Karan Aujla Post: ਪੰਜਾਬੀ ਗਾਇਕ ਕਰਨ ਔਜਲਾ ਅਕਸਰ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਬਣੇ ਰਹਿੰਦੇ ਹਨ। ਗਾਇਕ ਹਾਲ ਹੀ 'ਚ ਆਪਣੇ ਲੰਬੇ ਸਮੇਂ ਦੀ ਗਰਲ ਫਰੈਂਡ ਪਲਕ ਨਾਲ ਵਿਆਹ ਦੇ ਬੰਧਨ ਵਿੱਚ ਬੱਝਿਆ ਸੀ। ਇਸ ਤੋਂ ਇਲਾਵਾ ਉਹ ਆਪਣੀ ਈਪੀ 'ਫੋਰ ਯੂ' ਕਰਕੇ ਵੀ ਖੂਬ ਸੁਰਖੀਆਂ ਬਟੋਰ ਰਿਹਾ ਹੈ।
ਹਾਲ ਹੀ 'ਚ ਕਰਨ ਔਜਲਾ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ 'ਚ ਗਾਇਕ ਕਾਫੀ ਨਾਰਾਜ਼ ਨਜ਼ਰ ਆ ਰਿਹਾ ਹੈ। ਉਸ ਨੇ ਪੋਸਟ 'ਚ ਕਾਪੀ ਰਾਈਟ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਖੁੱਲ੍ਹੀ ਚੇਤਾਵਨੀ ਦਿੱਤੀ ਅਤੇ ਨਾਲ ਹੀ ਕਾਨੂੰਨੀ ਕਾਰਵਾਈ ਦੀ ਗੱਲ ਵੀ ਕਹੀ।
ਕਰਨ ਔਜਲਾ ਨੇ ਆਪਣੀ ਲੰਬੀ ਚੌੜੀ ਪੋਸਟ ਵਿੱਚ ਕਿਹਾ, 'ਅਸੀਂ ਕਰਨ ਔਜਲਾ ਮਿਊਜ਼ਿਕ ਤੇ ਰੇਹਾਨ ਰਿਕਾਡਰਜ਼ ਕੰਪਨੀ ਤੁਹਾਡੇ ਮਨੋਰੰਜਨ ਲਈ ਸਖਤ ਮੇਹਨਤ ਕਰਕੇ ਵਧੀਆ ਗੀਤ ਬਣਾਉਂਦੇ ਹਾਂ। ਹੁਣ ਅਸੀਂ ਇਹ ਦੇਖਿਆ ਹੈ ਕਿ ਕਈ ਲੋਕ ਸਾਡੇ ਗੀਤਾਂ ਨੂੰ ਸਾਡੀ ਪਰਮਿਸ਼ਨ ਤੋਂ ਬਗੈਰ ਹੀ ਆਪਣੇ ਨਿੱਜੀ ਯੂਟਿਊਬ ਚੈਨਲਾਂ 'ਤੇ ਆਪਣੇ ਫਾਇਦੇ ਲਈ ਰੀ-ਅਪਲੋਡ ਕਰ ਰਹੇ ਹਨ। ਸਾਡੀ ਨਿਮਰ ਬੇਨਤੀ ਹੈ ਕਿ ਇਹ ਸਭ ਕਰਨਾ ਬੰਦ ਕਰ ਦਿਓ। ਕਿਉਂਕਿ ਇਹ ਕਾਪੀਰਾਈਟ ਕਾਨੂੰਨ ਦੀ ਸਿੱਧੀ ਉਲੰਘਣਾ ਹੈ। ਜੇ ਤੁਸੀਂ ਸਾਡੀ ਇਜਾਜ਼ਤ ਤੋਂ ਬਿਨਾਂ ਸਾਡਾ ਕੋਈ ਵੀ ਕੰਟੈਂਟ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਅਪਲੋਡ ਕਰਦੇ ਹੋ ਤਾਂ ਸਾਡੇ ਕੋਲ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦਾ ਵੀ ਅਧਿਕਾਰ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੀ ਗੱਲ ਨੂੰ ਸਮਝੋਗੇ। ਅਸੀਂ ਭਵਿੱਖ 'ਚ ਵੀ ਤੁਹਾਡਾ ਬੇਹਤਰੀਨ ਤਰੀਕੇ ਨਾਲ ਮਨੋਰੰਜਨ ਕਰਨ ਲਈ ਵਚਨਬੱਧ ਹਾਂ।' ਦੇਖੋ ਔਜਲਾ ਦੀ ਇਹ ਪੋਸਟ:
ਕਾਬਿਲੇਗ਼ੌਰ ਹੈ ਕਿ ਕਰਨ ਔਜਲਾ ਪੰਜਾਬੀ ਇੰਡਸਟਰੀ ਦਾ ਟੌਪ ਗਾਇਕ ਹੈ। ਉਸ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ।