Farmer Protest: ਜਥੇਦਾਰ ਹਰਪ੍ਰੀਤ ਸਿੰਘ ਨੇ ਖਨੌਰੀ ਬਾਰਡਰ ਦੀ ਸਟੇਜ ਤੋਂ ਕੀਤੀ ਜ਼ਬਰਦਸਤ ਤਕਰੀਰ, ਕਿਹਾ-ਜੇ ਪੰਜਾਬੀ ਇੱਕ ਬੜਕ ਮਾਰ ਦੇਵੇ ਤਾਂ ਦਿੱਲੀ ਹਿੱਲ ਜਾਂਦੀ ਪਰ...
ਜਥੇਦਾਰ ਨੇ ਕਿਹਾ ਕਿ ਅਸੀਂ ਕਿਹੋ ਜਿਹੇ ਲੋਕਤੰਤਰਿਕ ਦੇਸ਼ ਵਿੱਚ ਰਹਿ ਰਹੇ ਹਾਂ ਜਿੱਥੇ ਆਪਣੀਆਂ ਮੰਗਾਂ ਦੇ ਲਈ ਆਪਣੀਆਂ ਜ਼ਿੰਦਗੀਆਂ ਦਾਅ ਉੱਤੇ ਲਾਉਣੀਆਂ ਪੈਂਦੀਆਂ ਹਨ। ਇਹ ਖੇਤੀਬਾੜੀ ਪ੍ਰਧਾਨ ਦੇਸ਼ ਹੈ ਜੇ ਖੇਤੀ ਮਰਦੀ ਹੈ ਤਾਂ ਦੇਸ਼ ਵੀ ਜਿਉਂਦਾ ਨਹੀਂ ਰਹੇਗਾ,

Farmer Protest: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਖਨੌਰੀ ਸਰਹੱਦ ਉੱਤੇ ਜਗਜੀਤ ਸਿੰਘ ਡੱਲੇਵਾਲ ਦਾ ਹਾਲ ਜਾਣਨ ਲਈ ਪੁੱਜੇ। ਇਸ ਤੋਂ ਬਾਅਦ ਜਥੇਦਾਰ ਹਰਪ੍ਰੀਤ ਸਿੰਘ ਨੇ ਸਟੇਜ ਤੋਂ ਤਕਰੀਰ ਕਰਦਿਆਂ ਕਿਹਾ ਕਿ ਡੱਲੇਵਾਲ 22 ਦਿਨਾਂ ਤੋਂ ਮਰਨ ਵਰਤ ਉੱਤੇ ਹਨ। ਇਹ ਜ਼ਿੱਦ ਨਹੀਂ ਸਗੋਂ ਇਹ ਸਿਰੜ ਹੈ ਪਰ ਅਜਿਹਾ ਸਿਰੜ ਕਿਸੇ ਸਮੇਂ ਦਰਸ਼ਨ ਸਿੰਘ ਫੇਰੂਮਾਨ ਨੇ ਵੀ ਦਿਖਾਇਆ ਸੀ ਪਰ ਉਨ੍ਹਾਂ ਦੀ ਸ਼ਹਾਦਤ ਹੋਈ ਸੀ।
ਜਥੇਦਾਰ ਨੇ ਕਿਹਾ ਕਿ ਅਸੀਂ ਕਿਹੋ ਜਿਹੇ ਲੋਕਤੰਤਰਿਕ ਦੇਸ਼ ਵਿੱਚ ਰਹਿ ਰਹੇ ਹਾਂ ਜਿੱਥੇ ਆਪਣੀਆਂ ਮੰਗਾਂ ਦੇ ਲਈ ਆਪਣੀਆਂ ਜ਼ਿੰਦਗੀਆਂ ਦਾਅ ਉੱਤੇ ਲਾਉਣੀਆਂ ਪੈਂਦੀਆਂ ਹਨ। ਇਹ ਖੇਤੀਬਾੜੀ ਪ੍ਰਧਾਨ ਦੇਸ਼ ਹੈ ਜੇ ਖੇਤੀ ਮਰਦੀ ਹੈ ਤਾਂ ਦੇਸ਼ ਵੀ ਜਿਉਂਦਾ ਨਹੀਂ ਰਹੇਗਾ, ਇਹ ਗੱਲ ਲੋਕ ਸਮਝਦੇ ਨੇ ਪਰ ਸਰਕਾਰਾਂ ਇਹ ਗੱਲ ਨਹੀਂ ਸਮਝਝ ਰਹੀਆਂ।
