AP Dhillon: ਏਪੀ ਢਿੱਲੋਂ ਨੇ ਰਚਿਆ ਇਤਿਹਾਸ, ਕੈਨੇਡਾ ਦੇ ਜੂਨੋ ਐਵਾਰਡਜ਼ 'ਚ ਪਰਫਾਰਮ ਕਰਨ ਵਾਲੇ ਪਹਿਲੇ ਪੰਜਾਬੀ ਗਾਇਕ
AP Dhillon Live Performance At Juno Awards: ਜੂਨੋ ਐਵਾਰਡਜ਼ ਤੋਂ ਏਪੀ ਢਿੱਲੋਂ ਦੀ ਲਾਈਵ ਪਰਫਾਰਮੈਂਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਦੱਸ ਦਈਏ ਕਿ ਅਜਿਹੀ ਜਗ੍ਹਾ 'ਤੇ ਕਿਸੇ ਭਾਰਤੀ ਦਾ ਪਰਫਾਰਮ ਕਰਨਾ ਸੱਚਮੁੱਚ ਮਾਣ ਵਾਲੀ ਗਲ ਹੈ।
AP Dhillon Performance At Juno Awards: ਏਪੀ ਢਿੱਲੋਂ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਦੀ ਪੂਰੀ ਦੁਨੀਆ ਦੇ ਵਿਚ ਜ਼ਬਰਦਸਤ ਫੈਨ ਫਾਲੋਇੰਗ ਹੈ। 13 ਮਾਰਚ ਨੂੰ ਏਪੀ ਢਿੱਲੋਂ ਨੇ ਇਤਿਹਾਸ ਰਚ ਦਿੱਤਾ। ਉਸ ਨੇ ਕੈਨੇਡਾ ਦੇ ਜੂਨੋ ਐਵਾਰਡਜ਼ ਵਿੱਚ ਲਾਈਵ ਪਰਫਾਰਮੈਂਸ ਦਿੱਤੀ ਸੀ। ਪੂਰੀ ਦੁਨੀਆ 'ਚ ਵੱਸਦੇ ਪੰਜਾਬੀਆਂ ਦੇ ਲਈ ਇਹ ਬੇਹੱਦ ਮਾਣ ਵਾਲਾ ਪਲ ਸੀ। ਕਿਉਂਕਿ ਜੂਨੋ ਐਵਾਰਡਜ਼ ਕੈਨੇਡਾ ਦੇ ਸਭ ਤੋਂ ਵੱਡੇ ਐਵਾਰਡ ਫੰਕਸ਼ਨਜ਼ ਵਿਚੋਂ ਇੱਕ ਹੈ। ਇੱਥੇ ਕੈਨੇਡੀਅਨ ਕਲਾਕਾਰਾਂ ਨੂੰ ਸਨਮਾਨਤ ਕੀਤਾ ਜਾਂਦਾ ਹੈ ਅਤੇ ਅਜਿਹੀ ਜਗ੍ਹਾ 'ਤੇ ਕਿਸੇ ਭਾਰਤੀ ਦਾ ਪਰਫਾਰਮ ਕਰਨਾ ਸੱਚਮੁੱਚ ਮਾਣ ਵਾਲੀ ਗਲ ਹੈ। ਤੇ ਏਪੀ ਢਿੱਲੋਂ ਇੱਥੇ ਪਰਫਾਰਮ ਕਰਨ ਵਾਲੇ ਪਹਿਲੇ ਪੰਜਾਬੀ ਗਾਇਕ ਹਨ।
ਇਹ ਵੀ ਪੜ੍ਹੋ: ਸਤਿੰਦਰ ਸਰਤਾਜ ਦੀ ਐਲਬਮ 'ਸ਼ਾਇਰਾਨਾ ਸਰਤਾਜ' ਦੀ ਦੂਜਾ ਸ਼ਾਇਰੀ ਵੀਡੀਓ 'ਜੁਰਮ ਹੈ' ਰਿਲੀਜ਼, ਦੇਖੋ ਵੀਡੀਓ
