਜ਼ਿਆਦਾ ਚਰਚਾ 'ਚ ਰਿਹਾ ਸੀ। ਵਰਕ ਫਰੰਟ ਦੀ ਗੱਲ ਕਰੀਏ ਤਾਂ ਕਰਨ ਔਜਲਾ ਦੀ ਨਵੀਂ ਐਲਬਮ 'ਸਟ੍ਰੀਟ ਡਰੀਮਜ਼' ਹਾਲ ਹੀ 'ਚ ਰਿਲੀਜ਼ ਹੋਈ ਹੈ। ਜਿਸ ਵਿੱਚ ਉਸ ਨੇ ਮਸ਼ਹੂਰ ਰੈਪਰ ਡਿਵਾਈਨ ਨਾਲ ਕੋਲੈਬ ਕੀਤਾ ਹੈ। ਦੂਜੇ ਪਾਸੇ ਵਿੱਕੀ ਕੌਸ਼ਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹਾਲ ਹੀ 'ਚ ਫਿਲਮ ਸੈਮ ਬਹਾਦਰ 'ਚ ਨਜ਼ਰ ਆਂਇਆ ਸੀ। ਇਸ ਫਿਲਮ ਨੂੰ ਦਰਸ਼ਕਾਂ ਦੇ ਨਾਲ ਨਾਲ ਆਲੋਚਕਾਂ ਤੋਂ ਵੀ ਭਰਵਾਂ ਹੁੰਗਾਰਾ ਮਿਿਲਿਆ ਸੀ।