ਖੇਤੀ ਕਾਨੂੰਨਾਂ ਖਿਲਾਫ ਮੈਦਾਨ 'ਚ ਡਟੇ ਪੰਜਾਬੀ ਕਲਾਕਾਰ, ਭਵਿੱਖ ਦੀ ਘੜੀ ਰਣਨੀਤੀ
ਦੇਸ਼ ਭਰ 'ਚ ਖੇਤੀ ਐਕਟ ਦਾ ਵਿਰੋਧ ਹੋ ਰਿਹਾ ਹੈ। ਅਜਿਹੇ 'ਚ ਕਿਸਾਨਾਂ ਦੇ ਹੱਕ ਲਈ ਪੰਜਾਬੀ ਸਿਤਾਰੇ ਇਕਜੁੱਟ ਹੋਏ ਹਨ। ਕਲਾਕਾਰਾਂ ਵੱਲੋਂ ਖੇਤੀ ਐਕਟ ਵਾਪਸ ਲੈਣ ਦੀ ਅਪੀਲ ਕੀਤੀ ਜਾ ਰਹੀ ਹੈ। ਕਲਾਕਾਰ ਵੱਖ-ਵੱਖ ਪ੍ਰਦਰਸ਼ਨਾਂ ਚ ਹਿੱਸਾ ਲੈ ਰਹੇ ਹਨ ਤੇ ਉਨ੍ਹਾਂ ਵੱਲੋਂ ਹੁਣ ਅੱਗੇ ਦੀ ਯੋਜਨਾ ਬਣਾਉਣ ਲਈ ਮੀਟਿੰਗ ਕੀਤੀ ਗਈ।
ਚੰਡੀਗੜ੍ਹ: ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਨਾਲ-ਨਾਲ ਇਸ ਵਾਰ ਪੰਜਾਬੀ ਗਾਇਕ ਤੇ ਕਲਾਕਾਰ ਵੀ ਮੈਦਾਨ 'ਚ ਡਟੇ ਹਨ। ਅਜਿਹੇ 'ਚ ਪੰਜਾਬੀ ਗਾਇਕ ਸਿੱਪੀ ਗਿੱਲ ਨੇ ਵੀ ਕਿਸਾਨਾਂ ਨੂੰ ਸਮਰਥਨ ਦਿੱਤਾ ਹੈ। ਉਨ੍ਹਾਂ ਕਿਹਾ ਕਿਸਾਨਾਂ ਦੀ ਲੜਾਈ 'ਚ ਮੈਂ ਨਾਲ ਰਹਾਂਗਾ।
ਦੇਸ਼ ਭਰ 'ਚ ਖੇਤੀ ਐਕਟ ਦਾ ਵਿਰੋਧ ਹੋ ਰਿਹਾ ਹੈ। ਅਜਿਹੇ 'ਚ ਕਿਸਾਨਾਂ ਦੇ ਹੱਕ ਲਈ ਪੰਜਾਬੀ ਸਿਤਾਰੇ ਇਕਜੁੱਟ ਹੋਏ ਹਨ। ਕਲਾਕਾਰਾਂ ਵੱਲੋਂ ਖੇਤੀ ਐਕਟ ਵਾਪਸ ਲੈਣ ਦੀ ਅਪੀਲ ਕੀਤੀ ਜਾ ਰਹੀ ਹੈ। ਕਲਾਕਾਰ ਵੱਖ-ਵੱਖ ਪ੍ਰਦਰਸ਼ਨਾਂ ਚ ਹਿੱਸਾ ਲੈ ਰਹੇ ਹਨ ਤੇ ਉਨ੍ਹਾਂ ਵੱਲੋਂ ਹੁਣ ਅੱਗੇ ਦੀ ਯੋਜਨਾ ਬਣਾਉਣ ਲਈ ਮੀਟਿੰਗ ਕੀਤੀ ਗਈ। ਇਸ ਮੀਟਿੰਗ 'ਚ ਜੱਸ ਬਾਜਵਾ, ਮਨਕੀਰਤ ਔਲਖ, ਮਹਿਤਾਬ ਵਿਰਕ ਸ਼ਾਮਲ ਹੋਏ।
ਉਧਰ, ਜੱਸ ਬਾਜਵਾ ਵੀ ਕਿਸਾਨਾਂ ਦੀ ਆਵਾਜ਼ ਲਈ ਸਭ ਤੋਂ ਅੱਗੇ ਆਏ ਹਨ। ਕਈ ਕਿਸਾਨ ਧਰਨਿਆਂ 'ਚ ਸ਼ਾਮਲ ਹੋ ਚੁੱਕੇ ਜੱਸ ਬਾਜਵਾ ਨੇ ਕਈ ਕਲਾਕਾਰਾਂ ਖਿਲਾਫ ਭੜਾਸ ਕੱਢੀ। ਉਨ੍ਹਾਂ ਕਿਹਾ ਕਿਸਾਨਾਂ ਦਾ ਸਾਥ ਦੇਣਾ ਬਹੁਤ ਜ਼ਰੂਰੀ ਹੈ। ਪੰਜਾਬੀ ਗਾਇਕ ਤੇ ਕਲਾਕਾਰ ਜਿੱਥੇ ਰੋਸ ਪ੍ਰਦਰਸ਼ਨਾਂ 'ਚ ਹਿੱਸਾ ਲੈ ਰਹੇ ਹਨ ਉੱਥੇ ਹੀ ਸੋਸ਼ਲ ਮੀਡੀਆ ਜ਼ਰੀਏ ਵੀ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ।