Ranveer Singh: ਰਣਵੀਰ ਸਿੰਘ ਨੂੰ ਮੁੰਬਈ ਦੀਆਂ ਸੜਕਾਂ `ਤੇ ਬਿਨਾਂ ਇੰਸ਼ੋਰੈਂਸ ਵਾਲੀ ਗੱਡੀ ਚਲਾਉਣਾ ਪਿਆ ਮਹਿੰਗਾ, ਪੁਲਿਸ `ਚ ਹੋਈ ਸ਼ਿਕਾਇਤ
Ranveer Singh Controversy: ਬਾਲੀਵੁੱਡ ਐਕਟਰ ਰਣਵੀਰ ਸਿੰਘ ਇੱਕ ਵਾਰ ਫਿਰ ਵਿਵਾਦਾਂ ਵਿੱਚ ਆ ਗਏ ਹਨ। ਇਸ ਵਾਰ ਉਨ੍ਹਾਂ 'ਤੇ ਬਿਨਾਂ ਬੀਮੇ ਦੇ ਗੱਡੀ ਚਲਾਉਣ ਦਾ ਦੋਸ਼ ਹੈ। ਲੋਕਾਂ ਨੇ ਇਸ ਸਬੰਧੀ ਮੁੰਬਈ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਹੈ।
Ranveer Singh Breaks Traffic Rules: ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਅਕਸਰ ਆਪਣੇ ਸਟਾਈਲ ਅਤੇ ਅਜੀਬ ਲੁੱਕ ਲਈ ਸੁਰਖੀਆਂ 'ਚ ਰਹਿੰਦੇ ਹਨ। ਪਰ ਪਿਛਲੇ ਕਾਫ਼ੀ ਸਮੇਂ ਤੋਂ ਉਹ ਵਿਵਾਦਾਂ ਨਾਲ ਘਿਰੇ ਹੋਏ ਹਨ। ਹਾਲੇ ਲੋਕ ਰਣਵੀਰ ਸਿੰਘ ਦੇ ਨਿਊਡ ਫ਼ੋਟੋਸ਼ੂਟ ਵਿਵਾਦ ਨੂੰ ਭੁੱਲੇ ਹੀ ਸੀ ਕਿ ਰਣਵੀਰ ਨੇ ਇੱਕ ਹੋਰ ਵਿਵਾਦ `ਚ ਪੈਰ ਫਸਾ ਲਏ ਹਨ। ਦਰਅਸਲ ਮਾਮਲਾ ਅਜਿਹਾ ਹੈ ਕਿ ਗਲੀ ਬੁਆਏ ਐਕਟਰ ਨੂੰ ਹਾਲ ਹੀ 'ਚ ਮੁੰਬਈ ਏਅਰਪੋਰਟ 'ਤੇ ਆਪਣੀ ਐਸਟਨ ਮਾਰਟਿਨ ਕਾਰ ਚਲਾਉਂਦੇ ਦੇਖਿਆ ਗਿਆ। ਉਨ੍ਹਾਂ ਨੇ ਇਹ ਕਾਰ ਪਿਛਲੇ ਸਾਲ ਖਰੀਦੀ ਸੀ ਅਤੇ ਇਸਦੀ ਕੀਮਤ ਲਗਭਗ 3.9 ਕਰੋੜ ਰੁਪਏ ਹੈ। ਇਕ ਯੂਜ਼ਰ ਨੇ ਇਸ ਕਾਰ ਬਾਰੇ ਦਾਅਵਾ ਕੀਤਾ ਹੈ ਕਿ ਇਸ ਕਾਰ ਦੀ ਬੀਮਾ ਮਿਆਦ ਖਤਮ ਹੋ ਗਈ ਹੈ।
ਰਣਵੀਰ ਦੀ ਕਾਰ ਇੰਸ਼ੋਰੈਂਸ ਦੀ ਮਿਆਦ ਖਤਮ