ਜਗਜੀਤ ਸਿੰਘ ਡੱਲੇਵਾਲ ਕਿਸਾਨਾਂ ਦੇ ਸੰਘਰਸ਼ਸ਼ੀਲ ਆਗੂ ਹਨ ਤੇ ਨਾਮ ਬਾਣੀ ਨਾਲ ਜੁੜੇ ਗੁਰਸਿੱਖ ਵੀ ਹਨ। ਅਸੀਂ ਅਰਦਾਸ ਕਰਦੇ ਹਾਂ ਕਿ ਸਿੱਖ ਦਾ ਸਿਦਕ ਕੇਸਾਂ, ਸੁਆਸਾਂ ਸੰਗ ਨਿਭੇ, ਬੜੀ ਹੈਰਾਨੀ ਦੀ ਗੱਲ ਹੈ ਕਿ ਅੱਜ 22 ਦਿਨ ਹੋ ਗਏ ਪਰ ਸਰਕਾਰ ਦੇ ਕੰਨ ਉੱਤੇ ਜੂੰ ਨਹੀਂ ਸਰਕ ਰਹੀ
ਜਥੇਦਾਰ ਨੇ ਕਿਹਾ ਕਿ ਪੰਜਾਬ ਵਿੱਚ 13 ਲੋਕ ਸਭਾ ਸਭਾ ਦੇ ਅਤੇ 7 ਰਾਜ ਸਭਾ ਦੇ ਮੈਂਬਰ ਹਨ, ਜੇ ਸਾਰੇ ਇਕੱਠੇ ਹੋ ਕੇ ਬੋਲਣ ਤਾਂ ਸਰਕਾਰ ਇਨ੍ਹਾਂ ਦੀਆਂ ਮੰਗਾਂ ਮੰਨਣ ਲਈ ਮਜਬੂਰ ਹੋਵੇਗੀ। ਜੇ ਪੰਜਾਬ ਇੱਕ ਦਹਾੜ ਮਾਰ ਦੇਵੇ ਤਾਂ ਦਿੱਲੀ ਹਿੱਲ ਜਾਂਦੀ ਹੈ ਜੇ ਸਾਰੇ ਮੈਂਬਰ ਇਕੱਠੇ ਬੋਲ ਪੈਣ ਤਾਂ ਮਸਲਾ ਹੱਲ ਹੋ ਸਕਦਾ ਹੈ। ਉਨ੍ਹਾਂ ਨੂੰ ਬੋਲਣਾ ਚਾਹੀਦਾ ਹੈ।
ਇਹ ਕੇਵਲ ਇੱਕ ਜ਼ਿੰਦਗੀ ਮਸਲਾ ਨਹੀਂ ਹੈ ਸਗੋਂ ਇਹ ਕਿਸਾਨਾਂ ਤੇ ਉਨ੍ਹਾਂ ਨੇ ਨਿਰਭਰ ਲੋਕਾਂ ਦੀ ਜ਼ਿੰਦਗੀ ਦਾ ਸਵਾਲ ਹੈ। ਅੱਜ ਤੁਸੀਂ ਖੇਤੀ ਨੂੰ ਮਨਫੀ ਕਰ ਦਿਓ, ਵੱਡੀਆਂ-ਵੱਡੀਆਂ ਫੈਕਟਰੀਆਂ ਦੇਸ਼ ਦੀ GDP ਨੂੰ ਸੰਭਾਲ ਨਹੀਂ ਸਕਣਗੇ। ਜੇ ਖੇਤੀ ਨਾ ਬਚੀ ਤਾਂ ਕੋਈ ਵੀ ਨਹੀਂ ਬਚੇਗਾ। ਜਥੇਦਾਰ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਮੋਰਚੇ ਦਾ ਹਿੱਸਾ ਬਣਨਾ ਚਾਹੀਦਾ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
