ਅਮਿਤਾਭ ਬੱਚਨ ਦੀ ਫਿਲਮ 'ਚਿਹਰੇ' ਦੀ ਰਿਲੀਜ਼ਿੰਗ ਤੇ ਸਸਪੈਂਸ ਬਰਕਰਾਰ, ਡਾਇਰੈਕਟਰ ਨੇ ਸ਼ੇਅਰ ਕੀਤਾ ਰਿਲੀਜ਼ਿੰਗ ਪਲੈਨ
ਕੋਰੋਨਾ ਦੇ ਵੱਧ ਦੇ ਮਾਮਲੇ ਨੂੰ ਮੱਦੇਨਜ਼ਰ ਥੀਏਟਰਾਂ 'ਚ ਲੋਕਾਂ ਦੀ ਗਿਣਤੀ ਘਟਾ ਦਿੱਤੀ ਗਈ ਹੈ ਤੇ ਕਈ ਥਾਵਾਂ 'ਤੇ ਤਾਂ ਦੁਬਾਰਾ ਥੀਏਟਰ ਬੰਦ ਹੀ ਕਰ ਦਿੱਤੇ ਗਏ ਹਨ। ਅਜਿਹੇ ਵਿੱਚ ਫਿਲਮ ਮੇਕਰਸ ਨੇ ਆਪਣੀਆਂ ਫ਼ਿਲਮਾਂ ਦੀ ਰਿਲੀਜ਼ਿੰਗ ਅੱਗੇ ਵਧਾ ਦਿੱਤੀ ਹੈ। ਫਿਲਮ 'ਚਿਹਰੇ' ਦੀ ਰਿਲੀਜ਼ ਡੇਟ ਵੀ ਅੱਗੇ ਵਧਾ ਦਿੱਤੀ ਗਈ ਹੈ। ਪਹਿਲਾਂ ਇਹ ਫਿਲਮ 9 ਅਪ੍ਰੈਲ ਨੂੰ ਰਿਲੀਜ਼ ਹੋਣੀ ਸੀ।
ਮੁੰਬਈ: ਕੋਰੋਨਾ ਦੇ ਵੱਧ ਦੇ ਮਾਮਲੇ ਨੂੰ ਮੱਦੇਨਜ਼ਰ ਥੀਏਟਰਾਂ 'ਚ ਲੋਕਾਂ ਦੀ ਗਿਣਤੀ ਘਟਾ ਦਿੱਤੀ ਗਈ ਹੈ ਤੇ ਕਈ ਥਾਵਾਂ 'ਤੇ ਤਾਂ ਦੁਬਾਰਾ ਥੀਏਟਰ ਬੰਦ ਹੀ ਕਰ ਦਿੱਤੇ ਗਏ ਹਨ। ਅਜਿਹੇ ਵਿੱਚ ਫਿਲਮ ਮੇਕਰਸ ਨੇ ਆਪਣੀਆਂ ਫ਼ਿਲਮਾਂ ਦੀ ਰਿਲੀਜ਼ਿੰਗ ਅੱਗੇ ਵਧਾ ਦਿੱਤੀ ਹੈ। ਫਿਲਮ 'ਚਿਹਰੇ' ਦੀ ਰਿਲੀਜ਼ ਡੇਟ ਵੀ ਅੱਗੇ ਵਧਾ ਦਿੱਤੀ ਗਈ ਹੈ। ਪਹਿਲਾਂ ਇਹ ਫਿਲਮ 9 ਅਪ੍ਰੈਲ ਨੂੰ ਰਿਲੀਜ਼ ਹੋਣੀ ਸੀ।
ਅਮਿਤਾਭ ਬੱਚਨ ਅਤੇ ਇਮਰਾਨ ਹਾਸ਼ਮੀ ਫਿਲਮ 'ਚਿਹਰੇ' 'ਚ ਇਕੱਠੇ ਨਜ਼ਰ ਆਉਣਗੇ। ਫਿਲਮ ਦੇ ਡਾਇਰੈਕਟਰ ਰੂਮੀ ਜਾਫਰੀ ਨੇ ਇੰਟਰਵਿਊ ਦੌਰਾਨ ਕਿਹਾ ਕਿ ਸੁਰੱਖਿਆ ਪਹਿਲੇ ਨੰਬਰ 'ਤੇ ਆਉਂਦੀ ਹੈ। ਅਜਿਹੇ ਸਮੇਂ ਜਦੋਂ ਮਾਲ ਅਤੇ ਸਿਨੇਮਾ ਜਲਦੀ ਹੀ ਬੰਦ ਹੋ ਰਹੇ ਹਨ, ਫਿਰ ਫਿਲਮ ਨੂੰ ਰਿਲੀਜ਼ ਕਰਨ ਦਾ ਕੀ ਮਤਲਬ ਹੈ? ਕਈ ਸ਼ਹਿਰਾਂ 'ਚ ਤਾਂ ਨਾਈਟ ਕਰਫਿਊ ਵੀ ਲਗਾ ਦਿੱਤਾ ਗਿਆ ਹੈ। ਇਸ ਹਾਲਾਤ ਵਿੱਚ, ਫਿਲਮ ਦਾ ਆਖਰੀ ਸ਼ੋਅ ਸ਼ਾਮ 4 ਵਜੇ ਹੋਵੇਗਾ।
ਰੂਮੀ ਜਾਫਰੀ ਨੇ ਅੱਗੇ ਕਿਹਾ, 'ਟੀਮ ਨੂੰ ਟੀਜ਼ਰ ਅਤੇ ਟ੍ਰੇਲਰ ਦਾ ਚੰਗਾ ਰਿਸਪੌਂਸ ਮਿਲਿਆ ਹੈ। ਲੋਕਾਂ ਨੇ ਪਰਦੇ 'ਤੇ ਅਮਿਤਾਭ ਬੱਚਨ ਦੀ ਮੌਜੂਦਗੀ ਦੀ ਵੀ ਤਾਰੀਫ ਕੀਤੀ ਹੈ। ਰੂਮੀ ਦਾ ਕਹਿਣਾ ਹੈ ਕਿ ਅਸੀਂ ਇੱਕ ਵਧੀਆ ਫਿਲਮ ਬਣਾਈ ਹੈ, ਇਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਥੋੜ੍ਹਾ ਸਬਰ ਰੱਖੀਏ ਬਾਕੀ ਆਖਰੀ ਫੈਸਲਾ ਮੇਕਰਸ ਦਾ ਹੋਵੇਗਾ। ਅਸੀਂ ਫੈਸਲਾ ਕੀਤਾ ਹੈ ਕਿ ਜੇ ਫਿਲਮ ਰਿਲੀਜ਼ ਹੁੰਦੀ ਹੈ ਤਾਂ ਇਹ ਥੀਏਟਰ 'ਚ ਹੀ ਹੋਵੇ।
ਪੂਰੇ ਦੇਸ਼ 'ਚ ਕੋਰੋਨਾ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ। ਅਜਿਹੀ ਸਥਿਤੀ 'ਚ ਮਹਾਰਾਸ਼ਟਰ ਸਰਕਾਰ ਨੇ ਵੀਕਐਂਡ ਕਰਫਿਊ ਲਗਾ ਦਿੱਤਾ ਹੈ ਅਤੇ ਦਿੱਲੀ ਸਰਕਾਰ ਨੇ ਨਾਈਟ ਕਰਫਿਊ ਲਗਾ ਦਿੱਤਾ ਹੈ। ਹੁਣ ਇਕ ਵਾਰ ਫਿਰ ਫਿਲਮ ਇੰਡਸਟਰੀ ਖ਼ਤਰੇ 'ਚ ਹੈ ਕਿਉਂਕਿ ਮੇਕਰਸ ਨੂੰ ਭਾਰੀ ਨੁਕਸਾਨ ਸਹਿਣਾ ਪੈ ਸਕਦਾ ਹੈ।