ਪੜਚੋਲ ਕਰੋ

Amritsar News: ਪੁਲਿਸ ਹੀ ਹੋ ਰਹੀ ਗੈਂਗਸਟਰਾਂ ਦੇ ਹਮਲਿਆਂ ਦੀ ਸ਼ਿਕਾਰ, ਪੰਜਾਬ ਦਾ ਤਾਂ ਰੱਬ ਹੀ ਰਾਖਾ, ਮਜੀਠੀਆ ਨੇ ਘੇਰੀ ਪੰਜਾਬ ਸਰਕਾਰ, ਜਾਣੋ ਕੀ ਕੁਝ ਕਿਹਾ ?

ਮਜੀਠੀਆ ਨੇ ਲਿਖਿਆ, ਪੰਜਾਬ ਨੂੰ ਇਹ ’ਮੁਸਤੈਦੀ’ ਬਹੁਤ ਮਹਿੰਗੀ ਪੈ ਰਹੀ ਹੈ। ਮੁੱਖ ਮੰਤਰੀ ਕਮ ਗ੍ਰਹਿ ਮੰਤਰੀ ਭਗਵੰਤ ਮਾਨ ਸਾਬ ਜੀ ਹੋਰ ਕਿੰਨੀ ਦੇਰ ਤੱਕ ਸੁੱਤੇ ਰਹੋਗੇ ? ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਤੁਸੀਂ। ਕਾਨੂੰਨ ਵਿਵਸਥਾ ਮੁਕੰਮਲ ਢਹਿ ਢੇਰੀ ਹੋ ਗਈ ਹੈ।

Amritsar News: ਪੰਜਾਬ ਦੇ ਅੰਮ੍ਰਿਤਸਰ 'ਚ ਇਸਲਾਮਾਬਾਦ ਚੌਕੀ 'ਤੇ ਮੰਗਲਵਾਰ ਸਵੇਰੇ 3.15 ਵਜੇ ਧਮਾਕਾ ਹੋਇਆ। ਇਸ ਮਗਰੋਂ ਪੁਲਿਸ ਨੇ ਥਾਣੇ ਦੇ ਗੇਟ ਬੰਦ ਕਰ ਦਿੱਤੇ। ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਸਵਾਲ ਚੁੱਕੇ ਹਨ।

ਬਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਅੰਮ੍ਰਿਤਸਰ ਦੇ ਥਾਣਾ ਇਸਲਾਮਾਬਾਦ ਵਿੱਚ ਗ੍ਰਨੇਡ ਹਮਲਾ ਹੋਇਆ ਹੈ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ’ਮੁਸਤੈਦੀ’ ਵੇਖ ਲਓ। ਉਹ ਇਸ ਗੱਲ ਦਾ ਖੰਡਨ ਕਰ ਰਹੇ ਹੈ ਕਿ ਗ੍ਰਨੇਡ ਹਮਲਾ ਹੋਇਆ।

ਮਜੀਠੀਆ ਨੇ ਕਿਹਾ ਕਿ ਹਮਲੇ ਕਾਰਨ ਥਾਣੇ ਦੇ ਆਲੇ ਦੁਆਲੇ ਖਿੜਕੀਆਂ ਦੇ ਸ਼ੀਸ਼ੇ ਵੀ ਟੁੱਟ ਗਏ। ਇਸ ਹਮਲੇ ਦੀ ਜ਼ਿੰਮੇਵਾਰੀ ਵੀ  ਬੱਬਰ ਖਾਲਸਾ ਨੇ ਲਈ ਹੈ। ਇਹ ਪਿਛਲੇ ਸਮੇਂ ਵਿਚ ਪੁਲਿਸ ਥਾਣਿਆਂ ’ਤੇ ਹੋਇਆ ਸਤਵਾਂ ਹਮਲਾ ਹੈ।

ਮਜੀਠੀਆ ਨੇ ਕਿਹਾ ਕਿ ਇਸ ਤੋਂ ਪਹਿਲਾਂ ਮਜੀਠਾ ਪੁਲਿਸ ਥਾਣੇ, ਅਜਨਾਲਾ ਪੁਲਿਸ ਥਾਣੇ ਵਿਚ ਵੀ ਹਮਲੇ ਹੋ ਚੁੱਕੇ ਹਨ। ਕਿੰਨੀ ਕੁ ਵਾਰ ਭੁੱਲਰ ਸਾਬ ਇਹ ਆਖਣਗੇ ਕਿ ਮੋਟਰ ਸਾਈਕਲ ਦਾ ਟਾਇਰ ਫਟਿਆ ਹੈ ? ਭੁੱਲਰ ਸਾਬ੍ਹ ਹਰ ਹਮਲੇ ਦਾ ਖੰਡਨ ਕਰਨਾ ਤੇ ਆਪਣੀ ’ਮੁਸਤੈਦੀ’ ਦੀ ਪਿੱਠ ਥਾਪੜਨੀ ਤੁਹਾਡੀ ਆਦਤ ਬਣ ਗਈ ਹੈ।

