(Source: ECI/ABP News)
Sunanda Sharma: ਸੁਨੰਦਾ ਸ਼ਰਮਾ ਦੇ ਗਾਣੇ 'ਜੱਟ ਦਿਸਦਾ' ਦਾ ਧਮਾਕੇਦਾਰ ਟੀਜ਼ਰ, ਦੇਵ ਖਰੌੜ ਨਾਲ ਰੋਮਾਂਸ ਕਰਦੀ ਨਜ਼ਰ ਆਈ ਸੁਨੰਦਾ
Sunanda Sharma New Song: ਸੁਨੰਦਾ ਸ਼ਰਮਾ ਦੇਵ ਖਰੌੜ ਨਾਲ ਰੋਮਾਂਸ ਕਰਦੀ ਆ ਰਹੀ ਹੈ। ਗਾਣੇ 'ਚ ਸੁਨੰਦਾ ਸ਼ਰਮਾ ਨੇ ਸ਼ਾਇਰੀ ਵੀ ਬੋਲੀ ਹੈ। ਗਾਣੇ ਦੀ ਵੀਡੀਓ 'ਚ ਦੇਵ ਖਰੌੜ ਟਰੱਕ ਚਲਾਉਂਦੇ ਨਜ਼ਰ ਆ ਰਹੇ ਹਨ।
![Sunanda Sharma: ਸੁਨੰਦਾ ਸ਼ਰਮਾ ਦੇ ਗਾਣੇ 'ਜੱਟ ਦਿਸਦਾ' ਦਾ ਧਮਾਕੇਦਾਰ ਟੀਜ਼ਰ, ਦੇਵ ਖਰੌੜ ਨਾਲ ਰੋਮਾਂਸ ਕਰਦੀ ਨਜ਼ਰ ਆਈ ਸੁਨੰਦਾ punjabi singer sunanda sharma song jatt disda teaser out now watch sunanda and dev kharoud love chemistry Sunanda Sharma: ਸੁਨੰਦਾ ਸ਼ਰਮਾ ਦੇ ਗਾਣੇ 'ਜੱਟ ਦਿਸਦਾ' ਦਾ ਧਮਾਕੇਦਾਰ ਟੀਜ਼ਰ, ਦੇਵ ਖਰੌੜ ਨਾਲ ਰੋਮਾਂਸ ਕਰਦੀ ਨਜ਼ਰ ਆਈ ਸੁਨੰਦਾ](https://feeds.abplive.com/onecms/images/uploaded-images/2023/05/15/d0c7f18dd3da00c9956a448d300446451684165210867469_original.jpg?impolicy=abp_cdn&imwidth=1200&height=675)
Sunanda Sharma Jatt Disda: ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਅਕਸਰ ਹੀ ਸੁਰਖੀਆਂ 'ਚ ਰਹਿੰਦੀ ਹੈ। ਇੰਨੀਂ ਦਿਨੀਂ ਸੁਨੰਦਾ ਸ਼ਰਮਾ ਆਪਣੇ ਨਵੇਂ ਗਾਣੇ 'ਜੱਟ ਦਿਸਦਾ' ਨੂੰ ਲੈਕੇ ਕਾਫੀ ਸੁਰਖੀਆਂ 'ਚ ਹੈ। ਸੁਨੰਦਾ ਸ਼ਰਮਾ ਦੇ ਇਸ ਗਾਣੇ ਦਾ ਇੰਤਜ਼ਾਰ ਹਰ ਕੋਈ ਬੇਸਵਰੀ ਨਾਲ ਕਰ ਰਿਹਾ ਹੈ। ਹੁਣ ਸੁਨੰਦਾ ਸ਼ਰਮਾ ਨੇ ਫੈਨਜ਼ ਦੇ ਇੰਤਜ਼ਾਰ ਨੂੰ ਖਤਮ ਕਰਦਿਆਂ 'ਜੱਟ ਦਿਸਦਾ' ਦਾ ਧਮਾਕੇਦਾਰ ਟੀਜ਼ਰ ਰਿਲੀਜ਼ ਕਰ ਦਿੱਤਾ ਹੈ।
ਇਸ ਗਾਣੇ 'ਚ ਸੁਨੰਦਾ ਸ਼ਰਮਾ ਦੇਵ ਖਰੌੜ ਨਾਲ ਰੋਮਾਂਸ ਕਰਦੀ ਆ ਰਹੀ ਹੈ। ਗਾਣੇ 'ਚ ਸੁਨੰਦਾ ਸ਼ਰਮਾ ਨੇ ਸ਼ਾਇਰੀ ਵੀ ਬੋਲੀ ਹੈ। ਗਾਣੇ ਦੀ ਵੀਡੀਓ 'ਚ ਦੇਵ ਖਰੌੜ ਟਰੱਕ ਚਲਾਉਂਦੇ ਨਜ਼ਰ ਆ ਰਹੇ ਹਨ। ਦੋਵਾਂ ਦੀ ਰੋਮਾਂਟਿਕ ਕੈਮਿਸਟਰੀ ਦੇਖ ਕੇ ਫੈਨਸ ਹੁਣ ਪੂਰੇ ਗਾਣੇ ਦੀ ਉਡੀਕ ਕਰ ਰਹੇ ਹਨ। ਸੁਨੰਦਾ ਨੇ ਇਸ ਗੀਤ ਦੇ ਟੀਜ਼ਰ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਘੈਂਟ ਗੱਬਰੂ ਤੇ ਸੋਹਣੀ ਮੁਟਿਆਰ ਦੀ ਕਹਾਣੀ ਪੇਸ਼ ਕਰ ਰਹੇ ਆਂ ਇਸ ਗੀਤ ਰਾਹੀਂ। ਟੀਜ਼ਰ ਦਾ ਅਨੰਦ ਮਾਣੋ ਬਾਦਸ਼ਾਹੋ।'
ਇਸ ਦਿਨ ਰਿਲੀਜ਼ ਹੋਵੇਗਾ ਗਾਣਾ
ਦੱਸ ਦਈਏ ਕਿ ਸੁਨੰਦਾ ਸ਼ਰਮਾ ਦਾ ਇਹ ਗਾਣਾ 18 ਮਈ ਨੂੰ ਯੂਟਿਊਬ 'ਤੇ ਰਿਲੀਜ਼ ਹੋਣ ਜਾ ਰਿਹਾ ਹੈ। ਸੁਨੰਦਾ ਤੇ ਦੇਵ ਖਰੌੜ ਦੇ ਫੈਨਜ਼ ਬੇਸਵਰੀ ਨਾਲ ਇਸ ਗੀਤ ਦੀ ਉਡੀਕ ਕਰ ਰਹੇ ਹਨ। ਦੇਖੋ ਇਹ ਮਜ਼ੇਦਾਰ ਟੀਜ਼ਰ:
View this post on Instagram
ਸੁਨੰਦਾ ਸ਼ਰਮਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਲੰਬੇ ਸਮੇਂ ਤੋਂ ਕੋਈ ਗੀਤ ਨਹੀਂ ਕੱਢਿਆ ਸੀ। ਇਸ ਲਈ ਫੈਨਜ਼ ਬੇਸਵਰੀ ਨਾਲ ਉਸ ਦੇ ਨਵੇਂ ਗਾਣੇ ਦੀ ਉਡੀਕ ਕਰ ਰਹੇ ਹਨ। ਇਸ ਦੇ ਨਾਲ ਹੀ ਜੇ ਦੇਵ ਖਰੌੜ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਬਲੈਕੀਆ 2 'ਚ ਨਜ਼ਰ ਆਉਣ ਵਾਲੇ ਹਨ। ਦੱਸ ਦਈਏ ਕਿ ਇਹ ਫਿਲਮ ਅਗਸਤ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ ਦੇਵ ਐਮੀ ਵਿਰਕ ਨਾਲ ਫਿਲਮ 'ਮੌੜ' 'ਚ ਵੀ ਨਜ਼ਰ ਆਉਣਗੇ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)