ਸੁਸ਼ਾਂਤ ਸਿੰਘ ਰਾਜਪੂਤ ਨੂੰ ਯਾਦ ਕਰਦਿਆਂ ਰਿਆ ਚੱਕਰਵਰਤੀ ਹੋਈ ਭਾਵੁਕ
ਬੌਲੀਵੁੱਡ ਅਦਾਕਾਰਾ ਰਿਆ ਚੱਕਰਵਰਤੀ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਪਹਿਲੀ ਡੈਥ ਐਨਵਰਸਰੀ 'ਤੇ ਇਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਅੱਜ ਦੇ ਦਿਨ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਹੋਈ ਸੀ।
ਬੌਲੀਵੁੱਡ ਅਦਾਕਾਰਾ ਰਿਆ ਚੱਕਰਵਰਤੀ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਪਹਿਲੀ ਡੈਥ ਐਨਵਰਸਰੀ 'ਤੇ ਇਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਅੱਜ ਦੇ ਦਿਨ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਹੋਈ ਸੀ।
ਸੁਸ਼ਾਂਤ ਨੂੰ ਯਾਦ ਕਰਦਿਆਂ ਰਿਆ ਨੇ ਕਿਹਾ, "ਅਜਿਹਾ ਕੋਈ ਪਲ ਨਹੀਂ ਜਦੋਂ ਮੈਂ ਵਿਸ਼ਵਾਸ ਨਹੀਂ ਕਰ ਸਕੀ ਕਿ ਤੁਸੀਂ ਹੁਣ ਇੱਥੇ ਨਹੀਂ ਹੋ। ਕਹਿੰਦੇ ਹਨ ਕਿ ਸਮੇਂ ਨਾਲ ਸਭ ਕੁਝ ਠੀਕ ਹੋ ਜਾਂਦਾ ਹੈ ਪਰ ਤੁਸੀਂ ਹੀ ਮੇਰਾ ਸਮਾਂ ਤੇ ਮੇਰਾ ਸਭ ਕੁਝ ਸੀ। ਮੈਨੂੰ ਪਤਾ ਹੈ ਕਿ ਹੁਣ ਤੁਸੀਂ ਮੇਰੇ ਸ਼ੁਭਚਿੰਤਕ ਬਣ ਕੇ ਮੈਨੂੰ ਚੰਦਰਮਾ ਤੋਂ ਆਪਣੇ ਟੈਲੀਸਕੋਪ ਨਾਲ ਦੇਖ ਰਹੇ ਹੋ ਤੇ ਮੈਨੂੰ ਪ੍ਰੋਟੈਕਟ ਕਰ ਰਹੇ ਹੋ। ਮੈਨੂੰ ਹਰ ਰੋਜ਼ ਤੁਹਾਡੀ ਉਡੀਕ ਰਹਿੰਦੀ ਹੈ, ਮੈਂ ਤੁਹਾਨੂੰ ਹਰ ਜਗ੍ਹਾ ਲੱਭਦੀ ਹਾਂ- ਮੈਨੂੰ ਪਤਾ ਹੈ ਕਿ ਤੁਸੀਂ ਮੇਰੇ ਨਾਲ ਹੀ ਹੋ।"
ਸੁਸ਼ਾਂਤ ਸਿੰਘ ਰਾਜਪੂਤ ਦਾ 14 ਜੂਨ, 2020 ਨੂੰ ਉਨ੍ਹਾਂ ਦੇ ਬਾਂਦਰਾ ਵਾਲੇ ਘਰ ਵਿਚ ਦਿਹਾਂਤ ਹੋਇਆ ਸੀ। 34 ਸਾਲਾ ਅਦਾਕਾਰ ਉਸ ਸਮੇਂ ਰਿਆ ਚੱਕਰਵਰਤੀ ਨਾਲ ਰਿਲੇਸ਼ਨਸ਼ਿਪ ਵਿਚ ਸੀ। ਸੁਸ਼ਾਂਤ ਦੇ ਅਚਾਨਕ ਦੇਹਾਂਤ ਤੋਂ ਬਾਅਦ, ਉਨ੍ਹਾਂ ਦੇ ਪਿਤਾ ਨੇ ਰਿਆ ਚਕਰਵਤੀ ਦੇ ਖਿਲਾਫ ਐਫਆਈਆਰ ਦਰਜ ਕੀਤੀ ਸੀ, ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਰਿਆ ਨੇ ਸੁਸ਼ਾਂਤ ਨੂੰ ਸੁਸਾਈਡ ਕਰਨ ਲਈ ਮਜਬੂਰ ਕੀਤਾ ਸੀ। ਰਿਆ ਚੱਕਰਵਰਤੀ ਵੀ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਜਾਂਚ ਦੌਰਾਨ ਡਰੱਗਜ਼ ਮਾਮਲੇ ਦੇ ਕਾਰਨ ਵਿਵਾਦਾਂ 'ਚ ਘਿਰ ਗਈ ਸੀ।