Parmish Verma: ਪਰਮੀਸ਼ ਵਰਮਾ ਨੇ ਖਰੀਦੀ ਕਰੋੜਾਂ ਦੀ ਸ਼ਾਨਦਾਰ ਮਰਸਡੀਜ਼ ਕਾਰ, ਵੀਡੀਓ ਸ਼ੇਅਰ ਕਰ ਬੋਲੇ- ਮੇਹਨਤਾਂ ਦਾ ਮੁੱਲ ਪੈਂਦਾ ਰਹੇ
Parmish Verma New Car: ਪਰਮੀਸ਼ ਵਰਮਾ ਨੂੰ ਲੈਕੇ ਇੱਕ ਅਪਡੇਟ ਸਾਹਮਣੇ ਆ ਰਹੀ ਹੈ। ਪਰਮੀਸ਼ ਵਰਮਾ ਨੇ ਮਰਸਡੀਜ਼ ਬੈਂਸ ਦੀ ਜੀ ਸੀਰੀਜ਼ ਦੀ ਸ਼ਾਨਦਾਰ ਕਾਰ ਖਰੀਦੀ ਹੈ। ਜਿਸ ਦੀ ਵੀਡੀਓ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ
Parmish Verma New Car: ਪੰਜਾਬੀ ਸਿੰਗਰ ਪਰਮੀਸ਼ ਵਰਮਾ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਹਾਲ ਹੀ 'ਚ ਗਾਇਕ ਦਾ ਗੀਤ 'ਨੋ ਰੀਜ਼ਨ' ਰਿਲੀਜ਼ ਹੋਇਆ ਹੈ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਇਸ ਆਲੀਸ਼ਾਨ ਘਰ 'ਚ ਰਹਿੰਦੇ ਹਨ ਸਤਿੰਦਰ ਸਰਤਾਜ, ਗਾਇਕ ਨੇ ਦਿਖਾਈ ਆਪਣੇ ਘਰ ਦੀ ਝਲਕ
ਹਾਲ ਹੀ 'ਚ ਪਰਮੀਸ਼ ਵਰਮਾ ਨੂੰ ਲੈਕੇ ਇੱਕ ਅਪਡੇਟ ਸਾਹਮਣੇ ਆ ਰਹੀ ਹੈ। ਪਰਮੀਸ਼ ਵਰਮਾ ਨੇ ਮਰਸਡੀਜ਼ ਬੈਂਸ ਦੀ ਜੀ ਸੀਰੀਜ਼ ਦੀ ਸ਼ਾਨਦਾਰ ਕਾਰ ਖਰੀਦੀ ਹੈ। ਜਿਸ ਦੀ ਵੀਡੀਓ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਪਰਮੀਸ਼ ਵਰਮਾ ਆਪਣੀ ਕਾਰ ਨੂੰ ਲੈਕੇ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਇਹੀ ਨਹੀਂ ਪਰਮੀਸ਼ ਆਪਣੀ ਨਵੀਂ ਕਾਰ ਲੈਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਗੁਰੂਘਰ ਵੀ ਗਏ। ਉਨ੍ਹਾਂ ਨੇ ਇਹ ਵੀਡੀਓ ਸ਼ੇਅਰ ਕਰਦਿਆਂ ਕਿਹਾ, 'ਵਾਹਿਗੁਰੂ ਮੇਹਰ ਕਰੇ, ਰੱਬ ਸਭ ਦੇ ਸੁਪਨੇ ਪੂਰੇ ਕਰੇ। ਮੇਹਨਤਾਂ ਦਾ ਮੁੱਲ ਪੈਂਦਾ ਰਹੇ। ਰੱਬ ਜੀ ਤੇ ਮੇਰੇ ਫੈਨਜ਼ ਦਾ ਧੰਨਵਾਦ।' ਪਰਮੀਸ਼ ਵਰਮਾ ਦੀ ਇਹ ਵੀਡੀਓ ਹੁਣ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ। ਪਰਮੀਸ਼ ਦੇ ਫੈਨਜ਼ ਤੇ ਉਨ੍ਹਾਂ ਦੇ ਦੋਸਤ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਵਧਾਈਆਂ ਦੇ ਰਹੇ ਹਨ।
View this post on Instagram
ਕਰੋੜਾਂ 'ਚ ਹੈ ਪਰਮੀਸ਼ ਵਰਮਾ ਦੀ ਕਾਰ ਦੀ ਕੀਮਤ
ਦੱਸ ਦਈਏ ਕਿ ਮਰਸਡੀਜ਼ ਦੁਨੀਆ ਦੇ ਸਭ ਤੋਂ ਮਹਿੰਗੇ ਕਾਰ ਬਰਾਂਡਜ਼ ਵਿੱਚੋਂ ਇੱਕ ਹੈ। ਪਰਮੀਸ਼ ਨੇ ਮਰਸਡੀਜ਼ ਦੀ ਏਐਮਜੀ ਜੀ 63 ਮਾਡਲ ਦੀ ਕਾਰ ਖਰੀਦੀ ਹੈ ਮਰਸਡੀਜ਼ ਦੇ ਕਿਸੇ ਵੀ ਜੀ ਮਾਡਲ ਦੀ ਕੀਮਤ ਡੇਢ ਕਰੋੜ ਤੋਂ ਹੀ ਸ਼ੁਰੂ ਹੁੰਦੀ ਹੈ। ਜਿਹੜੇ ਮਾਡਲ ਦੀ ਕਾਰ ਪਰਮੀਸ਼ ਨੇ ਖਰੀਦੀ ਹੈ, ਉਸ ਦੀ ਕੀਮਤ 2.45 ਕਰੋੜ ਰੁਪਏ ਹੈ।
ਕਾਬਿਲੇਗ਼ੌਰ ਹੈ ਕਿ ਪਰਮੀਸ਼ ਵਰਮਾ ਦਾ ਹਾਲ ਹੀ 'ਚ ਗਾਣਾ 'ਨੋ ਰੀਜ਼ਨ' ਰਿਲੀਜ਼ ਹੋਇਆ ਸੀ, ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਪਰਮੀਸ਼ ਵਰਮਾ ਦੀ ਪਰਸਨਲ ਲਾਈਫ ਬਾਰੇ ਗੱਲ ਕੀਤੀ ਜਾਏ ਤਾਂ ਉਹ ਪਿਛਲੇ ਸਾਲ ਇੱਕ ਧੀ ਦੇ ਪਿਤਾ ਬਣੇ ਹਨ। ਪਿਛਲੇ ਸਾਲ ਹੀ ਪਰਮੀਸ਼ ਸ਼ੈਰੀ ਮਾਨ ਨਾਲ ਝਗੜੇ ਨੂੰ ਲੈਕੇ ਕਾਫੀ ਵਿਵਾਦਾਂ ;'ਚ ਵੀ ਰਹੇ ਸੀ। ਦੋਵਾਂ ਨੇ ਇੱਕ ਦੂਜੇ ਦੇ ਖਿਲਾਫ ਸੋਸ਼ਲ ਮੀਡੀਆ 'ਤੇ ਰੱਜ ਕੇ ਭੜਾਸ ਕੱਢੀ ਸੀ। ਜਦਕਿ ਕਿਸੇ ਸਮੇਂ ਇਹ ਦੋਵੇਂ ਬੈਸਟ ਫਰੈਂਡ ਹੁੰਦੇ ਸੀ।
ਇਹ ਵੀ ਪੜ੍ਹੋ: ਦੇਖੋ ਸੁਪਰਹਿੱਟ ਪੰਜਾਬੀ ਗਾਣਿਆਂ ਦੇ ਘਟੀਆ ਹਿੰਦੀ ਰੀਮੇਕ, ਜੋ ਹੋਏ ਬੁਰੀ ਤਰ੍ਹਾਂ ਫਲਾਪ