Miss Pooja Video: ਪੰਜਾਬੀ ਸਿੰਗਰ ਮਿਸ ਪੂਜਾ ਨੇ ਤਾਜ਼ਾ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਹੈ, ਜਿਸ ਨੂੰ ਉਨ੍ਹਾਂ ਦੇ ਫ਼ੈਨਜ਼ ਖੂਬ ਪਸੰਦ ਕਰ ਰਹੇ ਹਨ। ਇਸ ਵੀਡੀਓ `ਚ ਮਿਸ ਪੂਜਾ ਆਪਣੇ ਰਿਸ਼ਤੇਦਾਰਾਂ ਤੇ ਤਿੱਖੇ ਤੰਜ ਕੱਸਦੀ ਨਜ਼ਰ ਆ ਰਹੀ ਹੈ। 


ਮਿਸ ਪੂਜਾ ਨੇ ਵੀਡੀਓ ਰਾਹੀਂ ਆਪਣੇ ਰਿਸ਼ਤੇਦਾਰਾਂ ਤੇ ਚੁਟਕੀ ਲਈ ਹੈ। ਉਹ ਵੀਡੀਓ `ਚ ਲਿਪ ਸਿੰਕਿੰਗ ਕਰ ਰਹੀ ਹੈ। ਉਹ ਵੀਡੀਓ `ਚ ਕਹਿੰਦੀ ਨਜ਼ਰ ਆ ਰਹੀ ਹੈ, "ਮੇਰੇ ਰਿਸ਼ਤੇਦਾਰਾਂ ਨੇ ਮੈਨੂੰ ਐਡ ਕੀਤਾ ਹੋਇਆ ਹੈ, ਟਿਕ ਟੌਕ ਤੇ ਅਤੇ ਇੰਸਟਾਗ੍ਰਾਮ ਤੇ। ਨਾ ਤਾਂ ਕਦੇ ਕਿਸੇ ਪੋਸਟ ਨੂੰ ਲਾਈਕ ਕਰਦੇ ਆ ਨਾ ਕਮੈਂਟ ਕਰਦੇ ਆ, ਜਸਟ ਇਹ ਦੇਖਦੇ ਰਹਿੰਦੇ ਆ ਵੀ ਇਹ ਕਰਦੀ ਕੀ ਆ।" ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਮਿਸ ਪੂਜਾ ਨੇ ਕੈਪਸ਼ਨ `ਚ ਫ਼ੈਨਜ਼ ਨੂੰ ਸਵਾਲ ਪੁੱਛਿਆ, "ਤੇ ਤੁਹਾਡੇ ਰਿਸ਼ਤੇਦਾਰ ਕਿਹੋ ਜਿਹੇ ਨੇ?"









ਇਸ ਵੀਡੀਓ ਤੇ ਉਨ੍ਹਾਂ ਦੇ ਪ੍ਰਸ਼ੰਸਕ ਖੂਬ ਲੋਟ ਪੋਟ ਹੋ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, "ਸਭ ਪਾਸੇ ਇਹੀ ਹਾਲ ਆ।" ਇੱਕ ਹੋਰ ਯੂਜ਼ਰ ਨੇ ਲਿਖਿਆ, "ਕੋਈ ਨੀ ਅਸੀਂ ਤਾਂ ਕਰਦੇ ਆ ਲਾਈਕ ਕਮੈਂਟ, ਸਾਡਾ ਵੀ ਇਹੀ ਹਾਲ ਆ।" ਸੋਸ਼ਲ ਮੀਡੀਆ ਤੇ ਮਿਸ ਪੂਜਾ ਦੇ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।


ਕਾਬਿਲੇਗ਼ੌਰ ਹੈ ਕਿ ਮਿਸ ਪੂਜਾ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾ ਰਹੀ ਹੈ। ਉਨ੍ਹਾਂ ਨੇ ਆਪਣੇ ਗਾਇਕੀ ਦੇ ਕਰੀਅਰ `ਚ ਇੰਡਸਟਰੀ ਨੂੰ ਜ਼ਬਰਦਸਤ ਹਿੱਟ ਗੀਤ ਦਿੱਤੇ ਹਨ। ਮਿਸ ਪੂਜਾ ਫ਼ਿਲਹਾਲ ਇੰਡਸਟਰੀ `ਚ ਐਕਟਿਵ ਨਹੀਂ ਹੈ। ਉਹ ਵਿਆਹ ਕਰਵਾ ਕੇ ਕੈਨੇਡਾ `ਚ ਸੈਟਲ ਹੋ ਗਈ ਹੈ।