ਪੜਚੋਲ ਕਰੋ
(Source: ECI/ABP News)
ਰਾਜ ਬਰਾੜ ਦੀ ਧੀ ਸਵੀਤਾਜ ਦੀ ਫ਼ਿਲਮਾਂ 'ਚ ਐਂਟਰੀ
ਮਰਹੂਮ ਪੰਜਾਬੀ ਗਾਇਕ ਰਾਜ ਬਰਾੜ ਦੀ ਬੇਟੀ ਸਵੀਤਾਜ ਬਰਾੜ ਪੰਜਾਬੀ ਫ਼ਿਲਮਾਂ 'ਚ ਐਂਟਰੀ ਕਰਨ ਜਾ ਰਹੀ ਹੈ। ਸਵੀਤਾਜ ਕੁਲਵਿੰਦਰ ਬਿੱਲਾ ਨਾਲ ਫਿਲਮ 'ਗੋਲੇ ਦੀ ਬੇਗੀ' 'ਚ ਨਜ਼ਰ ਆਏਗੀ।
![ਰਾਜ ਬਰਾੜ ਦੀ ਧੀ ਸਵੀਤਾਜ ਦੀ ਫ਼ਿਲਮਾਂ 'ਚ ਐਂਟਰੀ Raj Brar's daughter Savitaj Brar's entry in films ਰਾਜ ਬਰਾੜ ਦੀ ਧੀ ਸਵੀਤਾਜ ਦੀ ਫ਼ਿਲਮਾਂ 'ਚ ਐਂਟਰੀ](https://static.abplive.com/wp-content/uploads/sites/5/2020/07/28001549/savitaj-kulwinder-billa.jpg?impolicy=abp_cdn&imwidth=1200&height=675)
ਮਰਹੂਮ ਪੰਜਾਬੀ ਗਾਇਕ ਰਾਜ ਬਰਾੜ ਦੀ ਬੇਟੀ ਸਵੀਤਾਜ ਬਰਾੜ ਪੰਜਾਬੀ ਫ਼ਿਲਮਾਂ 'ਚ ਐਂਟਰੀ ਕਰਨ ਜਾ ਰਹੀ ਹੈ। ਸਵੀਤਾਜ ਕੁਲਵਿੰਦਰ ਬਿੱਲਾ ਨਾਲ ਫਿਲਮ 'ਗੋਲੇ ਦੀ ਬੇਗੀ' 'ਚ ਨਜ਼ਰ ਆਏਗੀ। ਸਵੀਤਾਜ ਬਰਾੜ ਦੀਆਂ 2 ਫ਼ਿਲਮਾਂ ਦੀ ਅਨਾਊਸਮੈਂਟ ਹੋ ਚੁਕੀ ਹੈ। ਦੂਸਰੀ ਫਿਲਮ 'ਚ ਸਵੀਤਾਜ ਯੁਵਰਾਜ ਹੰਸ ਨਾਲ ਦਿਖੇਗੀ। ਸਵੀਤਾਜ ਬਰਾੜ ਨੇ ਏਬੀਪੀ ਸਾਂਝਾ ਨਾਲ ਖਾਸਕੀਤੀ।
ਇਸ ਦੌਰਾਨ ਉਸ ਨੇ ਕਿਹਾ ਕਿ ਪਿਤਾ ਰਾਜ ਬਰਾੜ ਦੇ ਨਾਂ ਦੀਆਂ ਉਸ 'ਤੇ ਬਹੁਤ ਜ਼ਿੰਮੇਵਾਰੀਆਂ ਹਨ। ਸਵੀਤਾਜ ਦੀ ਇੰਡਸਟਰੀ 'ਚ ਸ਼ੁਰੂਆਤ ਮੌਡਲਿੰਗ ਤੇ ਗਾਇਕੀ ਤੋਂ ਹੋਈ। ਸਵਿਤਾਜ ਨੇ ਦੱਸਿਆ ਕਿ ਸੋਨਮ ਬਾਜਵਾ ਤੇ ਅਮਰਿੰਦਰ ਗਿੱਲ ਉਸ ਦੇ ਪਸੰਦੀਦਾ ਕਲਾਕਾਰ ਹਨ। ਉਸ ਨੂੰ ਸ਼ੀਸ਼ੇ ਸਾਹਮਣੇ ਖੜ੍ਹ ਹੋ ਕੇ ਡਾਇਲੋਗ ਬੋਲਣੇ ਪਸੰਦ ਹਨ।
ਸਵਿਤਾਜ ਨੇ ਇਹ ਵੀ ਦੱਸਿਆ ਕਿ ਲੌਕਡਾਊਨ ਸਮੇਂ ਉਸ ਨੇ ਘਰ 'ਚ ਹੀ ਕੁਕਿੰਗ ਸਿੱਖੀ ਹੈ। ਫਿਲਹਾਲ ਸਵਿਤਾਜ ਕਾਲਜ 'ਚ ਆਪਣੀ ਪੜ੍ਹਾਈ ਪੂਰੀ ਕਰ ਰਹੀ ਹੈ। ਉਸ ਨੇ ਦੱਸਿਆ ਕਿ ਉਸ ਨੇ ਛੋਟੀ ਉਮਰ 'ਚ ਹੀ ਗਾਇਕ ਬਣਨ ਦਾ ਸੋਚ ਲਿਆ ਸੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਕ੍ਰਿਕਟ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)