Satwinder Bitti Video: ਪੰਜਾਬੀ ਸਿੰਗਰ ਸਤਵਿੰਦਰ ਬਿੱਟੀ ਦੇ ਦੁਨੀਆ ਭਰ 'ਚ ਲੱਖਾਂ ਫੈਨਜ਼ ਹਨ। ਉਨ੍ਹਾਂ ਨੇ ਆਪਣੀ ਆਵਾਜ਼ ਦੇ ਜਾਦੂ ਨਾਲ ਸਭ ਨੂੰ ਆਪਣਾ ਕਾਇਲ ਕਰ ਲਿਆ ਹੈ। ਬਿੱਟੀ ਆਪਣੇ ਜ਼ਮਾਨੇ 'ਚ ਟੌਪ ਦੀ ਗਾਇਕਾ ਰਹੀ ਹੈ। ਉਨ੍ਹਾਂ ਨੇ ਆਪਣੇ ਗਾਇਕੀ ਦੇ ਕਰੀਅਰ ਵਿੱਚ ਇੰਡਸਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ। ਪਰ ਕੀ ਤੁਸੀਂ ਜਾਣਦੇ ਹੋ ਕਿ ਬਿੱਟੀ ਖੁਦ ਪੁਰਾਣੇ ਹਿੰਦੀ ਗਾਣਿਆਂ ਦੀ ਸ਼ੌਕੀਨ ਹੈ। ਇਸ ਦਾ ਪਤਾ ਉਨ੍ਹਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਦੇਖ ਕੇ ਲੱਗਦਾ ਹੈ। ਆਪਣੀ ਤਕਰੀਬਨ ਹਰ ਪੋਸਟ ਦੇ ਵਿੱਚ ਬਿੱਟੀ ਪੁਰਾਣੇ ਹਿੰਦੀ ਗਾਣੇ ਸ਼ੇਅਰ ਕਰਦੀ ਰਹਿੰਦੀ ਹੈ। ਦੇਖੋ ਬਿੱਟੀ ਦਾ ਇਹ ਤਾਜ਼ਾ ਵੀਡੀਓ:
ਲਤਾ ਮੰਗੇਸ਼ਕਰ ਬਿੱਟੀ ਦੀ ਮਨਪਸੰਦ ਗਾਇਕਾ ਹੈ। ਉਨ੍ਹਾਂ ਦੀਆਂ ਰੀਲਜ਼ ਦੇਖ ਕੇ ਤੁਸੀਂ ਵੀ ਇਸ ਗੱਲ ਦਾ ਅੰਦਾਜ਼ਾ ਲਗਾ ਸਕਦੇ ਹੋ।
ਕਾਬਿਲੇਗ਼ੌਰ ਹੈ ਕਿ ਬਿੱਟੀ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾ ਰਹੀ ਹੈ। ਉਨ੍ਹਾਂ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਦੀ ਝੋਲੀ 'ਚ ਅਨੇਕਾਂ ਹਿੱਟ ਗੀਤ ਪਾਏ ਹਨ। ਅੱਜ ਕੱਲ ਬਿੱਟੀ ਭਾਵੇਂ ਇੰਡਸਟਰੀ ਤੋਂ ਦੂਰ ਹੈ, ਪਰ ਉਹ ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਦਾ ਮਨੋਰੰਜਨ ਕਰਨਾ ਨਹੀਂ ਭੁੱਲਦੀ।
ਇਹ ਵੀ ਪੜ੍ਹੋ: ਸਿੰਮੀ ਚਾਹਲ ਆਪਣੀ ਮਾਂ ਨਾਲ ਮਸਤੀ ਕਰਦੀ ਆਈ ਨਜ਼ਰ, ਸ਼ੇਅਰ ਕੀਤੀ ਵੀਡੀਓ