Satwinder Bitti: ਪੰਜਾਬੀ ਗਾਇਕਾ ਸਤਵਿੰਦਰ ਬਿੱਟੀ ਨੇ ਬੱਚੇ ਨਾਲ ਤਸਵੀਰ ਕੀਤੀ ਸ਼ੇਅਰ, ਫ਼ੈਨਜ਼ ਦੇ ਰਹੇ ਵਧਾਈਆਂ
Satwinder Bitti Pic: ਸਤਵਿੰਦਰ ਬਿੱਟੀ ਨੇ ਇੱਕ ਹੋਰ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਇੱਕ ਬੱਚੇ ਨਾਲ ਨਜ਼ਰ ਆ ਰਹੀ ਹੈ। ਤਸਵੀਰ `ਚ ਗਾਇਕਾ ਨੇ ਬੱਚੇ ਨੂੰ ਗੋਦੀ ਚੁੱਕਿਆ ਹੋਇਆ ਹੈ
Punjabi Singer Satwinder Bitti Shares Throwback Picture With Her Son: ਪੰਜਾਬੀ ਗਾਇਕਾ ਸਤਵਿੰਦਰ ਬਿੱਟੀ ਆਪਣੇ ਸਮੇਂ `ਚ ਇੰਡਸਟਰੀ ਦੀ ਟੌਪ ਗਾਇਕਾ ਰਹੀ ਹੈ, ਪਰ ਇੰਨੀਂ ਦਿਨੀਂ ਉਹ ਇੰਡਸਟਰੀ ਤੌਂ ਦੂਰ ਹੈ। ਇਸ ਦੌਰਾਨ ਗਾਇਕਾ ਆਪਣਾ ਪੂਰਾ ਸਮਾਂ ਆਪਣੇ ਪਰਿਵਾਰ ਨੂੰ ਦੇ ਰਹੀ ਹੈ।
ਸਤਵਿੰਦਰ ਬਿੱਟੀ ਭਾਵੇਂ ਇੰਡਸਟਰੀ `ਚ ਐਕਟਿਵ ਨਹੀਂ ਹੈ, ਪਰ ਉਹ ਸੋਸ਼ਲ ਮੀਡੀਆ `ਤੇ ਆਪਣੇ ਫ਼ੈਨਜ਼ ਨਾਲ ਜੁੜੀ ਹੋਈ ਹੈ। ਸਤਵਿੰਦਰ ਬਿੱਟੀ ਨੇ ਇੱਕ ਹੋਰ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਇੱਕ ਬੱਚੇ ਨਾਲ ਨਜ਼ਰ ਆ ਰਹੀ ਹੈ। ਤਸਵੀਰ `ਚ ਗਾਇਕਾ ਨੇ ਬੱਚੇ ਨੂੰ ਗੋਦੀ ਚੁੱਕਿਆ ਹੋਇਆ ਹੈ। ਬਿੱਟੀ ਦੀ ਇਸ ਪੋਸਟ ਨੂੰ ਸੋਸ਼ਲ ਮੀਡੀਆ `ਤੇ ਖੂਬ ਪਸੰਦ ਕੀਤਾ ਰਿਹਾ ਹੈ। ਇਹੀ ਨਹੀਂ ਲੋਕਾਂ ਨੇ ਗਾਇਕਾ ਨੂੰ ਇਸ ਤਸਵੀਰ ਤੇ ਵਧਾਈਆਂ ਦੇਣੀਆਂ ਸ਼ੁਰੂ ਕਰ ਦਿਤੀਆਂ ਹਨ। ਇਸ ਦਾ ਪਤਾ ਉਨ੍ਹਾਂ ਦੀ ਇਸ ਪੋਸਟ ਤੇ ਕਮੈਂਟ ਦੇਖ ਕੇ ਲੱਗਦਾ ਹੈ। ਖੈਰ ਇਹ ਬੱਚਾ ਕੌਣ ਹੈ ਤੇ ਕਿਸ ਦਾ ਹੈ। ਇਸ ਬਾਰੇ ਗਾਇਕਾ ਨੇ ਕੋਈ ਖੁਲਾਸਾ ਨਹੀਂ ਕੀਤਾ ਹੈ।
View this post on Instagram
ਦਸ ਦਈਏ ਕਿ ਹਾਲ ਹੀ `ਚ ਬਿੱਟੀ ਪਰਿਵਾਰ ਨਾਲ ਛੁੱਟੀਆਂ ਮਨਾਉਣ ਵਿਦੇਸ਼ ਗਈ ਸੀ। ਉਥੋਂ ਗਾਇਕਾ ਨੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਸੀ। ਜਿਨ੍ਹਾਂ ਨੂੰ ਉਨ੍ਹਾਂ ਦੇ ਫ਼ੈਨਜ਼ ਨੇ ਖੂਬ ਪਿਆਰ ਦਿੱਤਾ ਸੀ। ਦਸ ਦਈਏ ਕਿ ਬਿੱਟੀ ਸੋਸ਼ਲ ਮੀਡੀਆ ਤੇ ਜ਼ਿਆਦਾ ਐਕਟਿਵ ਨਹੀਂ ਰਹਿੰਦੀ, ਪਰ ਜਦੋਂ ਵੀ ਉਹ ਸੋਸ਼ਲ ਮੀਡੀਆ `ਤੇ ਕੋਈ ਪੋਸਟ ਸ਼ੇਅਰ ਕਰਦੀ ਹੈ ਤਾਂ ਉਸ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ।