Sunanda Sharma: ਪਿਤਾ ਦੇ ਦੇਹਾਂਤ ਤੋਂ ਬਾਅਦ ਸੁਨੰਦਾ ਸ਼ਰਮਾ ਦੀ ਪਹਿਲੀ ਸੋਸ਼ਲ ਮੀਡੀਆ ਪੋਸਟ, ਬੋਲੀ- ਦੂਰ ਤੱਕ ਦੇਖਦੇ-ਦੇਖਦੇ...
Sunanda Sharma Post: ਸੋਸ਼ਲ ਮੀਡੀਆ 'ਤੇ ਸਭ ਤੋਂ ਜ਼ਿਆਦਾ ਐਕਟਿਵ ਰਹਿਣ ਵਾਲੀ ਸੁਨੰਦਾ ਹੁਣ ਸੋਸ਼ਲ ਮੀਡੀਆ 'ਤੇ ਘੱਟ ਹੀ ਦਿਖਾਈ ਦਿੰਦੀ ਹੈ। ਹੁਣ ਸੁਨੰਦਾ ਸ਼ਰਮਾ ਨੇ ਆਪਣੇ ਪਿਤਾ ਦੇ ਦੇਹਾਂਤ ਤੋਂ ਬਾਅਦ ਇੱਕ ਹੋਰ ਪੋਸਟ ਸ਼ੇਅਰ ਕੀਤੀ ਹੈ।
Sunanda Sharma Post: ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਇੰਨੀਂ ਦਿਨੀਂ ਸੁਰਖੀਆਂ 'ਚ ਬਣੀ ਹੋਈ ਹੈ। ਗਾਇਕਾ 'ਤੇ ਹਾਲ ਹੀ 'ਚ ਦੁੱਖਾਂ ਦਾ ਪਹਾੜ ਟੁੱਟਿਆ ਹੈ। ਸੁਨੰਦਾ ਸ਼ਰਮਾ ਦੇ ਪਿਤਾ ਦਾ ਹਾਲ ਹੀ 'ਚ ਦੇਹਾਂਤ ਹੋਇਆ ਹੈ। ਇਸ ਤੋਂ ਬਾਅਦ ਤੋਂ ਹੀ ਸੁਨੰਦਾ ਸੋਸ਼ਲ ਮੀਡੀਆ 'ਤੇ ਵੀ ਘੱਟ ਹੀ ਦਿਖਾਈ ਦਿੰਦੀ ਹੈ।
ਸੋਸ਼ਲ ਮੀਡੀਆ 'ਤੇ ਸਭ ਤੋਂ ਜ਼ਿਆਦਾ ਐਕਟਿਵ ਰਹਿਣ ਵਾਲੀ ਸੁਨੰਦਾ ਹੁਣ ਸੋਸ਼ਲ ਮੀਡੀਆ 'ਤੇ ਘੱਟ ਹੀ ਦਿਖਾਈ ਦਿੰਦੀ ਹੈ। ਹੁਣ ਸੁਨੰਦਾ ਸ਼ਰਮਾ ਨੇ ਆਪਣੇ ਪਿਤਾ ਦੇ ਦੇਹਾਂਤ ਤੋਂ ਬਾਅਦ ਇੱਕ ਹੋਰ ਪੋਸਟ ਸ਼ੇਅਰ ਕੀਤੀ ਹੈ। ਉਸ ਨੇ ਆਪਣੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਗਾਇਕਾ ਦੇ ਚਿਹਰੇ 'ਤੇ ਉਦਾਸੀ ਤੇ ਪਰੇਸ਼ਾਨੀ ਸਾਫ ਨਜ਼ਰ ਆ ਰਹੀ ਹੈ। ਫੋਟੋ ਸ਼ੇਅਰ ਕਰਦਿਆਂ ਉਸ ਨੇ ਕੈਪਸ਼ਨ ਲਿਖੀ, 'ਦੂਰ ਤੱਕ ਦੇਖਦੇ ਦੇਖਦੇ, ਬਹੁਤ ਕੱੁਝ ਨੇੜੇ ਦੀ ਲੰਘ ਜਾਂਦਾ ਹੈ।' ਫੈਨਜ਼ ਸੁਨੰਦਾ ਦੀ ਇਸ ਪੋਸਟ 'ਤੇ ਕਮੈਂਟ ਕਰਕੇ ਉਸ ਦਾ ਹੌਸਲਾ ਵਧਾ ਰਹੇ ਹਨ।
View this post on Instagram
ਕਾਬਿਲੇਗ਼ੌਰ ਹੈ ਕਿ ਸੁਨੰਦਾ ਸ਼ਰਮਾ ਖੁਦ ਨੂੰ ਸੋਸ਼ਲ ਮੀਡੀਆ ਫਰੀਕ ਕਹਿੰਦੀ ਹੈ, ਪਰ ਪਿਤਾ ਦੇ ਦੇਹਾਂਤ ਤੋਂ ਬਾਅਦ ਉਹ ਸੋਸ਼ਲ ਮੀਡੀਆ 'ਤੇ ਕਦੇ ਕਦੇ ਹੀ ਦਿਖਾਈ ਦਿੰਦੀ ਹੈ। ਉਸ ਦੇ ਪਿਤਾ ਦਾ ਦੇਹਾਂਤ 1 ਮਾਰਚ ਨੂੰ ਹੋਇਆ ਸੀ, ਜਿਸ ਬਾਰੇ ਉਸ ਨੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਸੀ। ਉਸ ਤੋਂ ਬਾਅਦ ਹੁਣ ਸੁਨੰਦਾ ਨੇ ਇਹ ਪੋਸਟ ਸ਼ੇਅਰ ਕੀਤੀ ਹੈ। ਜਿਸ ਨੂੰ ਦੇਖ ਕੇ ਫੈਨਜ਼ ਕਾਫੀ ਜ਼ਿਆਦਾ ਭਾਵੁਕ ਹੋ ਰਹੇ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਲੰਬੇ ਸਮੇਂ ਤੋਂ ਸੁਨੰਦਾ ਸ਼ਰਮਾ ਨੇ ਆਪਣਾ ਕੋਈ ਨਵਾਂ ਗਾਣਾ ਜਾਂ ਐਲਬਮ ਰਿਲੀਜ਼ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ: ਅਮਰਿੰਦਰ ਗਿੱਲ ਕਰ ਰਹੇ ਆਪਣੀ ਮਿਊਜ਼ਿਕ ਕੰਪਨੀ ਲਈ ਨਵੇਂ ਗੀਤਕਾਰ ਦੀ ਤਲਾਸ਼, ਤੁਸੀਂ ਵੀ ਕਰ ਸਕਦੇ ਹੋ ਅਪਲਾਈ