ਚੰਡੀਗੜ੍ਹ: ਹੋਲੀ ਦੇ ਮੌਕੇ ਜਿੱਥੇ ਪੂਰੇ ਦੇਸ਼ 'ਚ ਰੰਗਾਂ ਦਾ ਤਿਉਹਾਰ ਮਨਾਇਆ ਜਾਂਦਾ ਹੈ, ਉੱਥੇ ਸੈਲੀਬ੍ਰਿਟੀ ਵੀ ਹੋਲੀ ਨੂੰ ਲੈ ਕੇ ਬਹੁਤ ਉਤਸ਼ਾਹਤ ਹਨ। ਇਹੋ ਜਿਹੀ ਐਕਸਾਈਟਮੈਂਟ ਪੰਜਾਵੀ ਸਿੰਗਰ ਮਿਸ ਪੂਜਾ 'ਚ ਵੀ ਵੇਖਂ ਨੂੰ ਮਿਲੀ। ਉਸ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ।

ਵੀਡੀਓ ਨੂੰ ਮਿਸ ਪੂਜਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਸ਼ੇਅਰ ਕੀਤਾ ਹੈ। ਵੀਡੀਓ 'ਚ ਮਿਸ ਪੂਜਾ ਹੋਲੀ ਦੇ ਸਭ ਤੋਂ ਮਸ਼ਹੂਰ ਗਾਣੇ 'ਰੰਗ ਬਰਸੇ ਭੀਗੇ ਚੂਨਰ ਵਾਲੀ' 'ਤੇ ਡਾਂਸ ਕਰਦੀ ਦਿਖਾਈ ਦੇ ਰਹੀ ਹੈ। ਉਸੇ ਸਮੇਂ ਐਪ ਦੁਆਰਾ ਉਸਦੇ ਚਿਹਰੇ 'ਤੇ ਅਚਾਨਕ ਰੰਗ ਵੀ ਲੱਗ ਜਾਂਦੇ ਹਨ। ਵੀਡੀਓ ਸ਼ੇਅਰ ਕਰਦੇ ਹੋਏ ਮਿਸ ਪੂਜਾ ਨੇ ਕੈਪਸ਼ਨ 'ਚ ਲਿਖਿਆ, "ਹੈਲੀ ਹੋਲੀ, ਤਿਉਹਾਰ ਮਨਾਓ ਅਤੇ ਅਨੰਦ ਲਓ ਪਰ ਕ੍ਰਿਪਾ ਕਰਕੇ ਸੁਰੱਖਿਅਤ ਰਹੋ।" ਪੂਜਾ ਦੇ ਇਸ ਵੀਡੀਓ 'ਤੇ ਫੈਨਸ ਕਾਫੀ ਰੀਐਕਸ਼ਨ ਦੇ ਰਹੇ ਹਨ।


ਗਾਇਕਾ ਮਿਸ ਪੂਜਾ ਨੇ ਆਪਣੇ ਗਾਣਿਆਂ ਦੇ ਕੈਰੀਅਰ ਦੀ ਸ਼ੁਰੂਆਤ ਪੰਜਾਬੀ ਗੀਤਾਂ ਨਾਲ ਕੀਤੀ ਸੀ। ਉਸ ਨੇ ਬਾਲੀਵੁੱਡ ਵਿੱਚ ਕਈ ਸੁਪਰਹਿੱਟ ਗਾਣੇ ਵੀ ਗਾਏ ਹਨ। ਇਨ੍ਹਾਂ ਵਿੱਚ ਫ਼ਿਲਮ ‘ਕਾਕਟੇਲ’ ਦਾ ‘ਸੈਕਿੰਡ ਹੈਂਡ ਜਵਾਨੀ’, ‘ਹਾਸਫੁੱਲ 3’ ਦਾ ‘ਮਲਾਲਮਲ’ ਸ਼ਾਮਲ ਹੈ।