ਪੜਚੋਲ ਕਰੋ
Advertisement
ਚੰਡੀਗੜ੍ਹ 'ਚ ਦੋ ਕੇਲਿਆਂ ਦਾ ਭਾਅ 442.50 ਰੁਪਏ !
ਅਦਾਕਾਰ ਰਾਹੁਲ ਬੋਸ ਇਨ੍ਹੀਂ ਦਿਨੀਂ ਚੰਡੀਗੜ੍ਹ ‘ਚ ਸ਼ੂਟਿੰਗ ਕਰ ਰਹੇ ਹਨ। ਉਹ ਇੱਥੇ ਇੱਕ ਫਾਈਵ ਸਟਾਰ ਹੋਟਲ ‘ਚ ਰੁਕੇ ਹੋਏ ਹਨ। ਉਨ੍ਹਾਂ ਨੇ ਟਵੀਟ ਕਰ ਆਪਣਾ ਵੀਡੀਓ ਸ਼ੇਅਰ ਕੀਤਾ ਹੈ।
ਚੰਡੀਗੜ੍ਹ: ਅਦਾਕਾਰ ਰਾਹੁਲ ਬੋਸ ਇਨ੍ਹੀਂ ਦਿਨੀਂ ਚੰਡੀਗੜ੍ਹ ‘ਚ ਸ਼ੂਟਿੰਗ ਕਰ ਰਹੇ ਹਨ। ਉਹ ਇੱਥੇ ਇੱਕ ਫਾਈਵ ਸਟਾਰ ਹੋਟਲ ‘ਚ ਰੁਕੇ ਹੋਏ ਹਨ। ਉਨ੍ਹਾਂ ਨੇ ਟਵੀਟ ਕਰ ਆਪਣਾ ਵੀਡੀਓ ਸ਼ੇਅਰ ਕੀਤਾ ਹੈ। ਇਸ ‘ਚ ਉਨ੍ਹਾਂ ਨੇ ਕਿਹਾ ਕਿ ਹੋਟਲ ‘ਚ ਦੋ ਕੇਲੇ ਮੰਗਵਾਉਣ ‘ਤੇ ਉਨ੍ਹਾਂ ਨੂੰ 442.50 ਰੁਪਏ ਦਾ ਬਿੱਲ ਮਿਲਿਆ।
ਰਾਹੁਲ ਨੇ ਵੀਡੀਓ ‘ਚ ਸਾਰੀ ਗੱਲ ਦੱਸੀ। ਉਨ੍ਹਾਂ ਮੁਤਾਬਕ, ਉਹ ਹੋਟਲ ‘ਚ ਜਿੰਮ ਕਰਕੇ ਜਦੋਂ ਆਪਣੇ ਕਮਰੇ ‘ਚ ਆਏ ਤਾਂ ਉਨ੍ਹਾਂ ਨੇ ਸਟਾਫ ਤੋਂ ਕੇਲੇ ਮੰਗਵਾਏ। ਸਟਾਫ ਨੇ ਪਲੇਟ ‘ਚ ਦੋ ਕੇਲੇ ਸਜਾ ਕੇ ਲਿਆ ਦਿੱਤੇ ਤੇ ਨਾਲ ਹੀ ਇਸ ‘ਚ ‘ਫੂਡ ਪਲੇਟਰ’ ਦਾ ਬਿੱਲ ਦਿੱਤਾ ਜਿਸ ‘ਚ ਜੀਐਸਟੀ ਸਣੇ ਦੋ ਕੇਲਿਆਂ ਦੀ ਕੀਮਤ 442.50 ਰੁਪਏ ਦੱਸੀ ਗਈ। ਰਾਹੁਲ ਇਸ ਬਿੱਲ ਨੂੰ ਦੇਖ ਹੈਰਾਨ ਹੋ ਗਏ ਤੇ ਉਨ੍ਹਾਂ ਨੇ ਵੀਡੀਓ ‘ਚ ਕਿਹਾ, “ਇਹ ਕੇਲੇ ਮੇਰੇ ਲਈ ਕੁਝ ਜ਼ਿਆਦਾ ਹੀ ਚੰਗੇ ਸਾਬਤ ਹੋ ਗਏ ਹਨ।”
ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੇ ਵੀਡੀਓ ਤੋਂ ਬਾਅਦ ਯੂਜ਼ਰਸ ਕਈ ਜੋਕ ਬਣਾ ਰਹੇ ਹਨ। ਇੱਕ ਯੂਜ਼ਰ ਨੇ ਕਿਹਾ ਕਿ ਇਹ ਦਿਰਫ ਬਨਾਨਾ ਨਹੀਂ ‘ਉੱਲੂ ਬਨਾਣਾ’ ਹੈ। ਦੂਜੇ ਯੂਜ਼ਰ ਨੇ ਲਿਖਿਆ- ਉਹ ਗੋਲਡ ਪਲੇਟਿਡ ਬਨਾਨਾ ਹੋਣਗੇ। ਇੱਕ ਹੋਰ ਯੂਜ਼ਰ ਨੇ ਕਿਹਾ ਕਿ ਜਦੋਂ ਤੁਸੀਂ ਇੰਨੇ ਮਹਿੰਗੇ ਹੋਟਲ ‘ਚ ਰਹਿ ਸਕਦੇ ਹੋ ਤਾਂ ਇੰਨੇ ਮਹਿੰਗੇ ਕੇਲੇ ਖਰੀਦਣ ‘ਚ ਕੀ ਦਿੱਕਤ ਹੈ?”You have to see this to believe it. Who said fruit wasn’t harmful to your existence? Ask the wonderful folks at @JWMarriottChd #goingbananas #howtogetfitandgobroke #potassiumforkings pic.twitter.com/SNJvecHvZB
— Rahul Bose (@RahulBose1) 22 July 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਦੇਸ਼
ਪਟਿਆਲਾ
Advertisement