Shehnaaz Gill: ਸ਼ਹਿਨਾਜ਼ ਗਿੱਲ ਦੇ ਪਿਤਾ ਨੂੰ ਮਿਲੀ ਘਰ ਅੰਦਰ ਦਾਖਲ ਹੋ ਕੇ ਜਾਨੋਂ ਮਾਰਨ ਦੀ ਧਮਕੀ, ਪਹਿਲਾਂ ਵੀ ਹੋ ਚੁੱਕਾ ਜਾਨਲੇਵਾ ਹਮਲਾ
Shehnaaz Gill's father gets threat calls: ਬਿੱਗ ਬੌਸ ਫੇਮ ਤੇ ਪੰਜਾਬੀ ਅਦਾਕਾਰਾ ਸ਼ਹਿਨਾਜ ਗਿੱਲ ਦੇ ਪਿਤਾ ਸੰਤੋਖ ਸਿੰਘ ਨੂੰ ਜਾਨੋ ਮਾਰ ਦੀ ਧਮਕੀ ਮਿਲੀ ਹੈ।ਮੋਬਾਇਲ 'ਤੇ ਵਿਦੇਸ਼ੀ ਨੰਬਰ ਤੋਂ ਫੋਨ ਕਰਕੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ।

ਅੰਮ੍ਰਿਤਸਰ: ਬਿੱਗ ਬੌਸ ਫੇਮ ਤੇ ਪੰਜਾਬੀ ਅਦਾਕਾਰਾ ਸ਼ਹਿਨਾਜ ਗਿੱਲ ਦੇ ਪਿਤਾ ਸੰਤੋਖ ਸਿੰਘ ਨੂੰ ਜਾਨੋ ਮਾਰ ਦੀ ਧਮਕੀ ਮਿਲੀ ਹੈ।ਮੋਬਾਇਲ 'ਤੇ ਵਿਦੇਸ਼ੀ ਨੰਬਰ ਤੋਂ ਫੋਨ ਕਰਕੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਦੀ ਜਾਣਕਾਰੀ ਖੁਦ ਸ਼ਹਿਨਾਜ਼ ਦੇ ਪਿਤਾ ਸੰਤੋਖ ਸਿੰਘ ਨੇ ਦਿੱਤੀ ਤੇ ਨਾਲ ਹੀ ਇਸ ਦੀ ਸ਼ਿਕਾਇਤ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ SSP ਸਵਪਨ ਸ਼ਰਮਾ ਨੂੰ ਵੀ ਦੇ ਦਿੱਤੀ ਹੈ।
ਸੰਤੋਖ ਸਿੰਘ ਵਾਸੀ ਬਿਆਸ ਨੇ ਦੱਸਿਆ ਕਿ ਉਹ ਜੰਡਿਆਲਾ ਗੁਰੂ ਤੋਂ ਜਾ ਰਹੇ ਸਨ ਕਿ ਉਨਾਂ ਦੇ ਮੋਬਾਇਲ 'ਤੇ ਵਿਦੇਸ਼ੀ ਨੰਬਰ ਤੋਂ ਆਏ ਫੋਨ 'ਚ ਉਨਾਂ ਨੂੰ ਦੀਵਾਲੀ ਤੋਂ ਪਹਿਲਾਂ ਘਰ ਅੰਦਰ ਦਾਖਲ ਹੋ ਕੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ।
ਸੰਤੋਖ ਸਿੰਘ ਨੇ ਕਿਹਾ ਕਿ ਫੋਨ ਕਰਨ ਵਾਲੇ ਨੇ ਕਿਹਾ ਕਿ ਪਹਿਲਾਂ ਤੂੰ ਬੱਚ ਗਿਆ ਸੀ ਤੇ ਹੁਣ ਦੀਵਾਲੀ ਤੋਂ ਪਹਿਲਾਂ ਤੈਨੂੰ ਤੇਰੇ ਘਰ ਦਾਖਲ ਹੋ ਕੇ ਮਾਰ ਦੇਵਾਂਗੇ, ਕਿਉਂਕਿ ਤੇਰੀ ਪਾਰਟੀਬਾਜ਼ੀ ਦੀਆਂ ਗਤੀਵਿਧੀਆਂ ਨੇ ਬਹੁਤ ਅੱਤ ਚੁੱਕੀ ਹੈ। ਸੰਤੋਖ ਸਿੰਘ ਨੇ ਦੱਸਿਆ ਕਿ ਉਨਾਂ ਦੇ ਫੋਨ ਕੱਟਣ 'ਤੇ ਦੋਬਾਰਾ ਕਾਲ ਆਈ ਤੇ ਫਿਰ ਧਮਕੀਆਂ ਜਾਰੀ ਰਹੀਆਂ।
ਸੰਤੋਖ ਸਿੰਘ ਸੁੱਖ ਪ੍ਰਧਾਨ ਭਾਜਪਾ ਵੱਲੋਂ ਖਡੂਰ ਸਾਹਿਬ ਹਲਕੇ ਤੋਂ ਵਿਧਾਨ ਸਭਾ ਚੋਣ ਲੜ ਚੁੱਕੇ ਹਨ ਤੇ ਸ਼ਿਵ ਸੈਨਾ (ਰਾਸ਼ਟਰੀ ਭੰਗਵਾ) ਦੇ ਚੇਅਰਮੈਨ ਵੀ ਹਨ। ਸੰਤੋਖ ਸਿੰਘ ਮੁਤਾਬਕ 25 ਦਸੰਬਰ ਨੂੰ ਉਨਾਂ ਦੀ ਕਾਰ 'ਤੇ ਗੋਲੀਆਂ ਚਲਾ ਕੇ ਕਾਤਲਾਨਾ ਹਮਲਾ ਵੀ ਹੋਇਆ ਸੀ ਤੇ ਅੱਜ ਫੋਨ ਕਰਨ ਵਾਲੇ ਨੇ ਉਸ ਹਮਲੇ ਦਾ ਵੀ ਜ਼ਿਕਰ ਕੀਤਾ। ਸੰਤੋਖ ਸਿੰਘ ਨੇ ਕਿਹਾ ਕਿ SSP ਦਿਹਾਤੀ ਨੂੰ ਫੋਨ 'ਤੇ ਸ਼ਿਕਾਇਤ ਦੇ ਦਿੱਤੀ ਹੈ ਤੇ ਉਹ ਆਪਣੇ ਸਮਰਥਕਾਂ ਨਾਲ SSP ਸਵਪਨ ਸ਼ਰਮਾ ਨੂੰ ਮਿਲਕੇ ਲਿਖਤੀ ਸ਼ਿਕਾਇਤ ਵੀ ਦੇਣਗੇ।
ਸੰਤੋਖ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਸੁਰੱਖਿਆ ਵੀ ਮਿਲੀ ਹੋਈ ਹੈ। ਉਨਾਂ ਦੀ ਬੇਟੀ ਸ਼ਹਿਨਾਜ ਗਿੱਲ ਬਾਲੀਵੁੱਡ 'ਚ ਕਾਫੀ ਨਾਮਣਾ ਖੱਟ ਰਹੀ ਹੈ ਤੇ ਪਿਛਲੇ ਵਰੇ ਸੰਤੋਖ ਸਿੰਘ ਸਲਮਾਨ ਖਾਨ ਦੇ ਇਕ ਟੀ ਵੀ ਸ਼ੋਅ 'ਚ ਵੀ ਆਪਣੀ ਬੇਟੀ ਸ਼ਹਿਨਾਜ ਨਾਲ ਗਏ ਸਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :






