ਮਜੀਠੀਆ ਨੇ ਲਿਖਿਆ, ਪੰਜਾਬ ਨੂੰ ਇਹ ’ਮੁਸਤੈਦੀ’ ਬਹੁਤ ਮਹਿੰਗੀ ਪੈ ਰਹੀ ਹੈ। ਮੁੱਖ ਮੰਤਰੀ ਕਮ ਗ੍ਰਹਿ ਮੰਤਰੀ ਭਗਵੰਤ ਮਾਨ ਸਾਬ ਜੀ ਹੋਰ ਕਿੰਨੀ ਦੇਰ ਤੱਕ ਸੁੱਤੇ ਰਹੋਗੇ ? ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਤੁਸੀਂ। ਕਾਨੂੰਨ ਵਿਵਸਥਾ ਮੁਕੰਮਲ ਢਹਿ ਢੇਰੀ ਹੋ ਗਈ ਹੈ।  ਪੁਲਿਸ ਹੀ ਹੁਣ ਅਤਿਵਾਦੀ/ਗੈਂਗਸਟਰ ਹਮਲਿਆਂ ਦਾ ਸ਼ਿਕਾਰ ਹੋ ਰਹੀ ਹੈ। ਪੰਜਾਬ ਦਾ ਰੱਬ ਹੀ ਰਾਖਾ

ਇਸ ਤੋਂ ਪਹਿਲਾਂ 4 ਦਸੰਬਰ ਨੂੰ ਅੰਮ੍ਰਿਤਸਰ ਵਿੱਚ ਹੀ ਮਜੀਠਾ ਥਾਣੇ ਵਿੱਚ ਧਮਾਕਾ ਹੋਇਆ ਸੀ। ਇਸ ਕਾਰਨ ਥਾਣੇ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਸਨ। ਫਿਰ ਥਾਣੇ 'ਚ ਹੈਂਡ ਗ੍ਰੇਨੇਡ ਸੁੱਟਣ ਦਾ ਮਾਮਲਾ ਸਾਹਮਣੇ ਆਇਆ। ਹਾਲਾਂਕਿ ਕਿਸੇ ਪੁਲਿਸ ਅਧਿਕਾਰੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਜੱਗੂ ਭਗਵਾਨਪੁਰੀਆ ਗੈਂਗ ਦਾ ਮੈਂਬਰ ਗ੍ਰਿਫ਼ਤਾਰ, 6 ਪਿਸਤੌਲ, 10 ਕਾਰਤੂਸ ਬਰਾਮਦ, ਬਣਾ ਰਿਹਾ ਸੀ ਖਤਰਨਾਕ ਯੋਜਨਾ...
ਜੱਗੂ ਭਗਵਾਨਪੁਰੀਆ ਗੈਂਗ ਦਾ ਮੈਂਬਰ ਗ੍ਰਿਫ਼ਤਾਰ, 6 ਪਿਸਤੌਲ, 10 ਕਾਰਤੂਸ ਬਰਾਮਦ, ਬਣਾ ਰਿਹਾ ਸੀ ਖਤਰਨਾਕ ਯੋਜਨਾ...
Punjab News: ਪੰਜਾਬ ਦਾ ਇਹ ਮਸ਼ਹੂਰ ਮੈਰਿਜ ਪੈਲੇਸ ਹੋਇਆ ਬੰਦ! ਚੱਲਦੇ ਸਮਾਗਮ 'ਚ ਪਈਆਂ ਭਾਜੜਾਂ; ਜਾਣੋ ਮਾਮਲਾ...
Punjab News: ਪੰਜਾਬ ਦਾ ਇਹ ਮਸ਼ਹੂਰ ਮੈਰਿਜ ਪੈਲੇਸ ਹੋਇਆ ਬੰਦ! ਚੱਲਦੇ ਸਮਾਗਮ 'ਚ ਪਈਆਂ ਭਾਜੜਾਂ; ਜਾਣੋ ਮਾਮਲਾ...
Punjab News: ਪੰਜਾਬ ਪੁਲਿਸ ਦੇ ਕਾਂਸਟੇਬਲ ਦੀ ਡਿਊਟੀ ਦੌਰਾਨ ਮੌਤ, ਬਾਈਕ 'ਤੇ ਜਾਂਦੇ ਨੂੰ ਆਇਆ ਹਾਰਟ ਅਟੈਕ, ਫਿਰ...
Punjab News: ਪੰਜਾਬ ਪੁਲਿਸ ਦੇ ਕਾਂਸਟੇਬਲ ਦੀ ਡਿਊਟੀ ਦੌਰਾਨ ਮੌਤ, ਬਾਈਕ 'ਤੇ ਜਾਂਦੇ ਨੂੰ ਆਇਆ ਹਾਰਟ ਅਟੈਕ, ਫਿਰ...
LPG Cylinder Price Hike: ਹੋਲੀ ਅਤੇ ਰਮਜ਼ਾਨ ਮਹੀਨੇ ਮਹਿੰਗਾ ਹੋਇਆ LPG ਸਿਲੰਡਰ, ਆਪਣੇ ਸ਼ਹਿਰ ਦੇ ਨਵੇਂ ਰੇਟ ਚੈੱਕ ਕਰੋ
ਹੋਲੀ ਅਤੇ ਰਮਜ਼ਾਨ ਮਹੀਨੇ ਮਹਿੰਗਾ ਹੋਇਆ LPG ਸਿਲੰਡਰ, ਆਪਣੇ ਸ਼ਹਿਰ ਦੇ ਨਵੇਂ ਰੇਟ ਚੈੱਕ ਕਰੋ
Advertisement
ABP Premium

