Sharry Mann: ਸ਼ੈਰੀ ਮਾਨ ਰਸੋਈ ‘ਚ ਸਬਜ਼ੀ ਬਣਾਉਂਦੇ ਆਏ ਨਜ਼ਰ, ਦੋਸਤਾਂ ਨੂੰ ਆਪਣੇ ਹੱਥਾਂ ਨਾਲ ਬਣਾ ਖੁਆਇਆ ਖਾਣਾ, ਦੇਖੋ ਵੀਡੀਓ
Sharry Mann Cooking: ਸ਼ੈਰੀ ਮਾਨ ਨੇ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਗਾਇਕ ਰਸੋਈ ‘ਚ ਸਬਜ਼ੀ ਬਣਾਉਂਦਾ ਨਜ਼ਰ ਆ ਰਿਹਾ ਹੈ।
Sharry Mann Cooking Video: ਪੰਜਾਬੀ ਸਿੰਗਰ ਸ਼ੈਰੀ ਮਾਨ ਹਮੇਸ਼ਾ ਹੀ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਹਾਲ ਹੀ ਰਿਲੀਜ਼ ਹੋਇਆ ਉਸ ਦਾ ਗਾਣਾ ‘ਟੁੱਟਾ ਦਿਲ’ ਖੂਬ ਧਮਾਲਾਂ ਪਾ ਰਿਹਾ ਹੈ। ਇਸ ਗਾਣੇ ਨੂੰ ਮਿਲੀਅਨ ‘ਚ ਵਿਊਜ਼ ਮਿਲ ਚੁੱਕੇ ਹਨ। ਇਹ ਗਾਣਾ ਸੁਪਰਹਿੱਟ ਹੋ ਗਿਆ ਹੈ। ਇਸ ਦੇ ਨਾਲ ਨਾਲ ਹਾਲ ਹੀ ‘ਚ ਸ਼ੈਰੀ ਨੇ ਕਾਰ ਵੀ ਖਰੀਦੀ ਸੀ। ਇਸ ਤੋਂ ਬਾਅਦ ਉਹ ਕਾਫੀ ਲਾਈਮਲਾਈਟ ‘ਚ ਰਹੇ ਸੀ। ਹੁਣ ਸ਼ੈਰੀ ਮਾਨ ਨੇ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਗਾਇਕ ਰਸੋਈ ‘ਚ ਸਬਜ਼ੀ ਬਣਾਉਂਦਾ ਨਜ਼ਰ ਆ ਰਿਹਾ ਹੈ।
ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਸ਼ੈਰੀ ਮਾਨ ਆਲੂ ਗੋਭੀ ਦੀ ਸਬਜ਼ੀ ਬਣਾ ਰਹੇ ਹਨ। ਇਸ ਦੌਰਾਨ ਪਿਆਜ਼ ਕੱਟਦਿਆਂ ਗਾਇਕ ਦੀਆਂ ਅੱਖਾਂ ‘ਚ ਹੰਝੂ ਵੀ ਦੇਖੇ ਜਾ ਸਕਦੇ ਹਨ। ਇਸ ਤੋਂ ਬਾਅਦ ਸ਼ੈਰੀ ਨੇ ਆਪਣੇ ਦੋਸਤਾਂ ਨੂੰ ਸਬਜ਼ੀ ਬਣਾ ਕੇ ਖਾਣਾ ਸਰਵ ਵੀ ਕੀਤਾ। ਸ਼ੈਰੀ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੇਖੋ ਵੀਡੀਓ:
View this post on Instagram
ਇਸ ਵੀਡੀਓ ਨੂੰ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਵੀ ਸਾਂਝਾ ਕੀਤਾ ਹੈ। ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਸਬਜ਼ੀ ਬਣਾ ਰਿਹਾ ਹੈ ਅਤੇ ਇਸ ਤੋਂ ਬਾਅਦ ਦੋਸਤਾਂ ਨੂੰ ਇਹ ਵੀ ਪੁੱਛਦਾ ਹੈ ਕਿ ਸਬਜ਼ੀ ਕਿਵੇਂ ਦੀ ਬਣੀ ਹੈ। ਜਿਸ ‘ਤੇ ਸ਼ੈਰੀ ਮਾਨ ਦੇ ਦੋਸਤ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਕਹਿੰਦੇ ਹਨ ਕਿ ਬਹੁਤ ਵਧੀਆ ਬਣੀ ਹੈ। ਸ਼ੈਰੀ ਮਾਨ ਦੇ ਪ੍ਰਸ਼ੰਸਕਾਂ ਨੂੰ ਵੀ ਇਹ ਵੀਡੀਓ ਪਸੰਦ ਆ ਰਿਹਾ ਹੈ ।ਸ਼ੈਰੀ ਮਾਨ ਕੁਝ ਦਿਨ ਪਹਿਲਾਂ ਪਰਮੀਸ਼ ਵਰਮਾ ਦੇ ਨਾਲ ਵਿਵਾਦ ਨੂੰ ਲੈ ਕੇ ਕਾਫੀ ਚਰਚਾ ‘ਚ ਰਹੇ ਹਨ। ਸ਼ੈਰੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ।ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ।