ਪੜਚੋਲ ਕਰੋ
Advertisement
ਬਾਲੀਵੁੱਡ 'ਚ ਇੱਕ ਹੋਰ ਵਿਆਹ, ਰਿਸ਼ੀ ਕਪੂਰ ਦੀ ਵਾਪਸੀ 'ਤੇ ਹੋਣਗੀਆਂ ਤਿਆਰੀਆਂ
ਮੁੰਬਈ: ਕੁਝ ਸਮਾਂ ਪਹਿਲਾਂ ਖ਼ਬਰਾਂ ਆਈਆਂ ਸੀ ਕਿ ਆਲਿਆ ਭੱਟ ਤੇ ਰਣਬੀਰ ‘ਚ ਕੁਝ ਅਣਬਣ ਹੋ ਗਈ ਹੈ। ਦੋਵੇਂ ਲੰਬੇ ਸਮੇਂ ਤੋਂ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ। ਹੁਣ ਲੱਗ ਰਿਹਾ ਹੈ ਕਿ ਦੋਵਾਂ ਬਾਰੇ ਆਈਆਂ ਖ਼ਬਰਾਂ ਮਹਿਜ਼ ਅਫਵਾਹ ਹੀ ਸੀ ਕਿਉਂਕਿ ਦੋਵੇਂ ਜਲਦੀ ਆਪਣੇ ਰਿਸ਼ਤੇ ਨੂੰ ਨਵਾਂ ਨਾਂ ਦੇਣ ਵਾਲੇ ਹਨ।
ਬੀਤੇ ਦਿਨ ਖ਼ਬਰ ਆਈ ਸੀ ਕਿ ਰਿਸ਼ੀ ਕਪੂਰ ਜਲਦੀ ਹੀ ਭਾਰਤ ਵਾਪਸੀ ਕਰ ਰਹੇ ਹਨ। ਉਨ੍ਹਾਂ ਦੀ ਵਾਪਸੀ ਨਾਲ ਹੀ ਆਲਿਆ ਤੇ ਰਣਬੀਰ ਦੇ ਵਿਆਹ ਦੀ ਤਿਆਰੀਆਂ ਵੀ ਸ਼ੁਰੂ ਹੋ ਜਾਣਗੀਆਂ। ਜੀ ਹਾਂ, ਰਣਬੀਰ ਤੇ ਆਲਿਆ ਦਾ ਪਰਿਵਾਰ ਦਾ ਮੰਨਣਾ ਹੈ ਕਿ ਦੋਵਾਂ ਨੂੰ ਹੁਣ ਵਿਆਹ ਕਰ ਲੈਣਾ ਚਾਹੀਦਾ ਹੈ ਜਿਸ ਲਈ ਅਪ੍ਰੈਲ ‘ਚ ਪੰਡਤ ਨਾਲ ਗੱਲ ਕੀਤੀ ਜਾਵੇਗੀ।
ਅਪ੍ਰੈਲ ‘ਚ ਮਹੂਰਤ ਮੁਤਾਬਕ ਦੋਵਾਂ ਦੇ ਵਿਅਹਾ ਦੀ ਤਾਰੀਖ ਤੈਅ ਕੀਤੀ ਜਾਵੇਗੀ। ਪ੍ਰਿਅੰਕਾ-ਨਿੱਕ ਤੇ ਦੀਪਿਕਾ-ਰਣਵੀਰ ਤੋਂ ਬਾਅਦ ਹੁਣ ਰਣਬੀਰ-ਆਲਿਆ ਦੇ ਘਰ ਵੀ ਸ਼ਹਿਨਾਈ ਵੱਜਣ ਵਾਲੀ ਹੈ। ਹਾਲ ਹੀ ‘ਚ ਕਰਨ ਜੌਹਰ ਨੇ ਵੀ ਦੋਵਾਂ ਦੇ ਜਲਦੀ ਵਿਆਹ ਵੱਲ ਇਸ਼ਾਰਾ ਕੀਤਾ ਸੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਸਿੱਖਿਆ
ਵਿਸ਼ਵ
ਪੰਜਾਬ
Advertisement