Sharry Mann: ਸ਼ੈਰੀ ਮਾਨ ਨੇ ਐਲਬਮ ਹਿੱਟ ਕਰਾਉਣ ਲਈ ਗਾਇਕੀ ਛੱਡਣ ਦਾ ਕੀਤਾ ਸੀ ਡਰਾਮਾ? ਹੁਣ ਇੱਕ ਹੋਰ ਐਲਬਮ ਦਾ ਕੀਤਾ ਐਲਾਨ
Sharry Mann New Album: ਸ਼ੈਰੀ ਮਾਨ ਨੇ ਹੁਣ ਆਪਣੀ ਇੱਕ ਹੋਰ ਨਵੀਂ ਐਲਬਮ ਦਾ ਐਲਾਨ ਕੀਤਾ ਹੈ। ਜਿਸ ਨੂੰ ਦੇਖ ਕੇ ਹੁਣ ਇਹ ਲੱਗ ਰਿਹਾ ਹੈ ਕਿ ਸ਼ੈਰੀ ਮਾਨ ਨੇ ਆਖਰੀ ਐਲਬਮ ਵਾਲਾ ਪਬਲਿਿਸਟੀ ਸਟੰਟ ਖੇਡਿਆ ਸੀ।
ਅਮੈਲੀਆ ਪੰਜਾਬੀ ਦੀ ਰਿਪੋਰਟ
Sharry Mann Announces His New Album: ਪੰਜਾਬੀ ਗਾਇਕ ਸ਼ੈਰੀ ਮਾਨ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਹਾਲ ਹੀ 'ਚ ਸ਼ੈਰੀ ਮਾਨ ਨੇ ਆਪਣੀ ਆਖਰੀ ਐਲਬਮ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਪਰ ਹੁਣ ਸ਼ੈਰੀ ਮਾਨ ਨੇ ਇੱਕ ਹੋਰ ਪੋਸਟ ਸ਼ੇਅਰ ਕਰਕੇ ਹੈਰਾਨ ਕਰ ਦਿੱਤਾ ਹੈ।
ਸ਼ੈਰੀ ਮਾਨ ਨੇ ਹੁਣ ਆਪਣੀ ਇੱਕ ਹੋਰ ਨਵੀਂ ਐਲਬਮ ਦਾ ਐਲਾਨ ਕੀਤਾ ਹੈ। ਜਿਸ ਨੂੰ ਦੇਖ ਕੇ ਹੁਣ ਇਹ ਲੱਗ ਰਿਹਾ ਹੈ ਕਿ ਸ਼ੈਰੀ ਮਾਨ ਨੇ ਆਖਰੀ ਐਲਬਮ ਵਾਲਾ ਪਬਲਿਿਸਟੀ ਸਟੰਟ ਖੇਡਿਆ ਸੀ। ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਸ਼ੇਅਰ ਕਰਕੇ ਲਿਿਖਿਆ, 'ਹਾਂਜੀ ਮਿੱਤਰੋਂ ਕੀ ਹਾਲ ਚਾਲ ਆ। ਪਹਿਲਾਂ ਤਾਂ ਥੈਂਕ ਯੂ ਲਾਸਟ ਗੁੱਡ ਐਲਬਮ ਨੂੰ ਇੰਨਾਂ ਪਿਆਰ ਦੇਣ ਲਈ। ਤੁਹਾਡੇ ਪਿਆਰ ਸਦਕਾ ਅਗਲੀ 9 ਗਾਣਿਆਂ ਵਾਲੀ ਐਲਬਮ ਤਿਆਰ ਆ। ਸਤੰਬਰ 2023।'
ਦੱਸ ਦਈਏ ਕਿ ਸ਼ੈਰੀ ਮਾਨ ਨੇ ਕੁੱਝ ਸਮੇਂ ਪਹਿਲਾਂ ਇੱਕ ਪੋਸਟ ਸ਼ੇਅਰ ਕਰ ਸਭ ਨੂੰ ਹੈਰਾਨ ਕਰ ਦਿੱਤਾ ਸੀ। ਉਸ ਨੇ ਕਿਹਾ ਸੀ ਕਿ 'ਤੁਹਾਡਾ ਸਭ ਦਾ ਇੰਨਾਂ ਪਿਆਰ ਦੇਣ ਲਈ ਸ਼ੁਕਰੀਆ। 'ਯਾਰ ਅਣਮੁੱਲੇ' ਤੋਂ ਲੈਕੇ ਹੁਣ ਤੱਕ ਤੁਸੀਂ ਇੰਨਾਂ ਪਿਆਰ ਦਿੱਤਾ।' ਇਸ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਸੀ ਕਿ ਸ਼ੈਰੀ ਮਾਨ ਦੀ ਇਹ ਆਖਰੀ ਐਲਬਮ ਹੋ ਸਕਦੀ ਹੈ। ਪਰ ਹੁਣ ਨਵੀਂ ਐਲਬਮ ਦਾ ਐਲਾਨ ਕਰਨ ਤੋਂ ਬਾਅਦ ਸ਼ੈਰੀ ਨੇ ਇਨ੍ਹਾਂ ਅਫਵਾਹਾਂ 'ਤੇ ਵਿਰਾਮ ਲਗਾ ਦਿੱਤਾ ਹੈ।
View this post on Instagram
ਕਾਬਿਲੇਗ਼ੌਰ ਹੈ ਕਿ ਸ਼ੈਰੀ ਮਾਨ ਨੇ 2 ਦਹਾਕਿਆਂ ਤੱਕ ਪੰਜਾਬੀ ਇੰਡਸਟਰੀ ;ਤੇ ਰਾਜ ਕੀਤਾ ਹੈ। ਉਸ ਦੀ ਪਹਿਲੀ ਹੀ ਐਲਬਮ 'ਯਾਰ ਅਣਮੁੱਲੇ' ਨੇ ਉਸ ਨੂੰ ਸਟਾਰ ਬਣਾ ਦਿੱਤਾ ਸੀ। ਇਹੀ ਨਹੀਂ ਉਹ ਪੰਜਾਬੀ ਇੰਡਸਟਰੀ ਦੇ ਸਭ ਤੋਂ ਅਮੀਰ ਗਾਇਕਾਂ ਵਿੱਚੋਂ ਵੀ ਹੈ।