Ranveer Singh Photoshoot: ਰਣਵੀਰ ਸਿੰਘ ਨੇ ਫ਼ੋਟੋਸ਼ੂਟ ਮਾਮਲੇ 'ਚ ਕੀਤਾ ਵੱਡਾ ਖੁਲਾਸਾ, ਕਿਹਾ ਇੱਕ ਫ਼ੋਟੋ ਨੂੰ...
Ranveer Singh Controversy: ਰਣਵੀਰ ਸਿੰਘ ਨੇ ਫੋਟੋਸ਼ੂਟ ਮਾਮਲੇ 'ਚ ਪੁਲਿਸ ਦੇ ਸਾਹਮਣੇ ਆਪਣੇ ਬਿਆਨ 'ਚ ਦਾਅਵਾ ਕੀਤਾ ਹੈ ਕਿ ਉਸ ਦੀਆਂ ਸਾਰੀਆਂ ਫੋਟੋਆਂ 'ਚੋਂ ਕਿਸੇ ਨੇ ਫੋਟੋ ਮੋਰਫ ਕਰ ਦਿੱਤੀ ਹੈ।
Ranveer Singh Photoshoot Case: ਰਣਵੀਰ ਸਿੰਘ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਜਦੋਂ ਤੋਂ ਉਨ੍ਹਾਂ ਨੇ ਬਿਨਾਂ ਕੱਪੜਿਆਂ ਦੇ ਫੋਟੋਸ਼ੂਟ ਕਰਵਾਇਆ ਹੈ। ਉਦੋਂ ਤੋਂ ਹੀ ਰਣਵੀਰ ਸਿੰਘ ਵਿਵਾਦਾਂ ਨਾਲ ਘਿਰ ਗਏ ਹਨ। ਲੋਕਾਂ ਨੂੰ ਰਣਵੀਰ ਦਾ ਇਹ ਫੋਟੋਸ਼ੂਟ ਪਸੰਦ ਨਹੀਂ ਆਇਆ, ਜਿਸ ਤੋਂ ਬਾਅਦ ਉਨ੍ਹਾਂ ਖਿਲਾਫ ਦੇਸ਼ ਦੇ ਵੱਖ ਵੱਖ ਪੁਲਿਸ ਥਾਣਿਆਂ 'ਚ ਐਫ਼ਆਈਆਰ ਦਰਜ ਕਰਾਈਆਂ ਗਈਆਂ। ਹੁਣ ਇਸ ਬਾਰੇ ਰਣਵੀਰ ਨੇ ਇਸ ਵਾਰੇ ਵੱਡਾ ਖੁਲਾਸਾ ਕੀਤਾ ਹੈ। ਆਪਣੇ ਬਿਆਨ 'ਚ ਰਣਵੀਰ ਸਿੰਘ ਨੇ ਪੁਲਿਸ ਦੇ ਸਾਹਮਣੇ ਦਾਅਵਾ ਕੀਤਾ ਹੈ ਕਿ ਉਸ ਦੀਆਂ ਸਾਰੀਆਂ ਫੋਟੋਆਂ 'ਚੋਂ ਕਿਸੇ ਨੇ ਇਕ ਫੋਟੋ ਮੋਰਫ ਕਰ ਦਿੱਤੀ ਹੈ। ਰਣਵੀਰ ਨੇ ਕਿਹਾ ਹੈ ਕਿ ਇਸ ਨੂੰ ਜਿਸ ਤਰ੍ਹਾਂ ਦਿਖਾਇਆ ਜਾ ਰਿਹਾ ਹੈ, ਉਸ ਤਰ੍ਹਾਂ ਦੀ ਸ਼ੂਟਿੰਗ ਨਹੀਂ ਕੀਤੀ ਗਈ। ਪੁਲਿਸ ਨੇ ਰਣਵੀਰ ਸਿੰਘ ਦਾ ਬਿਆਨ ਦਰਜ ਕਰ ਲਿਆ ਹੈ, ਹੁਣ ਉਹ ਇਸ ਦੀ ਪੁਸ਼ਟੀ ਕਰ ਰਹੀ ਹੈ।
ਰਣਵੀਰ ਨੇ ਇਸ ਤੋਂ ਪਹਿਲਾਂ 29 ਅਗਸਤ ਨੂੰ ਆਪਣਾ ਬਿਆਨ ਦਰਜ ਕਰਵਾਇਆ ਸੀ। ਮੁੰਬਈ ਦੇ ਚੇਂਬੂਰ ਪੁਲਿਸ ਸਟੇਸ਼ਨ 'ਚ ਕਰੀਬ 2 ਘੰਟੇ ਤੱਕ ਰਣਵੀਰ ਸਿੰਘ ਦਾ ਬਿਆਨ ਦਰਜ ਕੀਤਾ ਗਿਆ। ਰਣਵੀਰ ਨੇ ਆਪਣੇ ਬਿਆਨ 'ਚ ਕਿਹਾ ਸੀ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਇਸ ਤਰ੍ਹਾਂ ਦਾ ਫੋਟੋਸ਼ੂਟ ਉਨ੍ਹਾਂ ਲਈ ਪਰੇਸ਼ਾਨੀ ਪੈਦਾ ਕਰੇਗਾ। ਉਨ੍ਹਾਂ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ।
ਰਣਵੀਰ ਸਿੰਘ ਤੋਂ ਪੁੱਛੇ ਗਏ ਇਹ ਸਵਾਲ
ਰਣਵੀਰ ਸਿੰਘ ਤੋਂ ਪੁਲਿਸ ਨੂੰ ਕਈ ਸਵਾਲ ਪੁੱਛੇ ਗਏ। ਰਣਵੀਰ ਦੇ ਨਾਲ ਨਿਊਡ ਫੋਟੋਸ਼ੂਟ ਦਾ ਕੰਟਰੈਕਟ ਕਿਸ ਕੰਪਨੀ ਨਾਲ ਸੀ, ਫੋਟੋਸ਼ੂਟ ਕਦੋਂ ਅਤੇ ਕਿੱਥੇ ਕਰਵਾਇਆ ਸੀ? ਕੀ ਤੁਸੀਂ ਜਾਣਦੇ ਹੋ ਕਿ ਅਜਿਹੇ ਸ਼ੂਟ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ।
ਇਹ ਹੈ ਮਾਮਲਾ
ਕੁਝ ਸਮਾਂ ਪਹਿਲਾਂ ਰਣਵੀਰ ਸਿੰਘ ਨੇ ਬਿਨਾਂ ਕੱਪੜਿਆਂ ਦੇ ਫੋਟੋਸ਼ੂਟ ਕਰਵਾਇਆ ਸੀ। ਉਸ ਦੀਆਂ ਇਹ ਤਸਵੀਰਾਂ ਸਾਹਮਣੇ ਆਉਂਦੇ ਹੀ ਵਾਇਰਲ ਹੋ ਗਈਆਂ ਸਨ। ਰਣਵੀਰ ਨੇ ਇਹ ਫੋਟੋਸ਼ੂਟ ਇੱਕ ਮੈਗਜ਼ੀਨ ਲਈ ਕਰਵਾਇਆ ਸੀ। ਉਨ੍ਹਾਂ ਦੇ ਇਸ ਫੋਟੋਸ਼ੂਟ ਨੂੰ ਕੁਝ ਲੋਕਾਂ ਨੇ ਪਸੰਦ ਕੀਤਾ ਹੈ, ਜਦੋਂ ਕਿ ਕਈਆਂ ਨੇ ਇਸ 'ਤੇ ਇਤਰਾਜ਼ ਜਤਾਇਆ ਹੈ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਰਣਵੀਰ ਸਿੰਘ ਜਲਦ ਹੀ ਆਲੀਆ ਭੱਟ ਨਾਲ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਰੋਹਿਤ ਸ਼ੈੱਟੀ ਦੀ ਫਿਲਮ ਸਰਕਸ 'ਚ ਨਜ਼ਰ ਆਉਣਗੇ।