Parmish Verma Video: ਪਰਮੀਸ਼ ਵਰਮਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ 'ਚ ਪਰਮੀਸ਼ ਨੇ ਢਾਈ ਕਰੋੜ ਦੀ ਬਿਲਕੁਲ ਮਰਡੀਜ਼ ਬੈਂਜ਼ ਜੀ ਵੈਗਨ ਕਾਰ ਖਰੀਦੀ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ। 


ਬੀਤੇ ਦਿਨ ਪਰਮੀਸ਼ ਵਰਮਾ ਤੇ ਉਨ੍ਹਾਂ ਦੀ ਨਵੀਂ ਕਾਰ ਦੀ ਕਾਫੀ ਜ਼ਿਆਦਾ ਚਰਚਾ ਹੋਈ। ਦੱਸ ਦਈਏ ਕਿ ਪਰਮੀਸ਼ ਵਰਮਾ ਦੀ ਇਸ ਨਵੀਂ ਕਾਰ ਦੀ ਕੀਮਤ ਢਾਈ ਕਰੋੜ ਰੁਪਏ ਦੇ ਕਰੀਬ ਹੈ।


ਇਹ ਵੀ ਪੜ੍ਹੋ: ਅੰਮ੍ਰਿਤ ਮਾਨ ਵਿਵਾਦ ਤੋਂ ਬਾਅਦ ਪਹਿਲੀ ਵਾਰ ਨਿਕਲਿਆ ਬਾਹਰ, ਜ਼ਬਰਦਸਤ ਸਕਿਉਰਟੀ ਨਾਲ ਘਿਰਿਆ ਆਇਆ ਨਜ਼ਰ


ਹੁਣ ਪਰਮੀਸ਼ ਵਰਮਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਪਰਮੀਸ਼ ਆਪਣੀਆਂ ਕਾਰਾਂ ਨੂੰ ਸੜਕਾਂ 'ਤੇ ਭਜਾਉਂਦੇ ਨਜ਼ਰ ਆ ਰਹੇ ਹਨ। ਪਰਮੀਸ਼ ਵਰਮਾ ਆਪਣੀ ਲਾਲ ਰੰਗ ਦੀ ਜੀਪ 'ਤੇ ਨਜ਼ਰ ਆ ਰਹੇ ਹਨ, ਜਦਕਿ ਪਰਮੀਸ਼ ਦੀ ਨਵੀਂ ਕਾਰ 'ਚ ਉਸ ਦਾ ਭਰਾ ਸਵਾਰ ਹੈ। ਇਸ ਵੀਡੀਓ ਨੂੰ ਪੰਜਾਬੀ ਗਾਇਕ ਲਾਡੀ ਚਾਹਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। 









ਕਾਬਿਲੇਗ਼ੌਰ ਹੈ ਕਿ ਬੀਤੇ ਦਿਨ ਪਰਮੀਸ਼ ਵਰਮਾ ਨੇ ਮਰਸਡੀਜ਼ ਦੀ ਨਵੀਂ ਕਾਰ ਖਰੀਦੀ ਸੀ। ਇਸ ਦੀਆਂ ਤਸਵੀਰਾਂ ਕਾਫੀ ਵਾਇਰਲ ਹੋਈਆਂ ਸੀ। ਜੇ ਪਰਮੀਸ਼ ਵਰਮਾ ਦੇ ਵਰਕਫਰੰਟ ਦੀ ਗੱਲ ਕੀਤੀ ਜਾਏ ਤਾਂ ਗਾਇਕ ਦਾ ਗਾਣਾ 'ਨੋ ਰੀਜ਼ਨ' ਹਾਲ ਹੀ 'ਚ ਰਿਲੀਜ਼ ਹੋਇਆ ਹੈ। ਇਹ ਗਾਣਾ ਲੋਕਾਂ ਨੂੰ ਕਾਫੀ ਜ਼ਿਆਦਾ ਪਸੰਦ ਆ ਰਿਹਾ ਹੈ। ਇਸ ਦੇ ਨਾਲ ਨਾਲ ਪਰਮੀਸ਼ ਵਰਮਾ ਪਿਛਲੇ ਸਾਲ ਧੀ ਦੇ ਪਿਤਾ ਵੀ ਬਣੇ ਹਨ। ਉਹ ਅਕਸਰ ਆਪਣੀ ਧੀ ਸਦਾ ਕੌਰ ਨਾਲ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ। ਫਿਲਹਾਲ ਪਰਮੀਸ਼ ਨੇ ਆਪਣੀ ਲਾਡਲੀ ਧੀ ਦਾ ਚਿਹਰਾ ਨਹੀਂ ਦਿਖਾਇਆ ਹੈ।


ਇਹ ਵੀ ਪੜ੍ਹੋ: ਸਲਮਾਨ ਖਾਨ ਬਾਲੀਵੁੱਡ ਦੇ ਸਭ ਤੋਂ ਦਰਿਆਦਿਲ ਐਕਟਰ, ਕਮਾਈ ਦਾ 90 ਫੀਸਦੀ ਹਿੱਸਾ ਕਰਦੇ ਦਾਨ, 10 ਪਰਸੈਂਟ ਖੁਦ ਰੱਖਦੇ