ਜੂਨੋ ਐਵਾਰਡਜ਼ ਤੋਂ ਏਪੀ ਢਿੱਲੋਂ ਦੀ ਲਾਈਵ ਪਰਫਾਰਮੈਂਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਦੱਸ ਦਈਏ ਕਿ ਇਸ ਵੀਡੀਓ ਨੂੰ ਬਰਿੱਟ ਏਸ਼ੀਆ ਚੈਨਲ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਦੇਖੋ ਇਹ ਵੀਡੀਓ:
View this post on Instagram
ਦੂਜੇ ਪਾਸੇ, ਏਪੀ ਢਿੱਲੋਂ ਨੇ ਆਪਣੀ ਪਰਫਾਰਮੈਂਸ ਤੋਂ ਖੁਸ਼ੀ ਸੋਸ਼ਲ ਮੀਡੀਆ 'ਤੇ ਜ਼ਾਹਰ ਕੀਤੀ। ਉਸ ਨੇ ਐਵਾਰਡ ਫੰਕਸ਼ਨ ਤੋਂ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ। ਇਸ ਦੇ ਨਾਲ ਹੀ ਉਸ ਨੇ ਕੈਪਸ਼ਨ ਲਿਖੀ, 'ਮੈਂ ਜ਼ਿੰਮੇਵਾਰੀਆਂ ਨੂੰ ਕਦੇ ਵੀ ਹਲਕੇ 'ਚ ਨਹੀਂ ਲੈਂਦਾ। ਮੈਂ ਇਹ ਤੁਹਾਡੇ (ਫੈਨਜ਼) ਲਈ ਕਰਦਾ ਹਾਂ, ਮੈਂ ਇਹ ਸਾਡੇ ਲਈ ਕਰਦਾ ਹਾਂ।' ਦੇਖੋ ਢਿੱਲੋਂ ਦੀ ਪੋਸਟ;
View this post on Instagram
ਕਾਬਿਲੇਗ਼ੌਰ ਹੈ ਕਿ ਏਪੀ ਨੇ ਆਪਣੇ ਸਿੰਗਲ ਗੀਤਾਂ ਨਾਲ ਪ੍ਰਸਿੱਧੀ ਹਾਸਿਲ ਕੀਤੀ, ਜਿਸ ਵਿੱਚ 'ਐਕਸਕਿਊਜ਼', 'ਬ੍ਰਾਊਨ ਮੁੰਡੇ,' 'ਇਨਸੈਨ' ਅਤੇ 'ਸਮਰ ਹਾਈ' ਆਦਿ ਗੀਤ ਸ਼ਾਮਿਲ ਹਨ। ਗਾਇਕ ਨੇ 2019 ਵਿੱਚ ਆਪਣੇ ਪਾਵਰਪੈਕ ਟ੍ਰੈਕ 'ਫੇਕ' ਨਾਲ ਕੈਨੇਡੀਅਨ ਸੰਗੀਤ ਜਗਤ ਵਿੱਚ ਆਪਣੀ ਪਛਾਣ ਬਣਾਈ ਜੋ ਪੰਜਾਬੀ ਸੰਗੀਤ ਦੇ ਨਾਲ-ਨਾਲ ਪੌਪ, ਆਰ ਐਂਡ ਬੀ, ਅਤੇ ਹਿੱਪ-ਹੌਪ ਦਾ ਸੁਮੇਲ ਹੈ। ਫਿਲਹਾਲ ਏਪੀ ਢਿੱਲੋ ਇਸ ਅਵਾਰਡ ਸ਼ੋਅ ਪਰਫਾਰਮੈਂਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਫੈਨਜ਼ ਗਾਇਕ ਨੂੰ ਇਹ ਉਪਲਬਧੀ ਹਾਸਿਲ ਕਰਨ ਲਈ ਵਧਾਈਆਂ ਦੇ ਰਹੇ ਹਨ।