Diljit Dosanjh Coachella performance: ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਕੋਚੈਲਾ 'ਚ ਆਪਣੀ ਪਰਫਾਰਮ ਨੂੰ ਲੈ ਸੁਰਖੀਆਂ ਬਟੋਰ ਰਹੇ ਹਨ। ਇਸ ਵਿਚਕਾਰ ਖਾਸ ਗੱਲ ਇਹ ਹੈ ਕਿ ਦਿਲਜੀਤ ਦੋਸਾਂਝ ਕੋਚੈਲਾ ਵਿੱਚ ਪਰਫਾਰਮ ਕਰਨ ਵਾਲੇ ਪਹਿਲੇ ਭਾਰਤੀ ਕਲਾਕਾਰ ਬਣੇ ਹਨ। ਇਸ ਲਈ ਇਹ ਪੰਜਾਬੀਆਂ ਲਈ ਵੀ ਮਾਣ ਵਾਲੀ ਗੱਲ ਹੈ। ਇਸ ਦੌਰਾਨ ਨਾ ਸਿਰਫ ਪੰਜਾਬੀ ਦਰਸ਼ਕਾਂ ਸਗੋਂ ਪਾਲੀਵੁੱਡ ਤੋਂ ਲੈ ਬਾਲੀਵੁੱਡ ਅਤੇ ਹਾਲੀਵੁੱਡ ਤੱਕ ਦੇ ਸਿਤਾਰੇ ਵੀ ਖੁਸ਼ੀ ਦੇ ਮਾਰੇ ਝੂਮ ਉੱਠੇ। ਦੇਖੋ ਕਿਵੇਂ ਪਾਲੀਵੁੱਡ ਤੋਂ ਲੈ ਬਾਲੀਵੁੱਡ ਸਿਤਾਰਿਆਂ ਨੇ ਜਤਾਈ ਆਪਣੀ ਖੁਸ਼ੀ...
ਦਰਅਸਲ, ਦਿਲਜੀਤ ਦੋ ਕੋਚੈਲਾ ਪਰਫਾਰਮ ਉੱਪਰ ਖੁਸ਼ੀ ਜ਼ਾਹਿਰ ਕਰਦੇ ਹੋਏ ਬਾਲੀਵੁੱਡ ਫਿਲਮ ਨਿਰਦੇਸ਼ਕ ਇਮਤਿਆਜ਼ ਅਲੀ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ। ਜਿਸ ਨੂੰ ਸ਼ੇਅਰ ਕਰ ਉਨ੍ਹਾਂ ਕੈਪਸ਼ਨ ਵਿੱਚ ਲਿਖਿਆ, ਸਾਡਾ ਵੀਰ ਤੇ ਸਾਡੀ ਕੁੜੀ#coachella ..ਵਿੱਚ @diljitdosanjh ਤੁਸੀਂ ਸਾਨੂੰ ਮਾਣ ਮਹਿਸੂਸ ਕਰਵਾਇਆ ਹੈ। #firstindianatcoachella 🙏🏼🔥ਖੁਸ਼ੀ ਹੈ ਕਿ ਤੁਸੀਂ ਅਜਿਹਾ ਕੀਤਾ @idaali11 #meravasdarahepunjab...
ਇਸ ਤੋਂ ਇਲਾਵਾ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਵੱਲੋਂ ਵੀ ਆਪਣੀ ਖਾਸ ਪੋਸਟ ਸ਼ੇਅਰ ਕਰ ਦਿਲਜੀਤ ਲਈ ਖੁਸ਼ੀ ਜ਼ਾਹਿਰ ਕੀਤੀ ਗਈ ਹੈ। ਤੁਸੀ ਵੀ ਵੇਖੋ ਸਾਰੇ ਬਾਲੀਵੁੱਡ ਅਤੇ ਪਾਲੀਵੁੱਡ ਸਿਤਾਰਿਆਂ ਦੀਆਂ ਦਿਲਚਸਪ ਪੋਸਟਾਂ...
ਇਸ ਤੋਂ ਇਲਾਵਾ ਹਾਲੀਵੁੱਡ ਮਿਊਜ਼ਿਕ ਪ੍ਰੋਡਿਊਸਰ ਡਿਪਲੋ ਵੀ ਦਿਲਜੀਤ ਦੇ ਗੀਤਾਂ ਦੇ ਸੁਰਾਂ ਉੱਪਰ ਭੰਗੜਾ ਪਾਉਂਦੇ ਹੋਏ ਨਜ਼ਰ ਆਏ। ਜਿਨ੍ਹਾਂ ਦਾ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਤੁਸੀ ਵੀ ਵੇਖੋ ਇਹ ਵੀਡੀਓ... ਖਾਸ ਗੱਲ ਤਾਂ ਇਹ ਹੈ ਇਸ ਵੀਡੀਓ ਨੂੰ ਉਨ੍ਹਾਂ ਵੱਲੋਂ ਸਾਂਝਾ ਕਰ ਕੈਪਸ਼ਨ ਵਿੱਚ ਲਿਖਿਆ ਗਿਆ... ਕੋਚੇਲਾ ਵਿੱਚ ਪੇਸ਼ਕਾਰੀ ਕਰਨ ਵਾਲਾ ਪਹਿਲਾ ਪੰਜਾਬੀ ਕਲਾਕਾਰ ਅਤੇ ਤੁਸੀਂ ਸੱਚਮੁੱਚ ਸੋਚਿਆ ਸੀ ਕਿ ਮੈਂ ਇਸ ਨੂੰ ਮਿਸ ਕਰਾਂਗਾ?
ਦਿਲਜੀਤ ਦੋਸਾਂਝ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀਆਂ ਦੋ ਫਿਲਮਾਂ ਇਸ ਸਾਲ ਰਿਲੀਜ਼ ਹੋਣ ਵਾਲੀਆਂ ਹਨ। 'ਚਮਕੀਲਾ' ਦੀ ਬਾਇਓਪਿਕ ਤੇ 'ਜੋੜੀ'। 'ਜੋੜੀ' ਫਿਲਮ 'ਚ ਦਿਲਜੀਤ ਦੋਸਾਂਝ ਨਿਮਰਤ ਖਹਿਰਾ ਦੇ ਨਾਲ ਨਜ਼ਰ ਆਉਣਗੇ। ਇਸ ਫਿਲਮ ਦਾ ਟਰੇਲਰ ਵੀ ਹਾਲ ਹੀ 'ਚ ਰਿਲੀਜ਼ ਹੋਇਆ ਸੀ। ਪਰਦੇ 'ਤੇ ਦਿਲਜੀਤ-ਨਿਮਰਤ ਚਮਕੀਲਾ ਤੇ ਅਮਰਜੋਤ ਦੀ ਪ੍ਰੇਮ ਕਹਾਣੀ ਨੂੰ ਫਿਰ ਤੋਂ ਜ਼ਿੰਦਾ ਕਰਨਗੇ। ਦੱਸ ਦੇਈਏ ਕਿ ਫਿਲਮ ਜੋੜੀ 5 ਮਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਦਿਲਜੀਤ ਅਤੇ ਨਿਮਰਤ ਦੀ ਜੋੜੀ ਨੂੰ ਪਰਦੇ ਉੱਪਰ ਦੇਖਣ ਲਈ ਪ੍ਰਸ਼ੰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।