ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਰਿਸ਼ੀ ਕਪੂਰ ਨੂੰ ਵੀ ਕੈਂਸਰ! ਰਣਧੀਰ ਕਪੂਰ ਨੇ ਕੀਤਾ ਖੁਲਾਸਾ
ਰਿਸ਼ੀ ਕਪੂਰ ਦੇ ਭਰਾ ਰਣਧੀਰ ਕਪੂਰ ਨੇ ਏਬੀਪੀ ਨਿਊਜ਼ ਨਾਲ ਫੋਨ ‘ਤੇ ਖਾਸ ਗੱਲਬਾਤ ਕਰਦਿਆਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੇ ਛੋਟੇ ਭਰਾ ਰਿਸ਼ੀ ਕਪੂਰ ਹੁਣ ਕੈਂਸਰ ਤੋਂ ਆਦਾਜ਼ ਹੋ ਗਏ ਹਨ।
![ਰਿਸ਼ੀ ਕਪੂਰ ਨੂੰ ਵੀ ਕੈਂਸਰ! ਰਣਧੀਰ ਕਪੂਰ ਨੇ ਕੀਤਾ ਖੁਲਾਸਾ Rishi Kapoor is cancer-free, announces filmmaker Rahul Rawail ਰਿਸ਼ੀ ਕਪੂਰ ਨੂੰ ਵੀ ਕੈਂਸਰ! ਰਣਧੀਰ ਕਪੂਰ ਨੇ ਕੀਤਾ ਖੁਲਾਸਾ](https://static.abplive.com/wp-content/uploads/sites/5/2019/04/30155332/rishi-kapoor-randhir-kapoor.jpg?impolicy=abp_cdn&imwidth=1200&height=675)
ਮੁੰਬਈ: ਬਾਲੀਵੁੱਡ ਐਕਟਰ ਰਿਸ਼ੀ ਕਪੂਰ ਪਿਛਲੇ ਲੰਬੇ ਸਮੇਂ ਤੋਂ ਵਿਦੇਸ਼ ‘ਚ ਆਪਣਾ ਇਲਾਜ ਕਰਵਾ ਰਹੇ ਹਨ। ਰਿਸ਼ੀ ਕਪੂਰ ਦੇ ਭਰਾ ਰਣਧੀਰ ਕਪੂਰ ਨੇ ਏਬੀਪੀ ਨਿਊਜ਼ ਨਾਲ ਫੋਨ ‘ਤੇ ਖਾਸ ਗੱਲਬਾਤ ਕਰਦਿਆਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੇ ਛੋਟੇ ਭਰਾ ਰਿਸ਼ੀ ਕਪੂਰ ਹੁਣ ਕੈਂਸਰ ਤੋਂ ਆਦਾਜ਼ ਹੋ ਗਏ ਹਨ।
ਰਣਧੀਰ ਨੇ ਅੱਗੇ ਕਿਹਾ ਕਿ ਰਿਸ਼ੀ ਕਪੂਰ ਨੂੰ ਮੈਡੀਕਲ ਕੋਰਸ ਪੂਰਾ ਕਰਨਾ ਹੋਵੇਗਾ। ਇਸ ਤੋਂ ਬਾਅਦ ਉਹ ਭਾਰਤ ਵਾਪਸ ਪਰਤ ਸਕਦੇ ਹਨ। ਇਸ ਨੂੰ ਰਿਸ਼ੀ ਕਪੂਰ ਜਲਦੀ ਹੀ ਖ਼ਤਮ ਕਰਨ ਵਾਲੇ ਹਨ। ਰਣਧੀਰ ਕਪੂਰ ਨੇ ਇਹ ਸਾਫ਼ ਨਹੀਂ ਕੀਤਾ ਕਿ ਕੋਰਸ ਪੂਰਾ ਹੋਣ ਤੋਂ ਬਾਅਦ ਰਿਸ਼ੀ ਕਿਹੜੀ ਤਾਰੀਖ ਨੂੰ ਭਾਰਤ ਆ ਰਹੇ ਹਨ।
ਏਬੀਪੀ ਨਿਊਜ਼ ਨੇ ਰਿਸ਼ੀ ਕਪੂਰ ਦੇ ਚੰਗੇ ਦੋਸਤ ਕਹੇ ਜਾਣ ਵਾਲੇ ਫ਼ਿਲਮੇਕਰ ਰਾਹੁਲ ਰਵੇਲ ਨਾਲ ਵੀ ਸੰਪਰਕ ਕੀਤਾ ਤੇ ਉਨ੍ਹਾਂ ਤੋਂ ਰਿਸ਼ੀ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਕਿਹਾ, “ਮੈਂ ਜੋ ਕਹਿਣਾ ਸੀ, ਉਹ ਮੈਂ ਆਪਣੇ ਫੇਸਬੁੱਕ ਪੋਸਟ ‘ਚ ਲਿਖ ਦਿੱਤਾ ਤੇ ਇਸ ਬਾਰੇ ਉਹ ਹੋਰ ਕੋਈ ਜਾਣਕਾਰੀ ਨਹੀਂ ਦੇ ਸਕਦੇ।”
ਜਦੋਂ ਉਨ੍ਹਾਂ ਤੋਂ ਰਿਸ਼ੀ ਦੀ ਵਾਪਸੀ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਨੇ ਕੁਝ ਵੀ ਹੋਰ ਦੱਸਣ ਤੋਂ ਇਨਕਾਰ ਕਰ ਦਿੱਤਾ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)