ਹਾਲੀਵੁੱਡ ਦੀ ਇਸ ਟੌਪ ਅਦਾਕਾਰਾ ਨੇ ਰਣਬੀਰ ਕਪੂਰ ਨੂੰ ਗ਼ੁੱਸੇ `ਚ ਕਹਿ ਦਿੱਤਾ ਗੈਟ ਲੌਸਟ, ਨਿਰਾਸ਼ ਹੋ ਗਏ ਸੀ ਐਕਟਰ
ਰਣਬੀਰ ਕਪੂਰ ਨੂੰ ਲੈ ਕੇ ਇਕ ਦਿਲਚਸਪ ਘਟਨਾ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਸ਼ਾਇਦ ਕੋਈ ਵੀ ਯਕੀਨ ਨਹੀਂ ਕਰ ਸਕੇਗਾ, ਪਰ ਇਹ ਬਿਲਕੁਲ ਸੱਚ ਹੈ। ਉਸ ਵਰਗੇ ਖ਼ੂਬਸੂਰਤ ਹੀਰੋ ਨੂੰ ਕੋਈ ‘ਨਾਂਹ’ ਕਿਵੇਂ ਕਹਿ ਸਕਦਾ ਹੈ, ਰਣਬੀਰ ਨਾਲ ਇਹ ਹੋ ਚੁੱਕਿਆ ਹੈ।
ਰਣਬੀਰ ਕਪੂਰ ਨੂੰ ਚਾਕਲੇਟ ਬੁਆਏ ਐਵੇਂ ਹੀ ਨਹੀਂ ਕਿਹਾ ਜਾਂਦਾ। ਕਿਸੇ ਵੀ ਖੂਬਸੂਰਤ ਲੜਕੀ ਦਾ ਦਿਲ ਜਿੱਤਣ ਲਈ ਉਨ੍ਹਾਂ ਦੀ ਇੱਕ ਪਿਆਰੀ ਮੁਸਕਰਾਹਟ ਹੀ ਕਾਫ਼ੀ ਹੈ।ਉਨ੍ਹਾਂ ਦੇ ਰੋਮਾਂਸ ਦੀਆਂ ਚਰਚਾਵਾਂ ਤਾਂ ਹਰ ਕਿਸੇ ਨੇ ਸੁਣੀਆਂ ਹਨ। ਹੁਣ ਭਾਵੇਂ ਉਹ ਆਲੀਆ ਭੱਟ ਦੇ ਹਮਸਫ਼ਰ ਬਣ ਗਏ ਹਨ, ਪਰ ਇਸ ਨਾਲ ਉਨ੍ਹਾਂ ਦੀ ਫ਼ੈਨ ਫ਼ਾਲੋਇੰਗ `ਚ ਘਾਟਾ ਨਹੀਂ ਹੋਇਆ ਹੈ।
ਉਂਝ ਰਣਬੀਰ ਕਪੂਰ ਨੂੰ ਲੈ ਕੇ ਇਕ ਦਿਲਚਸਪ ਘਟਨਾ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਸ਼ਾਇਦ ਕੋਈ ਵੀ ਯਕੀਨ ਨਹੀਂ ਕਰ ਸਕੇਗਾ, ਪਰ ਇਹ ਬਿਲਕੁਲ ਸੱਚ ਹੈ। ਉਸ ਵਰਗੇ ਖ਼ੂਬਸੂਰਤ ਹੀਰੋ ਨੂੰ ਕੋਈ ‘ਨਾਂਹ’ ਕਿਵੇਂ ਕਹਿ ਸਕਦਾ ਹੈ, ਰਣਬੀਰ ਨਾਲ ਇਹ ਹੋ ਚੁੱਕਿਆ ਹੈ। ਰਣਬੀਰ ਨੇ ਖੁਦ 'ਦਿ ਕਪਿਲ ਸ਼ਰਮਾ ਸ਼ੋਅ' 'ਚ ਇਸ ਗੱਲ ਦਾ ਖੁਲਾਸਾ ਕੀਤਾ ਸੀ। ਇਹ ਦਿਲਚਸਪ ਘਟਨਾ ਹੁਣ ਚਰਚਾ ਵਿੱਚ ਹੈ।
ਰਣਬੀਰ ਕਪੂਰ ਦੀ ਇਹ ਕਹਾਣੀ ਨੈਟਲੀ ਪੋਰਟਮੈਨ ਨਾਲ ਜੁੜੀ ਹੋਈ ਹੈ
ਇਹ ਪੂਰੀ ਘਟਨਾ ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੈਟਲੀ ਪੋਰਟਮੈਨ ਨਾਲ ਜੁੜੀ ਹੈ, ਜਿਸ ਨਾਲ ਰਣਬੀਰ ਨੇ ਫੋਟੋ ਖਿਚਵਾਉਣ ਲਈ ਬੇਨਤੀ ਕੀਤੀ ਸੀ। ਹੁਣ ਇਸ 'ਤੇ ਕੀ ਪ੍ਰਤੀਕਿਰਿਆ ਆਈ, ਇਹ ਹੈ ਅਸਲ ਕਹਾਣੀ। ਉਸ ਸਮੇਂ ਰਣਬੀਰ ਇੰਨੇ ਮਸ਼ਹੂਰ ਨਹੀਂ ਸਨ।
ਰਣਬੀਰ ਨੇ ਦੱਸਿਆ, ''ਮੈਂ ਨਿਊਯਾਰਕ ਦੀ ਸੜਕ 'ਤੇ ਪੈਦਲ ਜਾ ਰਿਹਾ ਸੀ। ਮੈਂ ਥੋੜਾ ਜਲਦੀ `ਚ ਸੀ। ਕਿਉਂਕਿ ਮੈਨੂੰ ਬਾਥਰੂਮ ਜਾਣਾ ਸੀ। ਉੱਥੇ ਇੱਕ ਖੂਬਸੂਰਤ ਲੜਕੀ ਖੜੀ ਸੀ। ਉਸ ਨੂੰ ਦੇਖ ਕੇ ਮੈਂ ਤੁਰੰਤ ਪਹਿਚਾਣ ਲਿਆ ਕਿ ਇਹ ਤਾਂ ਨੈਟਲੀ ਪੋਰਟਮੈਨ ਹੈ। ਇਸ `ਤੇ ਮੈਂ ਜੋਸ਼ ਨਾਲ ਭੱਜ ਕੇ ਉਨ੍ਹਾਂ ਕੋਲ ਗਿਆ ਅਤੇ ਚੀਕ ਕੇ ਕਿਹਾ, ਪਲੀਜ਼ ਇੱਕ ਫ਼ੋਟੋ, ਇੱਕ ਫ਼ੋਟੋ।
ਹੁਣ ਜੋਸ਼ 'ਚ ਰਣਬੀਰ ਨੇ ਇਹ ਨਹੀਂ ਦੇਖਿਆ ਕਿ ਉਸ ਸਮੇਂ ਨੈਟਲੀ ਫੋਨ 'ਤੇ ਰੋ ਰਹੀ ਸੀ। ਉਹ ਗੁੱਸੇ ਨਾਲ ਰਣਬੀਰ ਵੱਲ ਮੁੜੀ ਅਤੇ ਕਿਹਾ, "ਗੈੱਟ ਲੌਸਟ, ਆਈ ਸੇਅ।"
ਹੁਣ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਸ ਸਮੇਂ ਰਣਬੀਰ ਕਪੂਰ ਨੂੰ ਕਿਹੋ ਜਿਹਾ ਲੱਗਾ ਹੋਵੇਗਾ। ਇਹ ਉਸ ਦਾ 'ਫੈਨ ਬੁਆਏ ਮੋਮੈਂਟ' ਸੀ, ਜੋ ਵਿਗੜ ਗਿਆ ਸੀ। ਖੈਰ, ਜੇਕਰ ਰਣਬੀਰ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਫਿਲਮ 'ਸ਼ਮਸ਼ੇਰਾ' ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਅਗਲੀ ਫਿਲਮ 'ਬ੍ਰਹਮਾਸਤਰ' ਦੀ ਵੀ ਕਾਫੀ ਚਰਚਾ ਹੈ, ਜਿਸ 'ਚ ਉਹ ਪਹਿਲੀ ਵਾਰ ਆਲੀਆ ਭੱਟ ਨਾਲ ਨਜ਼ਰ ਆਉਣਗੇ। ਦੋਵੇਂ ਨਿੱਜੀ ਜ਼ਿੰਦਗੀ 'ਚ ਵੀ ਮਾਤਾ-ਪਿਤਾ ਬਣਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।