ਤੁਹਾਨੂੰ ਦੱਸ ਦੇਈਏ ਕਿ ਗੁਪਤਾ ਅੰਨਾ ਨਾਮ ਦੇ ਟਵਿਟਰ ਯੂਜ਼ਰ ਨੇ ਸਕਰੀਨਸ਼ਾਟ ਸ਼ੇਅਰ ਕਰਦੇ ਹੋਏ ਲਿਖਿਆ, ‘ਮੁੰਬਈ ਪੁਲਿਸ ਨੂੰ ਰਣਵੀਰ ਸਿੰਘ ਦੇ ਖਿਲਾਫ ਸਖਤ ਕਾਰਵਾਈ ਦੀ ਲੋੜ ਹੈ, ਉਹ ਕੱਲ੍ਹ ਬਿਨਾਂ ਬੀਮੇ ਦੇ ਕਾਰ ਚਲਾ ਰਿਹਾ ਸੀ।’ ਯੂਜ਼ਰ ਮੁਤਾਬਕ ਰਣਵੀਰ ਸਿੰਘ ਦੀ ਦੀ ਕਾਰ ਦੇ ਬੀਮੇ ਦੀ ਮਿਆਦ 28 ਜੂਨ 2020 ਨੂੰ ਖਤਮ ਹੋ ਗਈ ਹੈ। ਅਜਿਹੇ 'ਚ ਰਣਵੀਰ ਬਿਨਾਂ ਬੀਮੇ ਦੇ ਕਾਰ ਚਲਾ ਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਦੂਜੇ ਪਾਸੇ ਮੁੰਬਈ ਪੁਲਿਸ ਨੇ ਯੂਜ਼ਰ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਲਿਖਿਆ ਕਿ 'ਅਸੀਂ ਟਰੈਫਿਕ ਬ੍ਰਾਂਚ ਨੂੰ ਸੂਚਿਤ ਕਰ ਦਿੱਤਾ ਹੈ।'
ਸੋਸ਼ਲ ਮੀਡੀਆ 'ਤੇ ਰਣਵੀਰ ਸਿੰਘ ਨੂੰ ਕੀਤਾ ਜਾ ਰਿਹਾ ਟਰੋਲ
ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਜਨਤਾ ਕਿਸੇ ਨੂੰ ਵੀ ਨਹੀਂ ਬਖਸ਼ਦੀ ਤਾਂ ਰਣਵੀਰ ਸਿੰਘ ਨਾਲ ਵੀ ਅਜਿਹਾ ਹੀ ਕੁਝ ਹੋਇਆ ਅਤੇ ਉਨ੍ਹਾਂ ਨੂੰ ਕਾਫੀ ਟ੍ਰੋਲ ਵੀ ਕੀਤਾ ਜਾ ਰਿਹਾ ਹੈ। ਮੁੰਬਈ ਪੁਲਿਸ ਦੇ ਇਸ ਟਵੀਟ 'ਤੇ ਯੂਜ਼ਰਸ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਤਾਂ ਇੱਥੋਂ ਤੱਕ ਕਿਹਾ ਕਿ ਇਹ ਸਹੂਲਤ ਸਿਰਫ਼ VVIP ਲੋਕਾਂ ਨੂੰ ਹੀ ਕਿਉਂ ਦਿੱਤੀ ਜਾਂਦੀ ਹੈ। ਯੂਜ਼ਰਸ ਦੇ ਇਸ ਰਿਸਪਾਂਸ ਨੂੰ ਦੇਖ ਕੇ ਲੱਗਦਾ ਹੈ ਕਿ ਰਣਵੀਰ ਸਿੰਘ ਨਵੀਂ ਮੁਸੀਬਤ ਵਿੱਚ ਫਸ ਸਕਦੇ ਹਨ।
ਰਣਵੀਰ ਸਿੰਘ ਦੀਆਂ ਆਉਣ ਵਾਲੀਆਂ ਫਿਲਮਾਂ
ਵਰਕ ਫਰੰਟ ਦੀ ਗੱਲ ਕਰੀਏ ਤਾਂ ਰਣਵੀਰ ਸਿੰਘ ਕੋਲ ਜੈਕਲੀਨ ਫਰਨਾਂਡੀਜ਼ ਅਤੇ ਪੂਜਾ ਹੇਗੜੇ ਨਾਲ ਰੋਹਿਤ ਸ਼ੈੱਟੀ ਦੀ ਫਿਲਮ 'ਸਰਕਸ' ਹੈ। ਰਣਵੀਰ ਕੋਲ ਆਲੀਆ ਭੱਟ, ਧਰਮਿੰਦਰ, ਸ਼ਬਾਨਾ ਆਜ਼ਮੀ ਅਤੇ ਜਯਾ ਬੱਚਨ ਨਾਲ ਕਰਨ ਜੌਹਰ ਦੀ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਵੀ ਹੈ।