ਵੀਡੀਓਜ਼

ਡੱਲੇਵਾਲ ਦਾ ਸਰੀਰ ਨਹੀਂ ਦੇ ਰਿਹਾ ਸਾਥ! ਲਗਾਤਾਰ ਬਿਮਾਰ ਚੱਲ ਰਹੇ ਕਿਸਾਨ ਆਗੂਗਿਆਨੀ ਰਘਵੀਰ ਸਿੰਘ ਕਰਨਗੇ ਧਾਮੀ ਨਾਲ ਮੁਲਾਕਾਤਨਸ਼ਾ ਦੀ ਸ਼ੁਰੂਆਤ BJP ਤੇ ਅਕਾਲੀਆਂ ਨੇ ਕੀਤੀ  'ਆਪ' ਕਰੇਗੀ ਅੰਤ!ਨਸ਼ਿਆਂ ਖ਼ਿਲਾਫ਼ CM ਮਾਨ ਦਾ ਵੱਡਾ ਐਕਸ਼ਨ!   ਜ਼ਿਲ੍ਹਿਆਂ ਦੇ DC ਅਤੇ SSP ਨਾਲ  ਮੀਟਿੰਗ,

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਜੱਗੂ ਭਗਵਾਨਪੁਰੀਆ ਗੈਂਗ ਦਾ ਮੈਂਬਰ ਗ੍ਰਿਫ਼ਤਾਰ, 6 ਪਿਸਤੌਲ, 10 ਕਾਰਤੂਸ ਬਰਾਮਦ, ਬਣਾ ਰਿਹਾ ਸੀ ਖਤਰਨਾਕ ਯੋਜਨਾ...
ਜੱਗੂ ਭਗਵਾਨਪੁਰੀਆ ਗੈਂਗ ਦਾ ਮੈਂਬਰ ਗ੍ਰਿਫ਼ਤਾਰ, 6 ਪਿਸਤੌਲ, 10 ਕਾਰਤੂਸ ਬਰਾਮਦ, ਬਣਾ ਰਿਹਾ ਸੀ ਖਤਰਨਾਕ ਯੋਜਨਾ...
Punjab News: ਪੰਜਾਬ ਦਾ ਇਹ ਮਸ਼ਹੂਰ ਮੈਰਿਜ ਪੈਲੇਸ ਹੋਇਆ ਬੰਦ! ਚੱਲਦੇ ਸਮਾਗਮ 'ਚ ਪਈਆਂ ਭਾਜੜਾਂ; ਜਾਣੋ ਮਾਮਲਾ...
Punjab News: ਪੰਜਾਬ ਦਾ ਇਹ ਮਸ਼ਹੂਰ ਮੈਰਿਜ ਪੈਲੇਸ ਹੋਇਆ ਬੰਦ! ਚੱਲਦੇ ਸਮਾਗਮ 'ਚ ਪਈਆਂ ਭਾਜੜਾਂ; ਜਾਣੋ ਮਾਮਲਾ...
Punjab News: ਪੰਜਾਬ ਪੁਲਿਸ ਦੇ ਕਾਂਸਟੇਬਲ ਦੀ ਡਿਊਟੀ ਦੌਰਾਨ ਮੌਤ, ਬਾਈਕ 'ਤੇ ਜਾਂਦੇ ਨੂੰ ਆਇਆ ਹਾਰਟ ਅਟੈਕ, ਫਿਰ...
Punjab News: ਪੰਜਾਬ ਪੁਲਿਸ ਦੇ ਕਾਂਸਟੇਬਲ ਦੀ ਡਿਊਟੀ ਦੌਰਾਨ ਮੌਤ, ਬਾਈਕ 'ਤੇ ਜਾਂਦੇ ਨੂੰ ਆਇਆ ਹਾਰਟ ਅਟੈਕ, ਫਿਰ...
LPG Cylinder Price Hike: ਹੋਲੀ ਅਤੇ ਰਮਜ਼ਾਨ ਮਹੀਨੇ ਮਹਿੰਗਾ ਹੋਇਆ LPG ਸਿਲੰਡਰ, ਆਪਣੇ ਸ਼ਹਿਰ ਦੇ ਨਵੇਂ ਰੇਟ ਚੈੱਕ ਕਰੋ
ਹੋਲੀ ਅਤੇ ਰਮਜ਼ਾਨ ਮਹੀਨੇ ਮਹਿੰਗਾ ਹੋਇਆ LPG ਸਿਲੰਡਰ, ਆਪਣੇ ਸ਼ਹਿਰ ਦੇ ਨਵੇਂ ਰੇਟ ਚੈੱਕ ਕਰੋ
Punjab News: ਪੰਜਾਬ 'ਚ ਇਹ ਦੁਕਾਨਾਂ 2 ਦਿਨ ਰਹਿਣਗੀਆਂ ਬੰਦ, ਜਾਣੋ ਕਦੋਂ ਅਤੇ ਕਿਉਂ...?
Punjab News: ਪੰਜਾਬ 'ਚ ਇਹ ਦੁਕਾਨਾਂ 2 ਦਿਨ ਰਹਿਣਗੀਆਂ ਬੰਦ, ਜਾਣੋ ਕਦੋਂ ਅਤੇ ਕਿਉਂ...?
ਕਦੋਂ ਦਿਖੇਗਾ ਰਮਜ਼ਾਨ ਦਾ ਚੰਦ? 1 ਜਾਂ 2 ਮਾਰਚ ਨੂੰ ਕਦੋਂ ਰੱਖਿਆ ਜਾਵੇਗਾ ਰੋਜ਼ਾ
ਕਦੋਂ ਦਿਖੇਗਾ ਰਮਜ਼ਾਨ ਦਾ ਚੰਦ? 1 ਜਾਂ 2 ਮਾਰਚ ਨੂੰ ਕਦੋਂ ਰੱਖਿਆ ਜਾਵੇਗਾ ਰੋਜ਼ਾ
ਡੇਰਾ ਬਿਆਸ ਦੀ ਸੰਗਤ ਲਈ ਜ਼ਰੂਰੀ ਖ਼ਬਰ, ਬਦਲਿਆ ਸਮਾਂ, ਜਾਣੋ ਨਵਾਂ Time
ਡੇਰਾ ਬਿਆਸ ਦੀ ਸੰਗਤ ਲਈ ਜ਼ਰੂਰੀ ਖ਼ਬਰ, ਬਦਲਿਆ ਸਮਾਂ, ਜਾਣੋ ਨਵਾਂ Time
ਕੁੱਲੂ ਜਾਣ ਵਾਲੇ ਹੋ ਜਾਣ ਸਾਵਧਾਨ! ਹੜ੍ਹ ਵਰਗੇ ਹਾਲਾਤ, ਤਬਾਹੀ ਦੀਆਂ ਡਰਾਉਣ ਵਾਲੀਆਂ ਤਸਵੀਰਾਂ
ਕੁੱਲੂ ਜਾਣ ਵਾਲੇ ਹੋ ਜਾਣ ਸਾਵਧਾਨ! ਹੜ੍ਹ ਵਰਗੇ ਹਾਲਾਤ, ਤਬਾਹੀ ਦੀਆਂ ਡਰਾਉਣ ਵਾਲੀਆਂ ਤਸਵੀਰਾਂ
Embed widget